ਅਰਦਾਸ ਬਦਲਣ ਵਾਲੇ ਪੰਥ ਦੋਖੀਆਂ ਦੇ ਖਿਲਾਫ਼ ਹੋਵੇ ਸਖ਼ਤ ਕਾਰਵਾਈ- ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- 02 Mar,2025

ਅੰਮ੍ਰਿਤਸਰ, 2 ਮਾਰਚ , ਨਜ਼ਰਾਨਾ ਟਾਈਮਜ ਬਿਊਰੋ
ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਜੁੰਡਲੀ ਨੇ ਸਿੱਖ ਧਰਮ ਦੇ ਅਰਦਾਸ ਨੂੰ ਬਦਲ ਕੇ ਖ਼ਾਲਸਾ ਪੰਥ ਉੱਤੇ ਇੱਕ ਵੱਡਾ ਹਮਲਾ ਕੀਤਾ ਹੈ। ਇਹ ਹਰਕਤ ਸਿੱਖ ਪੰਥ ਲਈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਹਮਲੇ ਨਾਲ ਖ਼ਾਲਸਾ ਪੰਥ ਵਿੱਚ ਭਾਰੀ ਗੁੱਸਾ ਅਤੇ ਰੋਹ ਹੈ। ਸਿੱਖ ਪ੍ਰਚਾਰਕ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਗਲਤੀਆ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਤੋੜਨਾ ਬਿਲਕੁਲ ਨਾ ਸਹੀ ਹੈ, ਅਤੇ ਪੰਥ ਦੋਖੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਸਿੱਖੀ ਦੇ ਮੂਲ ਸਿਧਾਂਤਾਂ ਤੇ ਪੰਥਕ ਮਰਯਾਦਾ ਨੂੰ ਢਾਹਣਾ ਅਤੇ ਇਤਿਹਾਸਿਕ ਕਦਰਾਂ ਨੂੰ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਹਨ। ਅਮਰੀਕਾ ਦੇ ਵਰਜੀਨੀਆ ਸ਼ਹਿਰ ਵਿੱਚ ਵੀ ਪਹਿਲਾਂ ਸਿੱਖੀ ਦੀਆਂ ਬਾਣੀਆਂ ਨੂੰ ਬਦਲਣ ਦਾ ਯਤਨ ਕੀਤਾ ਗਿਆ ਸੀ, ਜਿਸ ਨੂੰ ਸਿੱਖ ਕੌਮ ਨੇ ਨਾਕਾਮ ਕਰ ਦਿੱਤਾ ਸੀ।
ਉਹਨਾਂ ਨੇ ਇਸ ਗਲ ਨੂੰ ਵੀ ਜ਼ਾਹਰ ਕੀਤਾ ਕਿ ਇਹ ਸਰਕਾਰੀ ਅੱਤਵਾਦ ਹੈ ਅਤੇ ਪੰਥ ਦੋਖੀਆਂ ਵੱਲੋਂ ਸਿੱਖ ਧਰਮ ਦੇ ਖਿਲਾਫ ਇੱਕ ਬੜਾ ਹਮਲਾ ਹੈ, ਜਿਸ ਦੇ ਪਿੱਛੇ ਭਾਰਤੀ ਸਰਕਾਰ ਅਤੇ ਆਰ ਐਸ ਐਸ ਦੀ ਸੋਚ ਹੈ। ਜਿਵੇਂ ਕਿ ਜੂਨ 1984 ਤੋਂ ਬਾਅਦ ਸਿੱਖੀ ਵਿੱਚ ਭਿੰਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਅੱਜ ਵੀ ਇਹ ਕਾਰਵਾਈਆਂ ਚਲ ਰਹੀਆਂ ਹਨ।
ਭਾਈ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਗਿਆਨੀ ਰਘਬੀਰ ਸਿੰਘ ਨੂੰ ਪੰਥ ਦੋਖੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਅਤੇ ਕਿਹਾ ਕਿ ਇਹ ਸਿੱਖ ਕੌਮ ਦੀ ਆਤਮਿਕ ਨਸਲਕੁਸ਼ੀ ਹੈ।
Posted By:

Leave a Reply