ਗੁਰਦੁਆਰਾ ਸਾਹਿਬ ਲੇਨੋ ਇਟਲੀ ਮਹਾਨ ਗੁਰਮਤਿ ਸਮਾਗਮ: ਦਿੱਲੀ ਫਤਹਿ ਦਿਵਸ ਅਤੇ ਸ਼ਹੀਦੀ ਦਿਹਾੜਾ ਅਕਾਲੀ ਫੂਲਾ ਸਿੰਘ ਮਨਾਇਆ ਜਾਵੇਗਾ
- ਧਾਰਮਿਕ/ਰਾਜਨੀਤੀ
- 04 Mar,2025

ਮਿਲਾਨ,ਇਟਲੀ ,4 ਮਾਰਚ ਪਰਵਿੰਦਰ ਸਿੰਘ ਹੌਕੀ ,
ਮਿਤੀ 07,08 ਅਤੇ 09 ਮਾਰਚ ਦਿਨ ਐਤਵਾਰ ਨੂੰ ਗੁਣ ਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਦਿੱਲੀ ਫਤਹਿ ਦਿਵਸ (ਬਾਬਾ ਬਘੇਲ ਸਿੰਘ ਜੀ) ਅਤੇ ਸ਼ਹੀਦੀ ਦਿਹਾੜਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰ- ਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਗੁਰਭੇਜ ਸਿੰਘ ਜੀ ਅਨੰਦਪੁਰੀ ਉਚੇਚੇ ਤੌਰ ਤੇ ਹਾਜਰੀ ਭਰਨਗੇ। ਬੀਬੀ ਅਮਨਪ੍ਰੀਤ ਕੌਰ ਜੀ ਗੋਦੀ ਵਲੋਂ ਬੇਟੀ ਦੀ ਦਾਤ ਮਿਲਣ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਜਾਵੇਗੀ ਅਤੇ ਸਰਦਾਰ ਗੁਰਦੇਵ ਸਿੰਘ ਜੀ ਗੋਤੋਲੇਂਗੋ ਵਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਤਿਗੁਰਾਂ ਦੇ ਸ਼ੁਕਰਾਨੈ ਵਜੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਜਾਵੇਗੀ ਅਤੇ ਸਰਦਾਰ ਬਲਕਾਰ ਸਿੰਘ ਜੀ ਪਰਾਲਬੀਨੋ ਵਲੋਂ ਨਵਾਂ ਗ੍ਰਹਿ ਲੈਣ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਜਾਵੇਗੀ। ਸ਼ਨੀਵਾਰ ਸ਼ਾਮ ਨੂੰ ਸਰਦਾਰ ਨਵਤੇਜ ਸਿੰਘ ਜੀ ਬਾਰਬਾਰੀਗਾ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਜਾਵੇਗੀ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਵੱਧ ਚੜ੍ਹ ਕੇ ਗੁਰਦੁਆਰਾ ਸਾਹਿਬ ਜੀ ਵਿਖੇ ਪੁੱਜੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
Posted By:

Leave a Reply