ਸ੍ਰ. ਹਰੀ ਸਿੰਘ ਨਲੂਆ ਪਬਲਿਕ ਸਕੂਲ ਪੂੰਨੀਆਂ ਵਿਖੇ ਧਾਰਮਿਕ ਸਮਾਗਮ ਯਾਦਗਾਰੀ ਹੋ ਨਿੱਬੜਿਆ ਵੱਖ ਵੱਖ ਧਾਰਮਿਕ ਸ਼ਖਸ਼ੀਅਤਾਂ ਨੇ ਕੀਤੀ ਸ਼ਿਰਕਤ

ਸ੍ਰ. ਹਰੀ ਸਿੰਘ ਨਲੂਆ ਪਬਲਿਕ ਸਕੂਲ ਪੂੰਨੀਆਂ ਵਿਖੇ ਧਾਰਮਿਕ ਸਮਾਗਮ ਯਾਦਗਾਰੀ ਹੋ ਨਿੱਬੜਿਆ ਵੱਖ ਵੱਖ ਧਾਰਮਿਕ ਸ਼ਖਸ਼ੀਅਤਾਂ ਨੇ ਕੀਤੀ ਸ਼ਿਰਕਤ

ਤਰਨ ਤਾਰਨ , ਗੁਰਮੀਤ ਸਿੰਘ ਵਲਟੋਹਾ 

ਸਰਹੱਦੀ ਏਰੀਏ ਦੇ ਪਿੰਡ ਪੂੰਨੀਆ ਵਿਖੇ ਉਚੇਰੀ ਸਿੱਖਿਆ ਪ੍ਰਦਾਨ ਕਰਾ ਰਹੇ ਸ੍ਰ. ਹਰੀ ਸਿੰਘ ਨਲੂਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕਾ ਵਲੋ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾ ਅਤੇ ਸਮੂਹ ਸਟਾਫ ਦੇ ਭਲੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਟ ਆਸਰਾ ਲੈਦਿਆ ਹੋਇਆ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਅਰਦਾਸ ਬੇਨਤੀ ਕੀਤੀ ਗਈ ਇਸ ਮੌਕੇ ਤੇ ਬਾਬਾ ਗੁਰਮੇਲ ਸਿੰਘ ਮਿੱਠਾ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਮਸਤ ਰਾਮ ਜੀ ਵਲੋ ਕਥਾ ਰਾਹੀ ਸੰਗਤਾਂ ਨੂੰ ਨਿਹਾਹ ਕੀਤਾ ਗਿਆ ਉਪਰੰਤ ਸਕੂਲੀ ਲੜਕੀਆਂ ਅਤੇ ਲੜਕਿਆਂ ਵੱਲੋਂ ਕਵੀਸ਼ਰੀ ਤੇ ਕਥਾ ਕੀਰਤਨ ਰਾਹੀਂ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ ਗਿਆ । ਇਸ ਸਲਾਨਾ ਸਮਾਗਮ ਵਿੱਚ ਬਾਬਾ ਜਸਵੰਤ ਸਿੰਘ ਸੋਢੀ ਆਸਲਾ ਵਾਲੇ ਮੁੱਖ ਮਹਿਮਾਨ ਵਜੋਂ ਪਹੁੰਚੇ , ।ਇਸ ਮੌਕੇ ਬਾਬਾ ਜਸਵੰਤ ਸਿੰਘ ਸੋਢੀ ਨੇ ਕਿਹਾ ਕਿ ਨਗਰ ਪੂੰਨੀਆ ਦੇ ਲੋਕ ਭਾਗਾ ਵਾਲੇ ਹਨ ਜਿਸ ਪਿੰਡ ਵਿੱਚ ਇੱਕ ਮਹਾਨ ਜੋਧੇ ਦੇ ਨਾਮ ਤੇ ਇੱਕ ਸੰਸਥਾ ਪ੍ਰਬੰਧਕਾ ਵਲੋ ਬਣਾ ਕਿ ਜਿੱਥੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਉਥੇ ਹੀ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਕਥਾ ਕੀਰਤਨ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਡੇ ਸਮਾਜ ਅੰਦਰ ਅੱਜ ਬਹੁਤ ਹੀ ਲੱਚਰਤਾ ਫੈਲ ਚੁੱਕੀ ਹੈ ਜਿਸ ਦੇ ਅਸੀ ਖੁੱਦ ਜਿੰਮੇਵਾਰ ਹਾ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪ ਵੀ ਗੁਰੂ ਘਰ ਨਾਲ ਜੁੜਣ ਤਾ ਜੋ ਉਨ੍ਹਾਂ ਦੇ ਬੱਚੇ ਅਤੇ ਆਉਣ ਵਾਲੀ ਪੀੜ੍ਹੀ ਭੈੜੀ ਲਾਹਣਤ ਤੋ ਬਚ ਸਕੇ । ਇਸ ਮੌਕੇ ਤੇ ਇੰਦਰਜੀਤ ਸਿੰਘ ਬਾਗ ਵਾਲਿਆ ਨੇ ਕਿਹਾ ਕਿ ਬੱਚਿਆਂ ਲਈ ਮਿਆਰੀ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਬੇਹੱਦ ਜ਼ਰੂਰੀ ਹੈ, ਇਸ ਲਈ ਹਰ ਬੱਚੇ ਨੂੰ ਨੈਤਿਕ ਸਿੱਖਿਆ ਵੀ ਗ੍ਰਹਿਣ ਕਰਨੀ ਚਾਹੀਦੀ ਹੈ।ਇਸ ਮੌਕੇ ਧਰਮਵੀਰ ਸਿੰਘ ਚੀਮਾ ਨੇ ਕਿਹਾ ਕਿ ਸਰਦਾਰ ਹਰੀ ਸਿੰਘ ਨਲੂਆ ਪਬਲਿਕ ਸਕੂਲ ਪਿਛਲੇ ਲੰਬੇ ਸਮੇਂ ਤੋਂ ਸਰਹੱਦੀ ਖੇਤਰ ਵਿਚ ਵਿਦਿਆ ਦਾ ਚਾਨਣ ਵੰਡ ਰਿਹਾ ਹੈ ਅਤੇ ਅਜਿਹੇ ਸਕੂਲ ਹੋਰ ਵੀ ਖੁੱਲਣੇ ਚਾਹੀਦੇ ਹਨ ਤਾਂ ਜੋ ਅਨਪੜਤਾ ਨੂੰ ਖਤਮ ਕੀਤਾ ਜਾ ਸਕੇ। ਅਖੀਰ ਵਿਚ ਸਕੂਲ ਅੈਮ ਡੀ ਸਤਨਾਮ ਸਿੰਘ ਅਤੇ ਮਨੈਜਰ ਮਨਜੀਤ ਸਿੰਘ ਨੇ ਕਿਹਾ ਕਿ ਸੁਪਰ ਕਿਡਜ਼ੀ ਸਕੂਲ ਵਿਚ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਸਟਾਫ਼ ਆਧੁਨਿਕ ਢੰਗ ਨਾਲ ਪੜ•ਾਏਗਾ ਅਤੇ ਸਕੂਲ ਵਿਚ ਬੱਚਿਆਂ ਨੂੰ ਪੜ•ਾਈ ਦੇ ਨਾਲ-ਨਾਲ ਖੇਡਾਂ ਅਤੇ ਵਿਰਸੇ ਨਾਲ ਜੋੜਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਦੇ ਅੰਦਰੁਨੀ ਗੁਣਾਂ ਨੂੰ ਵੀ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਉਨਾ ਨੂੰ ਸੁਪਰ ਕਿਡਜ਼ੀ ਸਕੂਲ ਵਿਖੇ ਦਾਖਿਲ ਕਰਵਾਉਣ। ਇਸ ਮੌਕੇ ਤੇ ਨੈਤਿਕ ਸਿੱਖਿਆ ਵਿੱਚ ਅਵੱਲ ਰਹਿਣ ਵਾਲੀ ਵਿਦਿਆਰਥਣ ਦਿਲਪ੍ਰੀਤ ਕੌਰ ਨੂੰ ਸਰਕੂਲ ਦੇ ਐਮ ਡੀ ਸਤਨਾਮ ਸਿੰਘ ਵਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਸਮਾਗਮ ਦੇ ਸਮਾਪਤੀ ਦੁਰਾਨ ਬਾਬਾ ਜਸਵੰਤ ਸਿੰਘ ਸੋਢੀ ,ਸਰਪੰਚ ਜੁਗਰਾਜ ਸਿੰਘ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਮਨਜੀਤ ਕੌਰ , ਮੈਡਮ ਕਵਲਜੀਤ ਕੌਰ , ਸਰ ਮਲਕੀਅਤ ਸਿੰਘ , ਸਰ ਸੁਖਪ੍ਰੀਤ ਸਿੰਘ , ਮੈਂਬਰ ਕਵਲਜੀਤ ਕੌਰ ,ਭੁਪਿੰਦਰ ਸਿੰਘ ਵਲਟੋਹਾ,ਅਵਨੀਤ ਪਾਸੀ ,ਸਰਪੰਚ ਜੁਗਰਾਜ ਸਿੰਘ , ਜਗਰੂਪ ਸਿੰਘ , ਸਰਬਜੀਤ ਸਿੰਘ ਸਾਬਕਾ ਮੈਂਬਰ ,ਸੁਖਦੇਵ ਸਿੰਘ ਫੌਜੀ ਮੈਬਰ ,ਧਰਮ ਸਿੰਘ ,ਜੱਸਾ ਸਿੰਘ ,ਸਰਬਜੀਤ ਸਿੰਘ ਫੌਜੀ ,ਬਾਬਾ ਗੁਰਦੇਵ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਆਤਮਾ ਸਿੰਘ ,ਗੁਰਦੇਵ ਸਿੰਘ ਸਰਕਲ ਇੰਚਾਰਜ ਆਮ ਆਦਮੀ ,ਮਹਾਬੀਰ ਸਿੰਘ ਘਰਿਆਲਾ ,ਸਾਰਜ ਸਿੰਘ ਘਰਿਆਲਾ ,  ਹਰਪ੍ਰੀਤ ਸਿੰਘ ,ਅਤੇ ਹੋਰ ਪਤਵੰਤੇ ਹਾਜਰ ਸਨ