ਫਗਵਾੜਾ ਇਲਾਕੇ ਦੇ ਸਿੱਖ ਆਗੂਆਂ ਨੇ ਸ਼੍ਰੋਮਣੀ ਕਮੇਟੀ ਇਲੈਕਸ਼ਨ ਨੂੰ ਲੈ ਕੇ ਕੀਤੀ ਵਿਸ਼ੇਸ਼ ਬੈਠਕ
- ਧਾਰਮਿਕ/ਰਾਜਨੀਤੀ
- 21 Feb,2025

ਫਗਵਾੜਾ 20 ਫਰਵਰੀ , ਸੋਧ ਸਿੰਘ ਬਾਜ
ਫਗਵਾੜੇ ਸ਼ਹਿਰ ਦੇ ਅਧੀਨ ਆਉਂਦੇ ਪਿੰਡਾਂ ਤੇ ਵਾਰਡਾਂ ਦੇ ਸਿੱਖ ਆਗੂਆ ਦੀ ਵਿਸ਼ੇਸ਼ ਮੀਟਿੰਗ ਆਗਾਮੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਦੀਆ ਤਿਆਰੀਆ ਸੰਬੰਧੀ ਪਿੰਡ ਭੁੱਲਾਰਾਈ ਵਿਖੇ ਹੋਈ ।ਇਸ ਮੀਟਿੰਗ ਵਿੱਚ ਸਾਂਝਾ ਬਿਆਨ ਜਾਰੀ ਕਰਦਿਆ ਧਾਰਮਿਕ ਆਗੂਆ ਨੇ ਕਿਹਾ ਕਿ ਇਕ ਸਾਲ ਤੋ ਵੱਧ ਸਮਾਂ ਲਾ ਕੇ ਸਰਕਾਰੀ ਅਮਲੇ ਵਲੋ ਬਣਾਈਆ ਵੋਟਰ ਲਿਸਟਾ ਵਿੱਚ ਬਹੁਤ ਸਾਰੀਆ ਕਮੀਆ ਹਨ ਜਿੱਥੇ ਇਸ ਲਿਸਟ ਵਿੱਚ ਜਾਅਲੀ ਵੋਟਾ ਹਨ ਉਥੇ ਬਹੁਤ ਸਾਰੀਆ ਡਬਲ ਵੋਟਾ ਹਨ ।ਇਸ ਸੰਬੰਧੀ ਧਾਰਮਿਕ ਆਗੂ ਸਾਂਝੇ ਰੂਪ ਵਿੱਚ ਮਿਤੀ 25 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਮਾਣਯੋਗ ਐੱਸ ਡੀ ਐਮ ਫਗਵਾੜਾ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਦਰਜ਼ ਕਰਵਾਉਣਗੇ । ਇਸ ਤੋ ਇਲਾਵਾ ਫਗਵਾੜੇ ਦੇ ਉਨ੍ਹਾਂ ਸਿੱਖ ਪਰਿਵਾਰਾ ਜਿਹਨਾਂ ਨੇ ਹਾਲੇ ਤੱਕ ਸ਼ਿਰੋਮਣੀ ਕਮੇਟੀ ਚੋਣਾਂ ਲਈ ਵੋਟਰ ਫਾਰਮ ਨਹੀਂ ਭਰੇ ਉਨ੍ਹਾਂ ਨੂੰ ਵੋਟਾ ਬਣਾਉਣ ਲਈ ਬੇਨਤੀ ਕੀਤੀ ਅਤੇ ਵੋਟਾ ਬਣਾਉਣ ਲਈ ਆਉਂਦੀ ੧੦ ਮਾਰਚ ਤੱਕ ਸਾਰੇ ਆਗੂ ਵਲੰਟੀਅਰ ਬਣ ਕੇ ਸਿੱਖ ਪਰਿਵਾਰਾ ਦਾ ਵੋਟਾ ਬਣਾਉਣ ਲਈ ਸਹਿਯੋਗ ਕਰਨਗੇ । ਇਸ ਮੌਕੇ ਹਰਭਜਨ ਸਿੰਘ ਬਾਜਵਾ, ਹਰਬੰਸ ਸਿੰਘ, ਮਨਜੀਤ ਸਿੰਘ ਹੈਪੀ,ਸੁਖਦੇਵ ਸਿੰਘ ਫਗਵਾੜਾ, ਸਤਿੰਦਰਜੀਤ ਸਿੰਘ ਲੱਕੀ,ਸੰਦੀਪ ਸਿੰਘ,ਗੁਲਜ਼ਾਰ ਸਿੰਘ ਅਕਾਲਗੜ੍ਹ, ਜਸਵੀਰ ਸਿੰਘ,ਸਵਰਨ ਸਿੰਘ ਮਹੇੜੂ ,ਜੋਗਾ ਸਿੰਘ ਠਕਰਕੀ ,ਮਨਜੀਤ ਸਿੰਘ ਖਾਟੀ,ਮੁਖਤਿਆਰ ਸਿੰਘ ਨਸੀਰਾਬਾਦ, ਦਵਿੰਦਰ ਸਿੰਘ ਖਲਿਆਣ,ਕੁਲਦੀਪ ਸਿੰਘ ਜਗਜੀਤਪੁਰ, ਸਤਵਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ
Posted By:

Leave a Reply