ਪੰਥ ਨੂੰ ਸੰਕਟ 'ਚੋਂ ਕੱਢਣ ਦੀ ਬਜਾਏ ਸੁਖਬੀਰ ਬਾਦਲ ਦੇ ਦਬਾਅ ਕਾਰਨ ਧਾਮੀ ਅਸਤੀਫ਼ਾ ਦੇ ਕੇ ਭੱਜਿਆ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਪੰਥ ਨੂੰ ਸੰਕਟ 'ਚੋਂ ਕੱਢਣ ਦੀ ਬਜਾਏ ਸੁਖਬੀਰ ਬਾਦਲ ਦੇ ਦਬਾਅ ਕਾਰਨ ਧਾਮੀ ਅਸਤੀਫ਼ਾ ਦੇ ਕੇ ਭੱਜਿਆ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਪੰਥ ਨੂੰ ਸੰਕਟ 'ਚੋਂ ਕੱਢਣ ਦੀ ਬਜਾਏ ਸੁਖਬੀਰ ਬਾਦਲ ਦੇ ਦਬਾਅ ਕਾਰਨ ਧਾਮੀ ਅਸਤੀਫ਼ਾ ਦੇ ਕੇ ਭੱਜਿਆ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ 

ਅੰਮ੍ਰਿਤਸਰ, 17 ਫਰਵਰੀ , ਸੋਧ ਸਿੰਘ ਬਾਜ਼ 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ 'ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਖ਼ਾਲਸਾ ਪੰਥ ਨੂੰ ਸੰਕਟ 'ਚੋਂ ਕੱਢਣ ਦੀ ਬਜਾਏ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਧਾਮੀ ਅਸਤੀਫ਼ਾ ਦੇ ਕੇ ਭੱਜਣਾ ਚਾਹੁੰਦਾ ਹੈ, ਪਰ ਹੁਣ ਅਸਤੀਫ਼ਾ ਦੇ ਕੇ ਗੱਲ ਨਹੀਂ ਬਣਨੀ। ਤੁਸੀਂ ਬਾਦਲਕਿਆਂ ਦੇ ਸਾਹਮਣੇ ਲਾਚਾਰ ਤੇ ਬੇਵੱਸ ਹੋ ਗਏ ਹੋ। ਹੁਣ ਤਾਂ ਪਰਖ ਦੀ ਘੜੀ ਸੀ, ਕਿਸੇ ਆਗੂ ਦੀ ਯੋਗਤਾ ਦਾ ਓਦੋਂ ਪਤਾ ਲੱਗਦਾ ਹੈ ਜਦੋਂ ਸੰਕਟ ਹੋਵੇ। ਤੁਸੀਂ ਜਥੇਦਾਰ ਰਘਬੀਰ ਸਿੰਘ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਦਿੱਤੇ ਬਿਆਨ 'ਤੇ ਟਿੱਪਣੀ ਕਰਦਿਆਂ ਜਥੇਦਾਰ ਦੇ ਅਹੁਦੇ ਦਾ ਸਤਿਕਾਰ ਨਹੀਂ, ਬਲਕਿ ਤ੍ਰਿਸਕਾਰ ਤੇ ਸਿਆਸਤ ਕਰ ਰਹੇ ਹੋ। ਜੇ ਅਸਤੀਫਾ ਦੇਣਾ ਹੀ ਸੀ ਤਾਂ ਜਥੇਦਾਰ ਹਰਪ੍ਰੀਤ ਸਿੰਘ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਦਿੰਦੇ ਜਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕਰ ਜਾਂਦੇ। ਤੁਸੀਂ ਬਾਦਲਕਿਆਂ ਦੇ ਪਿਛਲੱਗ ਬਣ ਕੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ ਹੈ। ਕੌਮ ਨੂੰ ਜਵਾਬ ਦਿਓ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਫੈਸਲੇ ਲਾਗੂ ਕਿਉਂ ਨਹੀਂ ਹੋਏ ? ਤੁਸੀਂ ਸੁਖਬੀਰ ਬਾਦਲ ਦੇ ਚਾਪਲੂਸ ਬਣ ਕੇ ਐਨੀ ਮਾੜੀ ਭੂਮਿਕਾ ਕਿਉਂ ਨਿਭਾਈ ? ਜਦੋਂ ਬਾਦਲ ਦਲ ਨੇ ਸੁਖਬੀਰ ਬਾਦਲ ਦਾ ਅਸਤੀਫ਼ਾ ਨਾ-ਮਨਜ਼ੂਰ ਕਰਦਿਆਂ ਲਮਕਾਈ ਰੱਖਿਆ, ਸੱਤ ਮੈਂਬਰੀ ਕਮੇਟੀ ਦੀ ਮੈਂਬਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੀ ਕਿਰਦਾਰਕੁਸ਼ੀ ਕੀਤੀ, ਬਾਦਲਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਨੁੱਕਰੇ ਲਾਈ ਰੱਖਿਆ, ਜਦੋਂ ਅਯੋਗ ਕਰਾਰ ਦਿੱਤੀ ਬਾਦਲਕਿਆਂ ਦੀ ਲੀਡਰਸ਼ਿਪ ਮੁਕਤਸਰ ਰੈਲੀ 'ਚ ਪੰਥ ਨੂੰ ਵੰਗਾਰਦੀ ਰਹੀ, ਸੁਖਬੀਰ ਬਾਦਲ ਦੋਸ਼ਾਂ ਤੋਂ ਮੁੱਕਰ ਗਿਆ, ਡਾ. ਦਲਜੀਤ ਸਿੰਘ ਚੀਮਾ ਨੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨੂੰ ਚੁਣੌਤੀ ਦਿੱਤੀ, ਇਹਨਾਂ ਸਾਰੇ ਮਾਮਲਿਆਂ 'ਤੇ ਤੁਸੀਂ ਚੁੱਪੀ ਕਿਉਂ ਧਾਰੀ ਰੱਖੀ ? ਤੇ ਜੇ ਬੋਲੇ ਵੀ ਤਾਂ ਬਾਦਲ ਦਲ ਦਾ ਬਚਾਓ ਕਿਉਂ ਕਰਦੇ ਰਹੇ ? ਧਾਮੀ ਸਾਬ੍ਹ ਤੁਸੀਂ ਆਪਣੀ ਸ਼ਖਸੀਅਤ ਨੂੰ ਗੰਧਲਾ ਕਰ ਲਿਆ ਹੈ ਤੇ ਪੰਥ ਦੋਖੀਆਂ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਤੁਸੀਂ ਅਸਤੀਫਾ ਦੇਣ 'ਚ ਬਹੁਤ ਦੇਰੀ ਕਰ ਦਿੱਤੀ, ਹੁਣ ਤੁਹਾਡਾ ਖਹਿੜਾ ਨਹੀਂ ਛੁੱਟਣਾ, ਕੌਮ ਤੁਹਾਨੂੰ ਜ਼ਰੂਰ ਘੇਰਦੀ ਰਹੇਗੀ। ਤੁਸੀਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਾਂਗ ਬਾਦਲਕਿਆਂ ਦੇ ਖਿਲਾਫ ਡਟ ਜਾਂਦੇ, ਟੌਹੜਾ ਤੁਹਾਡੇ ਵਾਂਗ ਅਸਤੀਫ਼ਾ ਦੇ ਕੇ ਨਹੀਂ ਭੱਜਿਆ ਸੀ, ਤੁਸੀਂ ਸਿਰਮੌਰ ਸੰਸਥਾ ਦੇ ਅਹੁਦੇ ਦਾ ਸਤਿਕਾਰ ਬਹਾਲ ਨਹੀਂ ਰੱਖ ਸਕੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਮਾੜੇ ਵਰਤਾਰੇ ਦੀ ਜੜ੍ਹ ਸੁਖਬੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਵਲਟੋਹਾ ਹੈ ਜਿਸ ਨੇ ਜਥੇਦਾਰਾਂ ਦੇ ਅਤੇ ਪ੍ਰਧਾਨ ਧਾਮੀ ਦੇ ਇਹ ਹਾਲਾਤ ਬਣਾ ਧਰੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਬਾਦਲਕੇ ਵੱਕਾਰ ਰੋਲ ਰਹੇ ਹਨ।