ਪੰਜਾਬ ਪੁਲਿਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ‘ਤੇ ਵੱਡਾ ਵਾਰ, ਸ਼ੂਟਰ ਮਲਕੀਤ ਮਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ
- ਅਪਰਾਧ
- 12 Mar,2025

ਚੰਡੀਗੜ੍ਹ 12 ਮਾਰਚ (ਜੁਗਰਾਜ ਸਿੰਘ ਸਰਹਾਲੀ)
ਐਂਟੀ ਗੈਂਗਸਟਰ ਟਾਸਕ ਫੋਰਸ (AGTF) ਪੰਜਾਬ ਨੇ ਮੋਗਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਵਿਦੇਸ਼ੀ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲਾ ਅਤੇ ਦਵਿੰਦਰ ਸਿੰਘ ਬੰਬੀਹਾ ਗਰੁੱਪ ਨਾਲ ਸਬੰਧਤ ਮਲਕੀਤ ਸਿੰਘ ਉਰਫ ਮਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਗ੍ਰਿਫ਼ਤਾਰੀ ਬੰਬੀਹਾ ਰੋਡ, ਮੋਗਾ ਨੇੜੇ ਹੋਏ ਐਨਕਾਊਂਟਰ ਦੌਰਾਨ ਹੋਈ, ਜਿਸ ਵਿੱਚ ਮਲਕੀਤ ਸਿੰਘ ਦੇ ਖੱਬੇ ਗੋਡੇ ਵਿੱਚ ਗੋਲੀ ਲੱਗੀ।
ਪੁਲਿਸ ਅਧਿਕਾਰੀਆਂ ਮੁਤਾਬਕ, ਮਨੂੰ ਕਈ ਗੰਭੀਰ ਅਪਰਾਧਿਕ ਮਾਮਲਿਆਂ ‘ਚ ਲਿੱਪਤ ਰਿਹਾ ਹੈ, ਜਿਸ ਵਿੱਚ 19 ਫਰਵਰੀ 2025 ਨੂੰ ਪਿੰਡ ਕਪੂਰਾ, ਮੋਗਾ ਵਿੱਚ ਹੋਇਆ ਕਤਲ ਅਤੇ 26 ਫਰਵਰੀ 2025 ਨੂੰ ਰਾਜਾ ਢਾਬਾ, ਜਗਰਾਉਂ ‘ਚ ਹੋਈ ਗੋਲੀਬਾਰੀ ਦੀ ਘਟਨਾ ਸ਼ਾਮਲ ਹੈ।
ਉਹ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਸੀ, ਜੋ ਪੰਜਾਬ ‘ਚ ਲਗਾਤਾਰ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਰਹੀ ਹੈ।
ਪੁਲਿਸ ਨੇ ਮਨੂ ਕੋਲੋਂ: 32 ਕੈਲੀਬਰ ਦੀ ਪਿਸਤੌਲ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ਸੰਗਠਿਤ ਅਪਰਾਧ ਦੇ ਖ਼ਾਤਮੇ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅਗਲੇਰੀ ਜਾਂਚ ਜਾਰੀ ਹੈ।
Posted By:

Leave a Reply