ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ, ਹੇਖਾ ਗੁਪਤਾ ਬਣੀ ਨਵੀਂ CM
- ਰਾਜਨੀਤੀ
- 19 Feb,2025

ਨਵੀਂ ਦਿੱਲੀ , 19 ਫਰਵਰੀ, ਨਜ਼ਰਾਨਾ ਟਾਈਮਜ ਬਿਉਰੋ
ਦਿੱਲੀ ਦੇ ਮੁੱਖ ਮੰਤਰੀ ਚਹਿਰੇ ਦਾ ਸੰਸਪੈਂਸ ਖਤਮ ਹੋ ਗਿਆ ਹੈ। ਭਾਜਪਾ ਨੇ ਆਪਣੀ ਨਵੀਂ ਚੁਣੀ ਗਈ ਵਿਧਾਇਕ ਰੇਖਾ ਗੁਪਤਾ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।
ਰੇਖਾ ਗੁਪਤਾ ਸ਼ਾਲੀਮਾਰ ਬਾਗ ਸੀਟ ਤੋਂ ਜਿੱਤਣ ਤੋਂ ਬਾਅਦ ਵਿਧਾਇਕ ਬਣੀ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਹ ਵੀਰਵਾਰ ਦੁਪਹਿਰ ਰਾਮਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਪ੍ਰਵੇਸ਼ ਵਰਮਾ ਨੂੰ ਡਿਪਟੀ ਸੀ.ਐੱਮ. ਬਣਾਏ ਜਾਣ ਦੀਆਂ ਚਰਚਾਵਾਂ ਹਨ।
Posted By:

Leave a Reply