ਸਰਪੰਚ ਦੇ ਹੋਇਆ ਜਾਨਲੇਵਾ ਹਮਲਾ, ਸਰਪੰਚੀ ਦੀਆਂ ਚੋਣਾਂ ਵੇਲੇ ਤੋਂ ਹੀ ਮਿਲ ਰਹੀਆਂ ਸਨ ਧਮਕੀਆਂ

ਸਰਪੰਚ ਦੇ ਹੋਇਆ ਜਾਨਲੇਵਾ ਹਮਲਾ, ਸਰਪੰਚੀ ਦੀਆਂ ਚੋਣਾਂ ਵੇਲੇ ਤੋਂ ਹੀ ਮਿਲ ਰਹੀਆਂ ਸਨ ਧਮਕੀਆਂ

ਤਾਰਨ ਤਾਰਨ 14 ਫਰਵਰੀ ,ਨਜ਼ਰਾਨਾ ਟਾਈਮਜ਼ ਬਿਊਰੋ 


ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੱਠਲ ਸਹਿਜਾ ਦੇ ਸਰਪੰਚ ਜਸਬੀਰ ਸਿੰਘ ’ਤੇ ਜਾਨਲੇਵਾ ਹਮਲਾ ਹੋਇਆ। ਸਰਪੰਚ ਨੂੰ ਕੁੱਝ ਅਣਪਛਾਤਿਆਂ ਦੇ ਵੱਲੋਂ ਰਸਤੇ ਦੇ ਵਿੱਚ ਘੇਰ ਲਿਆ ਗਿਆ, ਤੇ ਹਮਲਾ ਕਰ ਦਿੱਤਾ ਗਿਆ। ਇਸ ਵਾਰਦਾਤ ਦੇ ਦੌਰਾਨ ਸਰਪੰਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਹਮਲਾਵਾਰਾਂ ਵੱਲੋਂ ਸਰਪੰਚ ਤੇ ਗੋਲੀਆਂ ਚਲਾਈਆਂ ਗਈਆਂ ਲੇਕਿਨ ਸਰਪੰਚ ਵੱਲੋਂ ਬਹਾਦਰੀ ਨਾਲ ਉਨ੍ਹਾਂ ਦੇ ਪਿਸਟਲ ਵਾਲੇ ਹੱਥ ਨੂੰ ਫੜ ਕੇ ਉਪਰ ਕਰਨ ਦੇ ਕਾਰਨ ਗੋਲੀਆਂ ਹਵਾ ਵਿੱਚ ਚੱਲ ਗਈਆਂ। ਇਸ ਦੌਰਾਨ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਸੋਟਿਆਂ ਨਾਲ ਸਰਪੰਚ ਦੀ ਕੁੱਟਮਾਰ ਕੀਤੀ ਗਈ ਜਿਸ ਕਾਰਨ ਸਰਪੰਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਪੀੜਤ ਸਰਪੰਚ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਰਹਾਲੀ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।