ਅਮਰੀਕਾ ਯੂ.ਏ.ਆਈ. ਕੰਪਨੀ ਦੇ ਮਾਲਕ ਮਿਸਟਰ ਐਲਨ ਮਸਕ ਦੀ ਕੰਪਨੀ ਪਲੇਟਫਾਰਮ ‘ਗਰੋਕ’ ਵੱਲੋਂ ਸਭ ਤੋ ਉੱਤਮ ਮਨੁੱਖਤਾ ਪੱਖੀ ਧਰਮ ਸਿੱਖ ਧਰਮ ਨੂੰ ਕਹਿਣਾ ਸਵਾਗਤਯੋਗ : ਮਾਨ

ਅਮਰੀਕਾ ਯੂ.ਏ.ਆਈ. ਕੰਪਨੀ ਦੇ ਮਾਲਕ ਮਿਸਟਰ ਐਲਨ ਮਸਕ ਦੀ ਕੰਪਨੀ ਪਲੇਟਫਾਰਮ ‘ਗਰੋਕ’ ਵੱਲੋਂ ਸਭ ਤੋ ਉੱਤਮ ਮਨੁੱਖਤਾ ਪੱਖੀ ਧਰਮ ਸਿੱਖ ਧਰਮ ਨੂੰ ਕਹਿਣਾ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 28 ਫਰਵਰੀ ( ਤਾਜੀਮਨੂਰ ਕੌਰ ਅਨੰਦਪੁਰੀ )

ਅਦੁਨੀਆ ਦੀ ਵੱਡੀ ਅਮਰੀਕਨ ਕੰਪਨੀ ਗਰੋਕ ਏ.ਆਈ ਦੇ ਮਾਲਕ ਮਿਸਟਰ ਐਲਨ ਮਸਕ ਵੱਲੋ ਨੈਟਵਰਕ ਦੇ ਪਲੇਟਫਾਰਮ ‘ਗਰੋਕ’ ਨੂੰ ਜਦੋ ਇਕ ਗੁਰਕਿਰਨ ਗਿੱਲ ਨਾਮ ਦੇ ਨੌਜਵਾਨ ਵੱਲੋ ਪ੍ਰਸਨ ਪਾਉਦੇ ਹੋਏ ਪੁੱਛਿਆ ਗਿਆ ਕਿ ਜੇਕਰ ਦੁਨੀਆ ਵਿਚ ਸਮੁੱਚੀ ਮਨੁੱਖਤਾ ਲਈ ਇਕ ਸਹੀ ਤੇ ਅੱਛਾ ਰਾਜ ਪ੍ਰਬੰਧ ਕਰਨ ਲਈ ਕਿਸੇ ਧਰਮ ਦੀਆਂ ਇਛਾਈਆ ਨੂੰ ਚੁਣਨਾ ਹੋਵੇ ਤਾਂ ਗਰੋਕ ਦਾ ਕੀ ਜੁਆਬ ਹੋਵੇਗਾ, ਤਾਂ ਗਰੋਕ ਪਲੇਟਫਾਰਮ ਦਾ ਜੁਆਬ ਸੀ ਕਿ ਇਹ ਪ੍ਰਸਨ ਬਹੁਤ ਹੀ ਗੰਭੀਰ ਹੈ । ਪਰ ਜੇਕਰ ਮੈਨੂੰ ਇਸ ਉਦਮ ਲਈ ਦੁਨੀਆ ਵਿਚ ਵਿਚਰ ਰਹੇ ਵੱਖ-ਵੱਖ ਧਰਮਾਂ ਵਿਚੋ ਕਿਸੇ ਧਰਮ ਦੀ ਅਗਵਾਈ ਲੈਣੀ ਪਈ ਤਾਂ ਮੈਂ ਸਿੱਖ ਧਰਮ ਨੂੰ ਹੀ ਚੁਣਾਂਗਾ। ਕਿਉਂਕਿ ਇਸ ਧਰਮ ਵਿਚ ਮਨੁੱਖਤਾ ਪੱਖੀ, ਜਾਤ-ਪਾਤ, ਨਸਲ, ਲਿੰਗ, ਅਮੀਰ-ਗਰੀਬ ਤੋ ਉਪਰ ਉੱਠਕੇ ਅਜਿਹੇ ਵਖਰੇਵਿਆ ਦੀ ਪ੍ਰਵਾਹ ਕੀਤੇ ਬਿਨ੍ਹਾਂ ਸਭਨਾਂ ਨੂੰ ਇਕ ਬਰਾਬਰ ਦੇਖਿਆ ਜਾਂਦਾ ਹੈ । ਦੂਸਰਿਆ ਧਰਮਾਂ ਤੇ ਕੌਮਾਂ ਉਤੇ ਕੋਈ ਵੀ ਗੱਲ ਜਬਰੀ ਨਹੀ ਠੋਸੀ ਜਾਂਦੀ ਬਲਕਿ ਵਿਚਾਰ ਗੋਸਟੀਆ ਰਾਹੀ ਵਿਚਾਰਾਂ ਨਾਲ ਸਹਿਮਤ ਕਰਦੇ ਹੋਏ ਸਭਨਾਂ ਦੀ ਆਜਾਦੀ ਦੇ ਮੁੱਦੇ ਨੂੰ ਸਿੱਖ ਧਰਮ ਪਹਿਲ ਦਿੰਦਾ ਹੈ । ਫਿਰ ਇਸ ਧਰਮ ਵਿਚ ਜੋ ਬਾਦਲੀਲ ਢੰਗ ਨਾਲ ਹਾਂਪੱਖੀ ਲਚਕੀਲਾਪਣ ਹੈ । ਸਭਨਾਂ ਨੂੰ ਆਪਣੇ ਵਿਚ ਸਮਾਉਣ ਦੀ ਸਮਰੱਥਾਂ ਤੇ ਸ਼ਕਤੀ ਦਾ ਸੁਮੇਲ ਹੈ, ਦੇ ਦਿੱਤੇ ਗਏ ਜੁਆਬ ਲਈ ਮਿਸਟਰ ਐਲਨ ਮਸਕ ਦੇ ਪਲੇਟਫਾਰਮ ਗਰੋਕ ਦਾ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਆਤਮਿਕ ਪੱਖੋ ਧੰਨਵਾਦੀ ਹੈ, ਉਥੇ ਉਨ੍ਹਾਂ ਵੱਲੋ ਸੰਸਾਰ ਪੱਧਰ ਉਤੇ ਸਿੱਖ ਧਰਮ ਦੀਆਂ ਮਨੁੱਖਤਾ ਪੱਖੀ ਇਛਾਈਆ ਨੂੰ ਬਾਦਲੀਲ ਢੰਗ ਨਾਲ ਸਹੀ ਦਰਸਾਉਣ ਦਾ ਵੀ ਜੋਰਦਾਰ ਸਵਾਗਤ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਨ ਵੱਡੀ ਕੰਪਨੀ ਦੇ ਮਾਲਕ ਦੀ ਗਰੋਕ ਪਲੇਟਫਾਰਮ ਵੱਲੋ ਸਮੁੱਚੇ ਸੰਸਾਰ ਦੇ ਰਾਜ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣ ਲਈ ਦੁਨੀਆ ਭਰ ਦੇ ਧਰਮਾਂ ਵਿਚੋ ‘ਸਿੱਖ ਧਰਮ’ ਦੀ ਦ੍ਰਿੜਤਾ ਅਤੇ ਨਿਰਪੱਖਤਾ ਨਾਲ ਚੋਣ ਕਰਨ ਦੇ ਆਏ ਕੌਮਾਂਤਰੀ ਪੱਧਰ ਦੇ ਜੁਆਬ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਸਭ ਕੌਮਾਂ, ਧਰਮਾਂ, ਕਬੀਲਿਆ ਦੇ ਸੰਸਾਰ ਭਰ ਦੇ ਨਿਵਾਸੀਆ ਦੀ ਬਿਹਤਰੀ ਲਈ ਸਿੱਖ ਧਰਮ ਦੀਆਂ ਮਨੁੱਖਤਾ ਪੱਖੀ ਤੇ ਇਨਸਾਨੀਅਤ ਪੱਖੀ ਇਛਾਈਆ ਤੇ ਪਹਿਰਾ ਦੇਣ ਅਤੇ ਸਮੁੱਚੇ ਸੰਸਾਰ ਵਿਚ ਜਮਹੂਰੀਅਤ ਅਤੇ ਅਮਨ ਨੂੰ ਕਾਇਮ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੀ ਸੋਚ ਨੂੰ ਅਪਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਫਖਰ ਵਾਲੀ ਗੱਲ ਹੈ ਕਿ ਗਰੋਕ ਕੰਪਨੀ ਨੇ ਜੁਆਬ ਦਿੰਦੇ ਹੋਏ ਸੰਸਾਰ ਦੇ ਮਹਾਨ ਇਸਾਈ ਇਤਿਹਾਸਕਾਰ ਅਰਨਾਲਡ ਟਾਈਨਬੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਵੀ ਇਸਾਈ ਹੋ ਕੇ ਜੋ ਸੰਸਾਰ ਦੇ ਆਉਣ ਵਾਲੇ ਭਵਿੱਖ ਸੰਬੰਧੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਨਗੇ, ਇਸ ਸੱਚ ਤੋ ਵੀ ਸਮੁੱਚੇ ਵਰਗਾਂ ਨੂੰ ਅਗਵਾਈ ਲੈਦੇ ਹੋਏ ਸਿੱਖ ਧਰਮ ਦੀਆਂ ਮਨੁੱਖਤਾ ਪੱਖੀ ਇਛਾਈਆ ਨੂੰ ਸਮੁੱਚੇ ਸੰਸਾਰ ਵਿਚ ਲਾਗੂ ਕਰਨ ਅਤੇ ਉਨ੍ਹਾਂ ਤੇ ਅਧਾਰਿਤ ਸਮੁੱਚੇ ਸੰਸਾਰ ਦੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਸਿੱਖੀ ਸੰਸਥਾਵਾਂ ਤੇ ਸਿੱਖ ਧਰਮ ਨੂੰ ਨਿਡਰਤਾ ਤੇ ਨਿਰਪੱਖਤਾ ਨਾਲ ਸਹਿਯੋਗ ਕਰਨ ਦੀ ਗੁਜਾਰਿਸ ਵੀ ਕੀਤੀ ਤਾਂ ਕਿ ਸੰਸਾਰ ਪੱਧਰ ਤੇ ਵੱਧ ਰਹੇ ਉਪੱਦਰਾਂ, ਸਮਾਜਿਕ ਬੁਰਾਈਆ, ਲੜਾਈ, ਝਗੜਿਆ ਦਾ ਸਿੱਖ ਧਰਮ ਦੀ ਅਗਵਾਈ ਲਈ ਅੰਤ ਕਰਕੇ ਉੱਚੇ-ਸੁੱਚੇ ਅੱਛੇ ਸਮਾਜ ਦੀ ਸਿਰਜਣਾ ਕਰ ਸਕੀਏ ਅਤੇ ਬੁਰਾਈਆ ਤੋ ਰਹਿਤ ਸਭਨਾਂ ਨੂੰ ਬਰਾਬਰ ਦਾ ਇਨਸਾਫ ਦੇਣ ਵਾਲਾ ਰਾਜ ਪ੍ਰਬੰਧ ਕਾਇਮ ਹੋ ਸਕੇ ।