ਬੱਬਰ ਖ਼ਾਲਸਾ ਦਾ ਨਾਮ ਬਦਨਾਮ ਕਰਨ ਦੀ ਸਾਜ਼ਿਸ਼? ਸਿੱਖ ਆਗੂਆਂ ਨੇ ਲਾਇਆ ਗੰਭੀਰ ਦੋਸ਼

ਬੱਬਰ ਖ਼ਾਲਸਾ ਦਾ ਨਾਮ ਬਦਨਾਮ ਕਰਨ ਦੀ ਸਾਜ਼ਿਸ਼? ਸਿੱਖ ਆਗੂਆਂ ਨੇ ਲਾਇਆ ਗੰਭੀਰ ਦੋਸ਼

ਅੰਮ੍ਰਿਤਸਰ, 13 ਮਾਰਚ ,ਜੁਗਰਾਜ ਸਿੰਘ ਸਰਹਾਲੀ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਬੀਬੀ ਕਿਰਨਜੋਤ ਕੌਰ ਖ਼ਾਲਸਾ ਨੇ ਦਾਅਵਾ ਕੀਤਾ ਹੈ ਕਿ ਸ਼ਹੀਦਾਂ ਦੀਆਂ ਧੀਆਂ ਨੂੰ ਜ਼ਲੀਲ ਕਰਨ, ਸਿੰਘਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਅਤੇ ਭਾਰਤੀ ਏਜੰਸੀਆਂ ਨਾਲ ਮਿਲੇ ਹੋਏ ਕੰਵਰਜੀਤ ਸਿੰਘ ਯੂ.ਐਸ.ਏ. ਨੂੰ ਬਚਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਜਥੇਦਾਰ ਅਜੈਬ ਸਿੰਘ ਬਾਗੜੀ ਨੇ ਵੀ ਕਿਹਾ ਸੀ ਕਿ "ਉਹ ਬੱਬਰ ਖ਼ਾਲਸਾ ਦਾ ਮੈਂਬਰ ਨਹੀਂ," ਪਰ ਹੁਣ ਉਸੇ ਨੂੰ ਬਚਾਉਣ ਲਈ ਉਨ੍ਹਾਂ ਦੀ ਭੂਮਿਕਾ ਉਲਟ ਨਜ਼ਰ ਆ ਰਹੀ ਹੈ। ਉਹਨਾਂ ਅਸਮਾਨ ਚੁੰਭਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੰਵਰਜੀਤ ਸਿੰਘ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਭਾਈ ਵਧਾਵਾ ਸਿੰਘ ਬੱਬਰ, ਸੰਤ ਭਿੰਡਰਾਂਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਅਤੇ ਹੋਰ ਸੰਘਰਸ਼ੀ ਗੁਰਸਿੱਖਾਂ ਖ਼ਿਲਾਫ਼ ਨਫ਼ਰਤ ਭਰੇ ਬਿਆਨ ਦਿੱਤੇ ਹਨ।

ਸਿੱਖ ਆਗੂਆਂ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਬੀ ਕਿਰਨਜੋਤ ਕੌਰ ਖ਼ਾਲਸਾ, ਜੋ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਧੀ ਹੈ, ਉਸਨੂੰ  ਪਿਛਲੇ ਤਿੰਨ ਮਹੀਨਿਆਂ ਤੋਂ ਏਨਾ ਪ੍ਰੇਸ਼ਾਨ ਕੀਤਾ ਗਿਆ ਹੈ ਕਿ ਉਹ ਮਰਨ   ਤੇ ਮਜ਼ਬੂਰ ਕੀਤੀ ਜਾ ਰਹੀ ਹੈ।

ਉਹਨਾਂ ਨੇ ਖੁੱਲ੍ਹਾ ਚੈਲੈਂਜ ਦਿੰਦਿਆਂ ਆਖਿਆ ਕਿ ਜੇ ਅਸੀਂ ਗਲਤ ਹਾਂ, ਤਾਂ ਸਾਨੂੰ ਸਿੱਧਾ ਦੱਸਿਆ ਜਾਵੇ। "ਜੇ ਤੁਸੀਂ ਸਾਨੂੰ ਮਾਰਨਾ ਹੀ ਚਾਹੁੰਦੇ ਹੋ, ਤਾਂ ਦੱਸੋ, ਅਸੀਂ ਕਿੱਥੇ ਆਈਏ, ਸਾਨੂੰ ਮਾਰ ਕੇ ਆਪਣੇ ਚਾਅ ਲਾਹ ਲਵੋ," ਇਹਨਾਂ ਆਗੂਆਂ ਨੇ ਭਾਵੁਕ ਹੋਕੇ ਕਿਹਾ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਖੇਲਾ ਨੇ ਵੀ ਸਪੱਸ਼ਟ ਕੀਤਾ ਕਿ ਕੰਵਰਜੀਤ ਸਿੰਘ ਦਾ ਬੱਬਰ ਖ਼ਾਲਸਾ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ ਪਰੰਤੂ ਫਿਰ ਵੀ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹੁਣ ਦੇਖਣਾ ਇਹ ਹੈ ਕਿ ਕੀ ਉਹ ਇਸ ਮੁੱਦੇ ਤੇ ਇਨਸਾਫ਼ ਦਿਲਾਉਣ ਲਈ ਹਕੀਕਤ ਵਿੱਚ ਕੋਈ ਕਾਰਵਾਈ ਕਰਦੇ ਹਨ ਜਾਂ ਨਹੀਂ।