ਦਮਦਮੀ ਟਕਸਾਲ ਦੇ ਗੁਰਮਤਿ ਹਮਾਇਤੀਆਂ ਵਿਦਿਆਰਥੀਆਂ ਵੱਲੋਂ ਬਾਬਾ ਧੂੰਮਾ ਦੇ ਗੰਗਾ ਇਸ਼ਨਾਨ ਦੇ ਵਿਰੋਧ ‘ਚ ਲਗਤਾਰ ਆਵਾਜ਼ ਬੁਲੰਦ

ਦਮਦਮੀ ਟਕਸਾਲ ਦੇ ਗੁਰਮਤਿ ਹਮਾਇਤੀਆਂ ਵਿਦਿਆਰਥੀਆਂ  ਵੱਲੋਂ ਬਾਬਾ ਧੂੰਮਾ  ਦੇ ਗੰਗਾ ਇਸ਼ਨਾਨ ਦੇ  ਵਿਰੋਧ ‘ਚ ਲਗਤਾਰ ਆਵਾਜ਼ ਬੁਲੰਦ

ਦਮਦਮੀ ਟਕਸਾਲ ਦੇ ਗੁਰਮਤਿ ਹਮਾਇਤੀਆਂ ਵਿਦਿਆਰਥੀਆਂ ਵੱਲੋਂ ਬਾਬਾ ਧੂੰਮਾ ਦੇ ਗੰਗਾ ਇਸ਼ਨਾਨ ਦੇ ਵਿਰੋਧ ‘ਚ ਲਗਤਾਰ ਆਵਾਜ਼ ਬੁਲੰਦ

ਲੁਧਿਆਣਾ , 16 ਫਰਵਰੀ , ਨਜ਼ਰਾਨਾ ਟਾਈਮਜ਼ ਬਿਊਰੋ 

 ਦਮਦਮੀ ਟਕਸਾਲ ਦੇ ਜਾਗਰੂਕ ਅਤੇ ਗੁਰਮਤਿ ਹਮਾਇਤੀ ਭਾਈ ਰਣਜੀਤ ਸਿੰਘ ਖ਼ਾਲਸਾ ਅੰਮ੍ਰਿਤਸਰ , ਭਾਈ ਬਲਵੰਤ ਸਿੰਘ ਗੋਪਾਲਾ ਅਤੇ ਹੋਰ ਵਿਦਿਆਰਥੀਆਂ  ਵੱਲੋਂ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੂੰਮੇ ਵਲੋਂ ਗੁਰਮਤਿ ਦੇ ਉਲਟ ਗੰਗਾ ਇਸ਼ਨਾਨ ਕਰਨ ਅਤੇ ਹੋਰ ਗੁਰਮਤਿ ਵਿਰੋਧੀ ਕਰਮ ਕਰਨ  ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕੀਤੀ ਗਈ ਹੈ,ਜੋ ਕਿ ਗੁਰਮਤਿ ਸਿਧਾਂਤਾਂ ਦੇ ਅਨਕੂਲ ਹੈ । ਟਕਸਾਲ ਦੇ ਇਹਨਾਂ ਗੁਰਮਤਿ ਦੇ ਧਾਰਨੀ ਸਿੰਘਾਂ ਨੇ ਗੁਰਮਤਿ ਦੀ ਰੋਸ਼ਨੀ ਵਿਚ ਆਪਣੇ ਵਿਚਾਰ ਪਰਗਟ  ਕਰਦਿਆਂ ਕਿਹਾ ਕਿ ਅਜਿਹੇ ਗੁਰਮਤਿ ਵਿਰੋਧੀ ਵਿਅਕਤੀ ਨੂੰ ਦੰਮਦਮੀ ਟਕਸਾਲ ਵਿਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। 

image

ਸਿੱਖ ਚਿੰਤਕ ਸ ਗੁਰਜੀਤ ਸਿੰਘ ਅਜ਼ਾਦ ਵੱਲੋਂ ਇਹਨਾਂ ਸਿੰਘਾਂ ਦੇ ਸਟੈਂਡ ਦੀ ਹਮਾਇਤ ਕਰਦਿਆਂ ਕਿਹਾ  ਕਿ ਟਕਸਾਲ ਦੇ ਜਾਗਦੀ  ਜ਼ਮੀਰ ਵਾਲੇ ਸਿੰਘ, ਗੁਰਮਤਿ ਦੇ ਪ੍ਰਚਾਰ ਅਤੇ ਗੁਰੂ ਗ੍ਰੰਥ ,ਗੁਰੂ ਪੰਥ  ਦੀ ਅਗਵਾਈ ਹੇਠ “ਪੰਥ ਪਰਮਾਣਤ ਸਿੱਖ  ਰਹਿਤ ਮਰਯਾਦਾ” ਦੀ ਪਾਲਣਾ ਕਰਨਅਤੇ ਧਰਮ ਪ੍ਰਚਾਰ ਲਹਿਰ ਪ੍ਰਚੰਡ ਕਾਰਨ । ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਅਹਿਮ ਕਦਮ ਪੰਜਾਬ ਵਿੱਚ ਚੱਲ ਰਹੀਆਂ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦਗਾਰ ਹੋਵੇਗਾ। ਉਹਨਾਂ ਕਿਹਾ ਕਿ ਬਾਬਾ ਧੂੰਮਾ ਵੱਲੋਂ ਬਾਰ ਬਾਰ ਗੁਰਮਤਿ ਵਿਰੋਧੀ ਕਰਮ ਕਾਰਨ ,ਅਤੇ ਜਾਗਦੀ ਜ਼ਮੀਰ ਵਾਲੇ ਸਿੰਘਾਂ ਵੱਲੋਂ ਲਗਾਤਾਰ ਵਿਰੋਧਤਾ  ਤੋਂ ਬਾਅਦ ਟਕਸਾਲ ਦੇ ਅੰਦਰ ਦਾ  ਵਿਵਾਦ ਗਹਿਰੀ ਚਰਚਾ ਦਾ ਵਿਸ਼ਾ ਬਣ ਗਿਆ ਹੈ,ਜੋ ਕਿ ਪੰਥ ਦੇ ਵਡੇਰੇ ਹਿਤਾਂ ਲਈ ਠੀਕ ਨਹੀਂ ਹੈ । ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਧੂੰਮਾ ਵੱਲੋਂ ਆਪਣਾ ਸਟੈਂਡ ਇਸ ਮਸਲੇ ਤੇ ਸ਼ਪੱਸ਼ਟ ਕੀਤਾ ਜਜਾਣਾ ਚਾਹੀਦਾ ਹੈ। ਜਾਂ ਫਿਰ  ਟਕਸਾਲ ਦੇ ਜਾਗਦੀ ਜ਼ਮੀਰ ਵਾਲੇ ਸਿੰਘਾਂ ਵੱਲੋਂ ਟਕਸਾਲੀ ਰਵਾਇਤਾਂ ਅਨੁਸਾਰ ਕੋਈ ਵੱਡਾ ਫੈਸਲਾ ਲਿਆ ਜਾਣਾ ਚਾਹੀਦਾ ਹੈ ।


Posted By: Gurjeet Singh