ਗਲੋਬਲ ਸਿੱਖ ਕੌਂਸਲ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾਂ ਨੂੰ ਕਿਹਾ ਜੀ ਆਇਆਂ ਨੂੰ
- ਧਾਰਮਿਕ/ਰਾਜਨੀਤੀ
- 13 Mar,2025

ਇੰਗਲੈਂਡ 12 ਮਾਰਚ, ਤਾਜੀਮਨੂਰ ਕੌਰ
ਸੰਸਾਰ ਭਰ ਦੇ ਪੰਥ ਦਰਦੀਆਂ ਦੀ ਪੰਥਕ ਜਥੇਬੰਦੀ ਗਲੋਬਲ ਸਿੱਖ ਕੌਂਸਲ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਅਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜੀ ਆਇਆਂ ਆਖਦਿਆਂ ਪੰਥ ਦੀ ਚੜ੍ਹਦੀ ਕਲ੍ਹਾ ਦੇ ਲਈ ਹੋਣ ਵਾਲੇ ਸਾਰੇ ਕਾਰਜਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ । ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਜੀ ਨੂੰ ਸੰਬੋਧਨ ਹੁੰਦਿਆਂ ਲਿਖਿਆ ਹੈ ਕਿ
“ਗਲੋਬਲ ਸਿੱਖ ਕੌਂਸਲ ਦੇ ਮੁੱਖ ਸੇਵਾਦਾਰ ਵਜੋਂ ਮੈਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਨੂੰ ਜੀ ਆਇਆਂ ਆਖਦਾ ਹਾਂ। ਭਾਵੇਂ ਹਾਲਾਤ ਜੋ ਵੀ ਰਹੇ ਹੋਣ ਜਾਂ ਅੱਜ ਵੀ ਜੋ ਹੋਣ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਵਜੋਂ ਸਾਰੀ ਕੌਮ ਆਪ ਜੀ ਵੱਲ ਬਹੁਤ ਉਮੀਦ ਨਾਲ ਦੇਖ ਰਹੀ ਹੈ। ਮੈਂ,ਸਾਰੀ ਸਿੱਖ ਕੌਮ ਵੱਲੋਂ ਆਪ ਜੀ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਇਹ ਉਮੀਦ ਰੱਖਦਾ ਹਾਂ ਕਿ ਤੁਸੀਂ ਸਾਰੀ ਸਿੱਖ ਕੌਮ ਨੂੰ ਇੱਕਠੇ ਕਰਕੇ ਕੌਮ ਵਿੱਚ ਪਏ ਵਾਦ ਵਿਵਾਦ ਜਲਦੀ ਹੀ ਸੁਲਝਾਉਗੇ। ਅਸੀਂ ਸਿੱਖ ਕੌਮ ਦੇ ਇੱਕਜੁੱਟ ਹੋਣ ਵਾਲੇ ਅਤੇ ਹਰ ਸਿਧਾਂਤਕ ਫੈਸਲੇ ਵਿੱਚ ਆਪ ਜੀ ਦੇ ਨਾਲ ਹਾਂ ਜੀ।
ਧੰਨਵਾਦ ਸਹਿਤ
ਅੰਮ੍ਰਿਤਪਾਲ ਸਿੰਘ ਯੂ.ਕੇ
ਪ੍ਰਧਾਨ ,ਗਲੋਬਲ ਸਿੱਖ ਕੌਂਸਲ
Posted By:

Leave a Reply