ਸਾਡਾ ਕੰਮ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨਾ ਹੈ ਨਾ ਕਿ ਦੁਬਿਧਾ ਪੈਂਦਾ ਕਰਨਾਂ: ਪੰਜ ਮੈਂਬਰੀ ਅਕਾਲੀ ਦਲ ਭਰਤੀ ਕਮੇਟੀ
- ਧਾਰਮਿਕ/ਰਾਜਨੀਤੀ
- 08 Mar,2025

ਚੰਡੀਗੜ੍ਹ 8 ਮਾਰਚ ( ਬਲਦੇਵ ਸਿੰਘ )
ਅੱਜ ਇਥੋਂ ਜਾਰੀ ਬਿਆਨ ਵਿੱਚ ਭਰਤੀ ਕਮੇਟੀ ਦੇ ਮੈਂਬਰਾਂ ਜਥੇਦਾਰ ਸੰਤਾ ਸਿੰਘ ਉਮੇਦਪੁੱਰ, ਸ: ਮਨਪ੍ਰੀਤ ਸਿੰਘ ਇਆਲੀ, ਸ: ਇਕਬਾਲ ਸਿੰਘ ਝੂੰਦਾਂ, ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਵੱਲੋਂ ਸਾਰੀ ਦੁਬਿਧਾ ਦੂਰ ਕਰਦਿਆਂ ਆਪਣੀ ਭਰਤੀ ਦੀ ਸਲਿਪ ਜਾਰੀ ਕੀਤੀ ਗਈ ਅਤੇ ਬੜੇ ਹੀ ਸਪੱਸਟ ਸ਼ਬਦਾਂ ਵਿੱਚ ਕਿਹਾ ਕਿਹਾ ਕਿ ਸਾਡੀ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ੍ਰੋਮਣੀ ਅਕਾਲੀ ਦਲ ਦੀ ਪੁਨਰ-ਸਰਜੀਤੀ ਤੇ ਲੱਗੀ ਹੈ। ਅਸੀ ਕਿਸੇ ਕਾਨੂੰਨੀ ਦੁਵਿਧਾ ਦੇ ਵਿੱਚ ਉਲਝਣਾ ਨਹੀਂ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੀ ਕੁਝ ਕੁ ਭਗੌੜੀ ਹੋ ਚੁੱਕੀ ਲੀਡਰਸ਼ਿਪ ਵੱਲੋਂ ਪਿਛਲੇ ਤਿੰਨ ਚਾਰ ਦਿਨਾਂ ਤੋ ਜਿਸ ਕਿਸਮ ਦਾ ਮਹੌਲ ਸਿਰਜਿਆ ਗਿਆ ਹੈ, ਖ਼ਾਸ-ਕਰ ਕਾਨੂੰਨ ਦਾ ਹਊਆ ਖੜਾ ਕੀਤਾ ਗਿਆ ਹੈ। ਕਿ ਪੰਜ ਮੈਂਬਰੀ ਕਮੇਟੀ ਭਰਤੀ ਨਹੀ ਕਰ ਸਕਦੀ ਵਰਗੇ ਬਿਆਨਾਂ ਕਰਕੇ ਪਾਰਟੀ ਵਰਕਰਾਂ ਵਿੱਚ ਗਲਤ ਪ੍ਰਭਾਵ ਦਿੱਤਾ ਜਾ ਰਿਹਾ ਹੈ।
ਇਸ ਕਰਕੇ ਅਸੀਂ ਸਲਾਹ ਮਸ਼ਵਰੇ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸੰਨ 1920 ਵਿੱਚ ਵੀ ਦਲ ਦੀ ਸਿਰਜਨਾਂ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ “ਅਕਾਲੀ ਦਲ” ਨਾਮ ਥੱਲੇ ਹੀ ਦਲ ਸਿਰਜਿਆ ਗਿਆ ਸੀ, ਇਹ “ਸ੍ਰੋਮਣੀ” ਸ਼ਬਦ ਬਾਅਦ ਵਿੱਚ ਉਸ ਵਕਤ ਜੋੜਿਆ ਗਿਆ ਸੀ ਜਦੋ ਵੱਖ-ਵੱਖ ਹੋਈ ਪੰਥਕ ਸ਼ਕਤੀ ਨੂੰ ਇਕੱਠਾ ਕੀਤਾ ਗਿਆ ਸੀ। ਸੋ ਉਸੇ ਤਰਜ਼ ਤੇ “ਅਕਾਲੀ ਦਲ” ਦੀ ਪੁਨਰ-ਸੁਰਜੀਤੀ ਲਈ ਅਸੀਂ ਪੁੱਰਜੋਰ ਤਰੱਦਦ ਕਰਾਂਗੇ। ਇਸ ਲਈ ਅਸੀਂ ਇਹ ਭਰਤੀ ਸਲਿਪ ਜਾਰੀ ਕਰ ਰਹੇ ਹਾਂ ਤੇ ਜਿੰਨੀਆਂ ਵੀ ਚਰਚਾਵਾ ਚੱਲ ਰਹੀਆਂ ਹਨ ਉਹਨਾਂ ਨੂੰ ਵਿਰਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਮਾਤਮਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਸਹਿਯੋਗ ਨਾਲ ਆਪਣੀ ਲਕੀਰ ਲੰਬੀ ਕਰਾਂਗੇ। ਜਦੋ ਪ੍ਰਮਾਤਮਾਂ ਨੇ ਚਾਹਿਆ ਤਾਂ ਸਮੁੱਚਾ ਪੰਥ ਨੂੰ ਇਕੱਠਾ ਕਰਕੇ “ਸ੍ਰੋਮਣੀ” ਸ਼ਬਦ ਵੀ ਪਹਿਲਾਂ ਦੀ ਤਰਾਂ ਨਾਲ ਜੁੜ ਜਾਵੇਗਾ।
ਭਰਤੀ ਕਮੇਟੀ ਮੈਂਬਰਾਂ ਵੱਲੋਂ ਸਮੁੱਚੇ ਪਾਰਟੀ ਲੀਡਰਾਂ, ਵਰਕਰਾਂ, ਸਮੁੱਚੇ ਪੰਥ ਨੂੰ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਰਤੀ ਵਿੱਚ ਵੱਧ ਚੜ ਹਿਸਾ ਲੈਣ ਅਤੇ ਭਰਤੀ ਵਿੱਚ ਸਾਥ ਦੇਣ।
Posted By:

Leave a Reply