ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ’ਚ ਪੰਜਾਬੀ ਟਾਇਪਿੰਗ ਅਤੇ AI ਬਾਰੇ ਵਰਕਸ਼ਾਪ ਆਯੋਜਿਤ
- ਸਮਾਜ ਸੇਵਾ
- 13 Feb,2025

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ’ਚ ਪੰਜਾਬੀ ਟਾਇਪਿੰਗ ਅਤੇ AI ਬਾਰੇ ਵਰਕਸ਼ਾਪ ਆਯੋਜਿਤ
ਲੁਧਿਆਣਾ 13 ਫਰਵਰੀ , ਤਾਜੀਮਨੂਰ ਕੌਰ
ਸਿੱਖ ਮਿਸ਼ਨਰੀ ਕਾਲਜ ਦੇ ਮੁੱਖ ਦਫ਼ਤਰ ਵਿਖੇ ਗੁਰਜੀਤ ਸਿੰਘ ਅਜ਼ਾਦ ਵੱਲੋਂ ਪੰਜਾਬੀ ਟਾਇਪਿੰਗ ਅਤੇ AI (ਕ੍ਰਿਤ੍ਰਿਮ ਬੁੱਧੀ) ਦੇ ਲਾਭਾਂ ਬਾਰੇ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਿੱਚ ਕਾਲਜ ਦੇ ਸਟਾਫ਼ ਅਤੇ ਹੋਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਵਰਕਸ਼ਾਪ ਦੌਰਾਨ ਪੰਜਾਬੀ ਟਾਇਪਿੰਗ ਦੇ ਵੱਖ-ਵੱਖ ਤਰੀਕਿਆਂ ਅਤੇ ਭਾਸ਼ਾ ਪਰਿਵਰਤਨ ਵਿੱਚ AI ਦੀ ਭੂਮਿਕਾ ਉਤੇ ਚਰਚਾ ਕੀਤੀ ਗਈ। ਸੁਪਰੀਮ ਕੌਂਸਲ ਮੈਂਬਰ ਸਤਿੰਦਰ ਕੋਰ, ਗੁਰਵਿੰਦਰ ਸਿੰਘ, ਰਮਿੰਦਰ ਸਿੰਘ ਅਤੇ ਜਸਵੰਤ ਸਿੰਘ ਵਰਗੇ ਮਹੱਤਵਪੂਰਨ ਸ਼ਖਸੀਅਤਾਂ ਵੀ ਇਸ ਮੌਕੇ ਮੌਜੂਦ ਰਹੀਆਂ।
ਵਰਕਸ਼ਾਪ ਦੇ ਅੰਤ ਵਿੱਚ ਸਤਿੰਦਰ ਕੋਰ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਮਿਸ਼ਨਰੀ ਕਾਲਜ ਹਮੇਸ਼ਾ ਹੀ ਨਵੀਨਤਮ ਤਕਨੀਕਾਂ ਨੂੰ ਸਵੀਕਾਰ ਕਰਕੇ ਪੰਜਾਬੀ ਭਾਸ਼ਾ ਅਤੇ ਸਿੱਖਿਆ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਲਈ ਯਤਨਸ਼ੀਲ ਰਹੇਗਾ।
Posted By:

Leave a Reply