ਤਰਨਤਾਰਨ ‘ਚ 20 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿਰਫ਼ਤਾਰ
- ਅਪਰਾਧ
- 26 Feb,2025

ਤਰਨਤਾਰਨ: ਵੈਰੋਵਾਲ ‘ਚ 20 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿਰਫ਼ਤਾਰ
ਵੈਰੋਵਾਲ/ਖਡੂਰ ਸਾਹਿਬ, 26 ਫਰਵਰੀ,ਰਾਕੇਸ਼ ਨਈਅਰ
ਐਸ.ਐਸ.ਪੀ ਅਭਿਮੰਨਿਊ ਰਾਣਾ ਵੱਲੋਂ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੈਰੋਵਾਲ ਪੁਲਿਸ ਵੱਲੋਂ ਵਰਨਾ ਗੱਡੀ ‘ਚ 20 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਿਵੇਂ ਹੋਈ ਗ੍ਰਿਫ਼ਤਾਰੀ ?
ਐ.ਐਸ.ਆਈ ਬਿੱਕਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪੁਲ ਸੂਆ ਫਾਜ਼ਲਪੁਰ ‘ਤੇ ਸਪੈਸ਼ਲ ਨਾਕਾਬੰਦੀ ਦੌਰਾਨ ਮੌਜੂਦ ਸੀ। ਡੇਰਾ ਸੋਹਲ ਪਿੰਡ ਵੱਲੋਂ ਆ ਰਹੀ ਵਰਨਾ (PB-46 AH 3306) ਗੱਡੀ ਨੂੰ ਦੇਖਕੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਸਵਾਰ ਦੋ ਨੌਜਵਾਨ ਵਾਪਸ ਭੱਜਣ ਲੱਗੇ।ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਗੱਡੀ ਦੀ ਤਲਾਸ਼ੀ ਲਈ, ਜਿਸ ‘ਚ ਡੈਸ਼ਬੋਰਡ ‘ਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।
ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ
ਗ੍ਰਿਫ਼ਤਾਰ ਹੋਏ ਗੱਡੀ ਚਾਲਕ ਦੀ ਪਹਿਚਾਣ ਅਮ੍ਰਿਤਪਾਲ ਸਿੰਘ ਪੁੱਤਰ ਗੁਰਮੇਲ ਸਿੰਘ, ਵਾਸੀ ਡੇਰਾ ਸੋਹਲ, ਜਦਕਿ ਦੂਜੇ ਨੌਜਵਾਨ ਮਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ, ਵਾਸੀ ਡੇਰਾ ਸੋਹਲ ਵਜੋਂ ਹੋਈ ਹੈ।
ਮਾਮਲਾ ਦਰਜ, ਅਗਲੇ ਕਦਮ
ਸ.ਆਈ ਬਿੱਕਰ ਸਿੰਘ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਖ਼ਿਲਾਫ਼ ਵੈਰੋਵਾਲ ਪੁਲਿਸ ਥਾਣੇ ‘ਚ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਜਾਂਚ ਕੀਤੀ ਜਾ ਸਕੇ।Posted By:

Leave a Reply