ਬੀਬੀ ਕਿਰਨਜੋਤ ਕੌਰ ਖ਼ਾਲਸਾ ਦੀ ਅਪੀਲ: "ਕੰਵਰਜੀਤ ਸਿੰਘ ਯੂ.ਐਸ.ਏ. ਮੇਰੀ ਇੱਜ਼ਤ ਰੋਲ ਰਿਹਾ, ਇਨਸਾਫ਼ ਮਿਲੇ"
- ਧਾਰਮਿਕ/ਰਾਜਨੀਤੀ
- 06 Mar,2025

ਅੰਮ੍ਰਿਤਸਰ, 6 ਮਾਰਚ ,ਸੋਧ ਸਿੰਘ ਬਾਜ
ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ, ਪਿੰਡ ਪੰਜੋਲਾ, ਜ਼ਿਲ੍ਹਾ ਰੂਪਨਗਰ ਦੀ ਪੁੱਤਰੀ ਬੀਬੀ ਕਿਰਨਜੋਤ ਕੌਰ ਖ਼ਾਲਸਾ ਨੇ ਇੱਕ ਵੀਡੀਓ ਜ਼ਰੀਏ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਕਿਹਾ ਕਿ ਕੰਵਰਜੀਤ ਸਿੰਘ ਯੂ.ਐਸ.ਏ., ਜੋ ਆਪਣੇ ਆਪ ਨੂੰ ਬੱਬਰ ਖ਼ਾਲਸਾ ਦਾ ਮੈਂਬਰ ਦੱਸਦਾ ਹੈ, ਉਹ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਜ਼ਲੀਲ ਕਰ ਰਿਹਾ ਹੈ, ਉਨ੍ਹਾਂ ਦੀ ਇੱਜ਼ਤ ਉਛਾਲ ਰਿਹਾ ਹੈ, ਅਣਗਲਤ ਪੋਸਟਾਂ ਪਾ ਰਿਹਾ ਹੈ, ਕਿਰਦਾਰਕੁਸ਼ੀ ਕਰ ਰਿਹਾ ਹੈ ਅਤੇ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ "ਬੱਬਰ ਖ਼ਾਲਸਾ ਤਾਂ ਧੀਆਂ-ਭੈਣਾਂ ਦੀ ਰਾਖੀ ਕਰਦੀ ਹੈ, ਪਰ ਇਹ ਅਖੌਤੀ ਬੱਬਰ ਮੇਰੀ ਇੱਜ਼ਤ ਉਛਾਲ ਰਿਹਾ ਹੈ।" ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਭਾਈ ਬਲਵਿੰਦਰ ਸਿੰਘ ਪੰਜੋਲਾ ਨੇ ਸਿੱਖ ਸੰਘਰਸ਼ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਪਰ ਹੁਣ ਉਨ੍ਹਾਂ ਦੇ ਕਿਰਦਾਰ 'ਤੇ ਵੀ ਉਂਗਲ ਚੁੱਕੀ ਜਾ ਰਹੀ ਹੈ।
ਉਨ੍ਹਾਂ ਨੇ ਬੱਬਰ ਖ਼ਾਲਸਾ ਜਥੇਬੰਦੀ ਅਤੇ ਦੇਸ਼-ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕੰਵਰਜੀਤ ਸਿੰਘ ਯੂ.ਐਸ.ਏ. ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿਅਕਤੀ ਨੇ ਉਨ੍ਹਾਂ ਦੀ ਢਾਡੀ ਜਥੇ ਦੀ ਸਾਥੀ ਬੀਬੀ ਗੁਰਦੀਪ ਕੌਰ ਨੀਟੂ ਬਰਨਾਲਾ ਨਾਲ ਵੀ ਇਹੋ ਜਿਹੀ ਹਰਕਤ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ "ਜਿਹੜੇ ਵੀ ਸਿੰਘ ਮੇਰੇ ਹੱਕ 'ਚ ਬੋਲਦੇ ਹਨ, ਕੰਵਰਜੀਤ ਸਿੰਘ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ।"
ਬੀਬੀ ਕਿਰਨਜੋਤ ਕੌਰ ਖ਼ਾਲਸਾ ਨੇ ਦੱਸਿਆ ਕਿ ਇਸ ਵਿਅਕਤੀ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਦੀ ਵੀ ਕਿਰਦਾਰਕੁਸ਼ੀ ਕੀਤੀ ਹੈ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਹ ਵਿਅਕਤੀ ਅਮਿਤ ਸ਼ਾਹ ਨੂੰ ਚਿੱਠੀਆਂ ਲਿਖ ਕੇ ਪੰਥਕ ਲੀਡਰਾਂ 'ਤੇ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਨੇ ਖਾਲਸਾ ਪੰਥ ਅਤੇ ਬੱਬਰ ਖ਼ਾਲਸਾ ਜਥੇਬੰਦੀ ਅੱਗੇ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਇਸ ਵਿਅਕਤੀ 'ਤੇ ਤੁਰੰਤ ਕਾਰਵਾਈ ਹੋਵੇ।
Posted By:

Leave a Reply