ਘੋੜੀ ਚੜਿਆ ਦਲਿਤ ਲਾੜਾ , ਬਰਾਤੀਆਂ ਨਾਲੋਂ ਜ਼ਿਆਦਾ ਪੁਲਿਸ ਹੋਈ ਸ਼ਾਮਿਲ

ਘੋੜੀ ਚੜਿਆ ਦਲਿਤ ਲਾੜਾ , ਬਰਾਤੀਆਂ ਨਾਲੋਂ ਜ਼ਿਆਦਾ ਪੁਲਿਸ ਹੋਈ ਸ਼ਾਮਿਲ

 ਨੈਸ਼ਨਲ ਡੈਸਕ- ਗੁਜਰਾਤ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਇੱਥੇ ਇਕ ਲਾੜਾ ਘੋੜੀ ਚੜ੍ਹਿਆ ਤਾਂ ਕਰੀਬ 145 ਪੁਲਸ ਮੁਲਾਜ਼ਮ ਬਾਰਾਤੀ ਬਣ ਗਏ। ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਗਦਲਵਾੜਾ ਪਿੰਡ 'ਚ ਇਹ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੁਕੇਸ਼ ਪਾਰੇਚਾ ਜੋ ਕਿ ਦਲਿਤ ਪਰਿਵਾਰ ਤੋਂ ਆਉਂਦੇ ਹਨ, ਉਨ੍ਹਾਂ ਘੋੜੀ ਚੜ੍ਹਨ ਦਾ ਸੁਫ਼ਨਾ ਵੇਖਿਆ ਸੀ ਇਸ ਲਈ ਉਨ੍ਹਾਂ ਨੂੰ ਆਪਣੇ ਵਿਆਹ 'ਚ ਸੁਰੱਖਿਆ ਲਈ ਪੁਲਸ ਦੀ ਮਦਦ ਲੈਣੀ ਪਈ। ਗਦਲਵਾੜਾ ਪਿੰਡ 'ਚ ਅੱਜ ਤੱਕ ਕਿਸੇ ਦਲਿਤ ਲਾੜੇ ਨੇ ਘੋੜੀ 'ਤੇ ਚੜ੍ਹ ਕੇ ਵਿਆਹ 'ਚ ਹਿੱਸਾ ਲਿਆ ਸੀ। 

 ਘੋੜੀ ਚੜ੍ਹਨ ਵਾਲੇ ਪਹਿਲੇ ਸ਼ਖ਼ਸ ਬਣੇ ਮੁਕੇਸ਼ 

 ਮੁਕੇਸ਼ ਪਾਰੇਚਾ ਜੋ ਪੇਸ਼ੇ ਤੋਂ ਇਕ ਵਕੀਲ ਹਨ, ਨੇ 22 ਜਨਵਰੀ ਨੂੰ ਪੁਲਸ ਸੁਪਰਡੈਂਟ ਨੂੰ ਚਿੱਠੀ ਲਿਖ ਕੇ ਵਿਆਹ ਦੌਰਾਨ ਕਿਸੇ ਵੀ ਅਣਹੋਣੀ ਘਟਨਾ ਦੀ ਸੰਭਾਵਨਾ ਜਤਾਉਂਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ। ਪਾਰੇਚਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਅਨੁਸੂਚਿਤ ਜਾਤੀ (SC) ਦੇ ਲੋਕ ਕਦੇ ਘੋੜੀ 'ਤੇ ਨਹੀਂ ਚੜ੍ਹੇ ਅਤੇ ਉਹ ਇਸ ਪਰੰਪਰਾ ਨੂੰ ਬਦਲਣ ਵਾਲੇ ਪਹਿਲੇ ਸ਼ਖ਼ਸ ਹੋਣਗੇ। 

ਪੁਲਸ ਸੁ   ਰੱਖਿਆ ਦੇ ਸਖ਼ਤ ਇੰਤਜ਼ਾਮ 

 ਮੁਕੇਸ਼ ਦੇ ਵਿਆਹ ਵਿਚ ਸੁਰੱਖਿਆ ਦੀ ਕੋਈ ਕਮੀ ਨਹੀਂ ਛੱਡੀ ਗਈ। ਇਸ ਬਾਰਾਤ ਵਿਚ 145 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਜਿਸ ਵਿਚ ਇੰਸਪੈਕਟਰ ਅਤੇ ਤਿੰਨ ਸਬ-ਇੰਸਪੈਕਟਰ ਸ਼ਾਮਲ ਸਨ। ਇੱਥੋਂ ਤੱਕ ਕਿ ਬਾਰਾਤ ਦੀ ਨਿਗਰਾਨੀ ਲਈ ਡਰੋਨ ਕੈਮਰਿਆਂ ਦਾ ਵੀ ਇਸਤੇਮਾਲ ਕੀਤਾ ਗਿਆ। ਪਾਰੇਚਾ ਨੇ ਦੱਸਿਆ ਕਿ ਵਿਆਹ ਦੌਰਾਨ ਘੋੜੀ 'ਤੇ ਸਵਾਰ ਹੁੰਦੇ ਹੋਏ ਸਭ ਕੁਝ ਸ਼ਾਂਤੀਪੂਰਨ ਸੀ ਪਰ ਪਰ ਜਿਵੇਂ ਹੀ ਉਹ ਘੋੜੀ ਤੋਂ ਹੇਠਾਂ ਉਤਰ ਕੇ ਆਪਣੀ ਕਾਰ ਵਿਚ ਬੈਠਣ ਲੱਗਾ ਤਾਂ ਕਰੀਬ 500 ਮੀਟਰ ਤੁਰਨ ਤੋਂ ਬਾਅਦ ਕਿਸੇ ਨੇ ਉਨ੍ਹਾਂ ਦੀ ਕਾਰ 'ਤੇ ਪੱਥਰ ਸੁੱਟ ਦਿੱਤਾ। ਇਸ ਘਟਨਾ ਤੋਂ ਲਾੜਾ ਅਤੇ ਉਸ ਦੇ ਪਰਿਵਾਰਕ ਮੈਂਬਰ ਡਰ ਗਏ ਪਰ SHO ਵਸਾਵਾ ਨੇ ਤੁਰੰਤ ਕਾਰ ਭਜਾ ਕੇ ਉਨ੍ਹਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਹਾਲਾਂਕਿ ਪਰੇਚਾ ਦਾ ਕਹਿਣਾ ਹੈ ਕਿ ਇਹ ਕੋਈ ਛੋਟੀ ਘਟਨਾ ਨਹੀਂ ਸੀ ਅਤੇ ਉਹ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ।

ਨੋਟ- ਇਸ ਖ਼ਬਰ ਬਾਰੇ ਆਪਣੀ ਕੁਮੈਂਟ ਬਾਕਸ ਵਿੱਚ ਜਰੂਰ ਦਿਓ ਜੀ