ਪੰਜਾਬੀ ਲਿਖਾਰੀ ਸਭਾ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ
- ਸਮਾਜ ਸੇਵਾ
- 10 Mar,2025

ਜਲੰਧਰ 10 ਮਾਰਚ, ਨਜ਼ਰਾਨਾ ਟਾਈਮਜ ਬਿਊਰੋ
ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ, ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ. ਬੇਅੰਤ ਸਿੰਘ ਸਰਹੱਦੀ ਜੀ ਦੀ ਰਹਿਨੁਮਾਈ ਹੇਠ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰ ਸਮਾਗਮ ਅਤੇ ਕਵੀ ਦਰਬਾਰ ਮਿਤੀ 8 ਮਾਰਚ 2025, ਦਿਨ ਸ਼ਨੀਵਾਰ ਨੂੰ ਕਰਵਾਇਆ ਗਿਆ। ਇਹ ਸਮਾਗਮ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸੀ। ਇਸ ਸਮਾਗਮ ਵਿੱਚ ਪੰਜ ਮਹਿਲਾ ਵਿਦਵਾਨਾਂ ਡਾ ਅਰਤਿੰਦਰ ਕੌਰ ਸੰਧੂ, ਡਾ ਬਲਜੀਤ ਕੌਰ ਰਿਆੜ, ਡਾ ਜਗਦੀਪ ਕੌਰ ਆਹੂਜਾ ਅਤੇ ਸੰਦੀਪ ਕੌਰ ਚੀਮਾ ਨੂੰ 'ਪੰਜਾਬੀ ਮਾਂ ਬੋਲੀ ਦਾ ਮਾਣ' ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ 'ਚ ਡਾ ਅਰਤਿੰਦਰ ਕੌਰ ਸੰਧੂ, ਡਾ ਬਲਜੀਤ ਕੌਰ ਰਿਆੜ, ਡਾ ਜਗਦੀਪ ਕੌਰ, ਸੰਦੀਪ ਕੌਰ ਚੀਮਾ, ਗੁਰਬਚਨ ਕੌਰ ਦੂਆ, ਪਰਵੀਨ ਅਬਰੋਲ, ਅਮ੍ਰਿਤਪਾਲ ਸਿੰਘ ਨਕੋਦਰ, ਮੰਗਲ ਸਿੰਘ ਭੰਡਾਲ, ਗਿਆਨ ਸਿੰਘ ਘਈ, ਸਤਬੀਰ ਸਿੰਘ ਅੰਮ੍ਰਿਤਸਰ, ਪ੍ਰੋ ਦਲਬੀਰ ਸਿੰਘ ਰਿਆੜ, ਹਰਭਜਨ ਸਿੰਘ ਨਾਹਲ ਸ਼ਾਮਿਲ ਸਨ।
ਸਭਾ ਦੇ ਸ਼ੁਰੂ 'ਚ ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਹਰ ਵਾਰ ਦੀ ਤਰ੍ਹਾਂ ਕਵੀ ਦਰਬਾਰ ਵੀ ਕਰਾਇਆ ਗਿਆ, ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਨ੍ਹਾਂ ਕਵੀਆਂ ਤੋਂ ਇਲਾਵਾ ਪੰਜ ਸਨਮਾਨਿਤ ਮਹਿਲਾ ਵਿਦਵਾਨਾਂ ਨੇ ਵੀ ਕੌਮਾਂਤਰੀ ਮਹਿਲਾ ਦਿਵਸ 'ਤੇ ਆਪਣੇ ਕੀਮਤੀ ਵਿਚਾਰ ਅਤੇ ਕਵਿਤਾਵਾਂ ਨਾਲ ਸਾਂਝ ਪਾਈ। ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਾਰੀਆਂ ਮਹਾਨ ਸ਼ਖਸੀਅਤਾਂ ਨੇ ਅਪਣੇ ਕੀਮਤੀ ਵਿਚਾਰਾਂ ਅਤੇ ਰਚਨਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਕਵੀ ਦਰਬਾਰ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਸਾਹਿਬਾ ਜੀਟਨ ਕੌਰ ਅਤੇ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਬਾਖੂਬੀ ਨਿਭਾਈ। ਉਨ੍ਹਾਂ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਰੇ ਮੈਂਬਰ ਸਾਹਿਬਾਨ ਜੀ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ। ਇਸ ਵਾਰ ਦੇ ਕਵੀ ਦਰਬਾਰ ਦਾ ਵਿਸ਼ਾ ਕੌਮਾਂਤਰੀ ਮਹਿਲਾ ਦਿਵਸ ਨੂੰ ਮੁੱਖ ਰੱਖਦਿਆਂ ਸਭ ਕਵੀਆਂ ਨੇ ਮਹਿਲਾ ਦਿਵਸ 'ਤੇ ਕਵਿਤਾਵਾਂ ਪੇਸ਼ ਕੀਤੀਆਂ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੈਡਮ ਗੁਰਬਚਨ ਕੌਰ ਦੂਆ, ਮੈਡਮ ਗੁਰਮਿੰਦਰ ਕੌਰ, ਮੈਡਮ ਸੁਧਾ, ਮੈਡਮ ਬਲਜੀਤ ਕੌਰ ਅਤੇ ਮਨਜੀਤ ਕੌਰ ਨੇ ਪੰਜ ਸਨਮਾਨਿਤ ਮਹਿਲਾ ਵਿਦਵਾਨਾਂ ਨੂੰ ਸਭਾ ਵੱਲੋ 'ਪੰਜਾਬੀ ਮਾਂ ਬੋਲੀ' ਦਾ ਮਾਣ ਪੱਤਰ ਅਤੇ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ। ਸਭਾ ਵੱਲੋਂ ਵਿਸੇਸ਼ ਤੌਰ 'ਤੇ ਅਮਰਤਪਾਲ ਸਿੰਘ ਨਕੋਦਰ, ਗਿਆਨ ਸਿੰਘ ਘਈ, ਮੰਗਲ ਸਿੰਘ ਭੰਡਾਲ ਅਤੇ ਸਤਬੀਰ ਸਿੰਘ ਅੰਮ੍ਰਿਤਸਰ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਡਾ ਅਰਤਿੰਦਰ ਕੌਰ ਸੰਧੂ, ਡਾ ਬਲਜੀਤ ਕੌਰ ਰਿਆੜ, ਡਾ ਜਗਦੀਪ ਕੌਰ ਆਹੂਜਾ, ਸੰਦੀਪ ਕੌਰ ਚੀਮਾ, ਗੁਰਬਚਨ ਕੌਰ ਦੂਆ, ਪਰਵੀਨ ਅਬਰੋਲ, ਗੁਰਮਿੰਦਰ ਕੌਰ, ਸੁਧਾ, ਬਲਜੀਤ ਕੌਰ, ਮਨਜੀਤ ਕੌਰ, ਦੀਪਤੀ, ਸਾਹਿਬਾ ਜੀਟਨ ਕੌਰ, ਮਾਧਵੀ ਮਾਲਾ ਅਗਰਵਾਲ, ਹਰਜਿੰਦਰ ਕੌਰ, ਸਿਮਰਨਪ੍ਰੀਤ ਕੌਰ, ਅਮਰਤਪਾਲ ਸਿੰਘ ਨਕੋਦਰ, ਪ੍ਰੋ ਦਲਬੀਰ ਸਿੰਘ ਰਿਆੜ, ਹਰਭਜਨ ਸਿੰਘ ਨਾਹਲ, ਗਿਆਨ ਸਿੰਘ ਘਈ, ਸਤਬੀਰ ਸਿੰਘ ਅੰਮ੍ਰਿਤਸਰ, ਮਹਿੰਦਰ ਸਿੰਘ ਅਨੇਜਾ, ਹਰਬੰਸ ਸਿੰਘ ਕਲਸੀ, ਸੁਖਦੇਵ ਸਿੰਘ ਗੰਢਵਾਂ, ਗੁਰਦੀਪ ਸਿੰਘ ਉਜਾਲਾ, ਐਸ.ਐਸ ਸੰਧੂ, ਅਮਰ ਸਿੰਘ ਅਮਰ, ਇੰਦਰ ਸਿੰਘ ਮਿਸਰੀ, ਸੁਰਜੀਤ ਸਿੰਘ ਸਸਤਾ ਆਇਰਨ, ਪ੍ਰਿੰਸੀਪਲ ਸੁਰਿੰਦਰ ਮੋਹਨ, ਹਰਜਿੰਦਰ ਸਿੰਘ ਜਿੰਦੀ, ਕੁਲਵਿੰਦਰ ਸਿੰਘ ਗਾਖਲ, ਅਵਤਾਰ ਸਿੰਘ ਖਾਲਸਾ, ਅਸ਼ੋਕ ਟਾਂਡੀ, ਸੋਢੀ ਸੱਤੋਵਾਲੀ, ਮੰਗਲ ਸਿੰਘ ਭੰਡਾਲ, ਗੁਰਜੀਤ ਸਿੰਘ, ਸੁਰਿੰਦਰ ਗੁਲਸ਼ਨ, ਹਰਵਿੰਦਰ ਸਿੰਘ ਅਲਵਾਦੀ, ਪਰਮਿੰਦਰਜੀਤ ਸਿੰਘ, ਹਰਵਿੰਦਰ ਸਿੰਘ ਚਿਟਕਾਰਾ, ਹਰਬਿੰਦਰ ਪਾਲ, ਜਗਤਾਰ ਸਿੰਘ, ਆਸ਼ੀ ਈਸਪੁਰੀ, ਤਰਸੇਮ ਜਲੰਧਰੀ, ਲਾਲੀ ਕਰਤਾਰਪੁਰੀ, ਕਮਲਜੀਤ ਪਵਾਰ, ਭੁਪਿੰਦਰ ਸਿੰਘ ਭੱਲਾ, ਭਗਵੰਤ ਸਿੰਘ, ਰਾਜੂ ਸੋਨੀ, ਪੰਕਜ, ਸੁਰਿੰਦਰ ਸਿੰਘ ਗੁਲਸ਼ਨ, ਪਰਮਜੀਤ ਸਿੰਘ ਨੈਨਾ, ਰਾਜਪਾਲ ਸਿੰਘ, ਰੋਹਿਤ ਸਿੱਧੂ ਸ਼ਾਮਿਲ ਸਨ। ਅੰਤ ਵਿੱਚ ਦਲਬੀਰ ਸਿੰਘ ਰਿਆੜ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਸਭਾ ਹਰ ਸਾਲ 8 ਮਾਰਚ ਨੂੰ ਹੀ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਕਰੇਗੀ ਜਦੋਂ ਕਿ ਸਭਾ ਦੇ ਮਹੀਨਾਵਾਰ ਸਮਾਗਮ ਅਤੇ ਕਵੀ ਦਰਬਾਰ ਹਰ ਮਹੀਨੇ ਦੀ 15 ਤਾਰੀਖ ਨੂੰ ਹੁੰਦੇ ਹਨ। ਪੰਜਾਬੀ ਲਿਖਾਰੀ ਸਭਾ ਦਾ ਇਹ ਸਮਾਗਮ ਬਹੁਤ ਹੀ ਯਾਦਗਾਰੀ ਰਿਹਾ।
Posted By:

Leave a Reply