ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਜੱਥੇਦਾਰੀ ਤੋਂ ਲਾਹੁਣ ਪਿੱਛੇ ਇੱਕ ਸਿਆਸੀ ਪਰਿਵਾਰ : ਨਿਰਮੈਲ ਸਿੰਘ ਜੌਲਾ
- ਧਾਰਮਿਕ/ਰਾਜਨੀਤੀ
- 09 Mar,2025

ਲਾਲੜੂ, 9 ਮਾਰਚ 2025, ਜੁਗਰਾਜ ਸਿੰਘ ਸਰਹਾਲੀ
ਇੱਕ ਮਹੀਨੇ ਦੇ ਅੰਦਰ -ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਜਥੇਦਾਰਾਂ ਨੂੰ ਅਹੁਦੇ ਤੋਂ ਫਾਰਗ ਕਰਨਾ , ਉਨ੍ਹਾਂ ਦੀ ਬਲੀ ਲੈਣ ਬਰਾਬਰ ਹੈ ਤੇ ਇਹ ਬਲੀ ਇੱਕ ਸਿਆਸੀ ਪਰਿਵਾਰ ਦੀ ਚੜਾਈ ਕਾਇਮ ਰੱਖਣ ਖਾਤਰ ਲਈ ਗਈ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਨਿਰਮੈਲ ਸਿੰਘ ਜੌਲਾ ਵੱਲੋਂ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ ਗਿਆ ਹੈ ।
ਅਕਾਲੀ ਸਿਆਸਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਰਮਿਆਨ ਜਾਰੀ ਘਟਨਾਕ੍ਰਮ ਨੂੰ ਧਿਆਨ ਨਾਲ ਵਾਚਦਿਆਂ ਸ੍ਰ.ਜੌਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਦੋ ਦਸੰਬਰ ਨੂੰ ਜਾਰੀ ਹੁਕਮਨਾਮੇ ਨੂੰ ਇੰਨ-ਬਿੰਨ ਲਾਗੂ ਕਰਨ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਭੱਜ ਗਿਆ ਹੈ । ਇਸ ਮਾਮਲੇ ਵਿਚ ਜਥੇਦਾਰ ਸਾਹਿਬਾਨ ਤੇ ਉਨ੍ਹਾਂ ਦੇ ਫੈਸਲੇ ਨੂੰ ਰੌਲ ਦਿੱਤਾ ਗਿਆ ਹੈ ਤੇ ਇਸ ਤਰ੍ਹਾਂ ਕਰਨ ਕਰ ਕੇ ਭਵਿੱਖ ਵਿਚ ਵੀ ਲੋਕ ਬਾਦਲ ਦਲ ਨੂੰ ਮੂੰਹ ਨਾ ਲਾਉਣ ਦਾ ਮਨ ਬਣਾ ਚੁੱਕੇ ਹਨ ।
ਸ੍ਰ.ਜੌਲਾ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਵੱਲੋਂ ਅਕਾਲੀ ਸਿਆਸਤ ਦੀ ਸੁਰਜੀਤੀ ਲਈ ਸੱਤ ਮੈਂਬਰੀ ਕਮੇਟੀ ਬਣਾ ਕੇ ਨਵੀਂ ਭਰਤੀ ਕਰਨ ਦਾ ਹੁਕਮ ਸਰਵਉੱਚ ਸੀ. ਪਰ ਬਾਦਲ ਦਲ ਨੇ ਤਾਂ ਇਸ ਕਮੇਟੀ ਨੂੰ ਰੌਲ ਕੇ ਹੀ ਰੱਖ ਦਿੱਤਾ । ਉਨ੍ਹਾਂ ਕਿਹ ਕਿ ਬਾਦਲ ਦਲ ਦੇ ਰੁੱਖ ਕਾਰਨ ਕਮੇਟੀ ਦੇ ਦੋ ਮੈਂਬਰ ਅਸਤੀਫਾ ਦੇ ਗਏ ਪਰ ਇਸ ਦੇ ਬਾਵਜੂਦ ਜਥੇਦਾਰ ਸਾਹਿਬਾਨ ਨੇ ਬਾਕੀ ਰਹਿੰਦੀ ਪੰਜ ਮੈਂਬਰੀ ਕਮੇਟੀ ਨੂੰ ਨਵੇਂ ਸਿਰਿਉਂ ਭਰਤੀ ਕਰਨ ਲਈ ਆਖਿਆ ਜੋ ਕਿ ਬਾਦਲ ਦਲ ਨੂੰ ਹਜ਼ਮ ਨਹੀਂ ਹੋਇਆ ਤੇ ਉਨ੍ਹਾਂ ਨੇ ਆਪਣੀ ਗੁੱਝਵੀਂ ਸਿਆਸਤ ਦੇ ਚੱਲਦਿਆਂ ਜਥੇਦਾਰ ਦੀ ਪਦਵੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬ ਉੱਚਤਾ ਨੂੰ ਢਾਹ ਲਾ ਦਿੱਤੀ ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਪਰੀਮ ਕੋਈ ਨਹੀਂ ਹੈ ਜਦਕਿ ਅਜੇ ਵੀ ਬਾਦਲ ਦਲ ਦੇ ਬਹੁਤੇਰੇ ਚਹੇਤੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਮੁਕਾਬਲੇ ਇੱਕ ਪਰਿਵਾਰ ਨੂੰ ਹੀ ਅਹਿਮੀਅਤ ਦੇ ਰਹੇ ਹਨ । ਸ੍.ਜੌਲਾ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ( ਬਾਦਲ )ਦੀ ਨਿਖੇਧੀ ਕਰਦਿਆਂ ਪੰਜਾਬ ਤੇ ਦੇਸ਼ ਦੇ -ਵਿਦੇਸ ਵਿਚ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਬਾਦਲ ਪਰਿਵਾਰ ਨੂੰ ਸਿੱਖੀ ਤੋਂ ਪੂਰੀ ਤਰ੍ਹਾਂ ਖਾਰਜ ਕਰਨ ਦੀ ਅਪੀਲ ਕੀਤੀ ਹੈ।
Posted By:

Leave a Reply