28 ਫਰਵਰੀ ਤੋਂ 2 ਮਾਰਚ ਤੱਕ ਚੋਹਲਾ ਸਾਹਿਬ ‘ਚ ਹਾਕੀ ਮੁਕਾਬਲੇ
- ਖੇਡ
- 25 Feb,2025

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 25 ਫਰਵਰੀ
ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਥਾਨਕ ਨਿਵਾਸੀਆਂ ਅਤੇ ਵਿਦੇਸ਼ ਵੱਸਦੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਅਰਜਨ ਦੇਵ ਖੇਡ ਸਟੇਡੀਅਮ, ਚੋਹਲਾ ਸਾਹਿਬ ਵਿਖੇ ਚੌਥਾ ਆਲ ਓਪਨ ਤਿੰਨ ਦਿਨੀ ਹਾਕੀ ਟੂਰਨਾਮੈਂਟ 28 ਫਰਵਰੀ ਤੋਂ 2 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਿਆਈਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਬੰਧਕ ਜਗਤਾਰ ਸਿੰਘ ਜੱਗਾ, ਗੁਰਚਰਨ ਸਿੰਘ, ਰਵੀਪਾਲ ਸਿੰਘ, ਪਹਿਲਵਾਨ ਲਖਬੀਰ ਸਿੰਘ ਅਤੇ ਬਲਜਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਪੰਜਾਬ ਅਤੇ ਹੋਰ ਰਾਜਾਂ ਦੀਆਂ 16 ਮਸ਼ਹੂਰ ਟੀਮਾਂ ਇਸ ਪ੍ਰਤਿਸ਼ਠਿਤ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ।
ਜੇਤੂ ਟੀਮ ਨੂੰ ₹81,000 ਅਤੇ ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ ₹71,000 ਨਕਦ ਰਕਮ ਅਤੇ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਨਾਮ ਵੰਡ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ, ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਕਰਵਾਈ ਜਾਵੇਗੀ।
ਸੈਮੀ-ਫਾਈਨਲ ਵਿੱਚ ਪ੍ਰਵੇਸ਼ ਕਰਨ ਵਾਲੀਆਂ ਟੀਮਾਂ ਨੂੰ ₹21,000, ਕੁਆਟਰ-ਫਾਈਨਲ ਟੀਮਾਂ ਨੂੰ ₹8,100, ਅਤੇ ਹੋਰ ਅੱਠ ਟੀਮਾਂ ਨੂੰ ₹5,100 ਨਕਦ ਰਕਮ ਖਰਚ ਵਜੋਂ ਦਿੱਤੀ ਜਾਵੇਗੀ। ਟੀਮਾਂ ਦੀ ਰਿਹਾਇਸ਼ ਅਤੇ ਭੋਜਨ ਦਾ ਇੰਤਜ਼ਾਮ ਟੂਰਨਾਮੈਂਟ ਕਮੇਟੀ ਵੱਲੋਂ ਕੀਤਾ ਜਾਵੇਗਾ।
ਪ੍ਰਮੁੱਖ ਹਸਤੀਆਂ ਦੀ ਹਾਜ਼ਰੀ
ਇਸ ਮੌਕੇ ਸਰਪੰਚ ਕੇਵਲ ਚੋਹਲਾ, ਜਸਵਿੰਦਰ ਸਿੰਘ ਰੋਮੀ, ਇੰਸਪੈਕਟਰ ਬਲਜੀਤ ਸਿੰਘ, ਸਰਬਜੀਤ ਸਿੰਘ ਰਾਜਾ, ਕਵਲ ਲਹਿਰ, ਡਾ. ਯੁਧਬੀਰ ਸਿੰਘ, ਜਸਕਰਨ ਸਿੰਘ ਜਿੰਮੀ, ਲੱਕੀ, ਰਣਧੀਰ ਸਿੰਘ ਦੀਪੂ, ਹੈਪੀ ਪੁਰਲਾ, ਗੁਰਚਰਨ ਸਿੰਘ ਚਰਨਾਂ ਆਦਿ ਹਾਜ਼ਰ ਸਨ।
Posted By:

Leave a Reply