ਹੋਲਾ ਮਹੱਲਾ ਮਨਾਉਣ ਦੀਆਂ ਤਿਆਰੀਆਂ ਮੁਕੰਮਲ :- ਸਿੱਖ ਮਿਸ਼ਨਰੀ ਕਾਲਜ (ਸਰਕਲ ਜਗਰਾਉਂ)
- ਧਾਰਮਿਕ/ਰਾਜਨੀਤੀ
- 03 Mar,2025

ਜਗਰਾਉਂ 3 ਮਾਰਚ , ਸੋਧ ਸਿੰਘ ਬਾਜ਼
ਖਾਲਸੇ ਦੇ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਸਿੱਖ ਮਿਸ਼ਨਰੀ ਕਾਲਜ ਸਰਕਲ ਜਗਰਾਉਂ ਵੱਲੋਂ ਖਾਲਸਾ ਏਡ (ਯੂਨਿਟ ਜਗਰਾਉਂ) ,ਮਿਸ਼ਨ ਚੜ੍ਹਦੀ ਕਲਾ (ਖੰਨਾ ) ਅਤੇ ਸਮੂਹ ਇਲਾਕਾ ਸੰਗਤ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ( ਲੜਕੇ) ਜਗਰਾਉਂ ਦੀ ਗਰਾਊਂਡ ਵਿੱਚ ਮਿਤੀ 14ਮਾਰਚ ਦਿਨ ਸ਼ੁਕਰਵਾਰ ਨੂੰ ਖਾਲਸਾਈ ਰੁਹਰੀਤਾ ਨਾਲ ਮਨਾਇਆ ਜਾ ਰਿਹਾ ਹੈ ।ਜਿਸ ਵਿੱਚ ਪੰਜਾਬੀ ਸੁੰਦਰ ਲਿਖਾਈ ਮੁਕਾਬਲਾ, ਚਿੱਤਰਕਲਾ ਮੁਕਾਬਲਾ ਅਤੇ ਬਾਣੀ ਸੁਣਾਓ ਇਨਾਮ ਪਾਓ ਦੇ ਪ੍ਰੋਗਰਾਮ ਵਿੱਚ ਬਸੰਤ ਕੀ ਵਾਰ ਸੁਣਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ।ਇਸ ਤੋਂ ਇਲਾਵਾ ਇਕ ਲੱਤ ਖੜਨਾ, ਭੁੱਖਾ ਸ਼ੇਰ ,ਮਿਊਜਿਕਲ ਚੇਅਰ ਰੇਸ,100 ਮੀਟਰ ਰੇਸ ,ਰੱਸੀ ਟੱਪਣਾ ਨਿਸ਼ਾਨੇਬਾਜੀ ,ਲੀਡਰ ਦੀ ਸੁਣੋ, ਛੋਟੇ ਬੱਚਿਆਂ ਦੀਆਂ ਖੇਡਾਂ ,ਇਕ ਮਿੰਟ ਦੀਆਂ ਖੇਡਾਂ ,ਸਿੰਗਲ ਵਿਕਟ ਹਿੱਟ ਬੈਲੂਨ ਐਂਡ ਬਾਲ ਗੇਮ (Balloon and Ball Game )ਕਰਵਾਈ ਜਾ ਰਹੀ ਹੈ ।ਪ੍ਰੋਗਰਾਮ ਵਾਲੀ ਥਾਂ ਤੇ ਧਾਰਮਿਕ ਪੁਸਤਕਾਂ ਦੇ ਸਟਾਲ ਅਤੇ ਵਿਰਸਾ ਸੰਭਾਲ ਪ੍ਰਦਰਸ਼ਨਈ ਵੀ ਲਗਾਈ ਜਾਵੇਗੀ। ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਦੀਆਂ ਪਰਚੀਆਂ ਵਿੱਚੋਂ ਸਾਈਕਲ ਡਬਲ ਬੈਡ ਕੰਬਲ ਟੀ ਸ਼ਰਟ ਵਾਟਰ ਕੂਲਰ ਟਿਫਨ ਬਾਕਸ ਅਤੇ ਹੋਰ ਬਹੁਤ ਸਾਰੇ ਦਿਲ ਖਿੱਚਵੇ ਨਾਮ ਦਿੱਤੇ ਜਾਣਗੇ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ । ਉਕਤ ਜਾਣਕਾਰੀ ਸਰਕਲ ਇੰਚਾਰਜ ਸਰਦਾਰ ਜਗਜੀਤ ਸਿੰਘ ਜੀ ਵੱਲੋਂ ਦਿੱਤੀ ਗਈ।
Posted By:

Leave a Reply