ਗੁਰਦੁਆਰਾ ਸਿੰਘ ਸਭਾ ਪਿੰਡ ਮੁਰਾਦਪੁਰ ਅਵਾਣਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ

ਗੁਰਦੁਆਰਾ ਸਿੰਘ ਸਭਾ ਪਿੰਡ ਮੁਰਾਦਪੁਰ ਅਵਾਣਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ

ਪਿੰਡ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ

ਮੁਕੇਰੀਆਂ 9 ਫਰਵਰੀ, ਤਾਜੀਮਨੂਰ ਕੌਰ ਅਨੰਦਪੁਰੀ

ਗੁਰਦੁਆਰਾ ਸਿੰਘ ਸਭਾ ਪਿੰਡ ਮੁਰਾਦਪੁਰ ਅਵਾਣਾ ਵਿਖੇ ਅੱਜ ਮਿਤੀ 9 ਫਰਵਰੀ 2025 ਦਿਨ ਐਤਵਾਰ ਨੂੰ ਵੱਡੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਪਿੰਡ ਦੇ ਸਿੱਖੀ ਸਰੂਪ ਵਿੱਚ ਬੱਚਿਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਦਸਤਾਰ ਮੁਕਾਬਲੇ ਵਿੱਚ'ਸਿੱਖੀ ਸਰੂਪ' ਦੇ ਧਾਰਨੀ ਬੱਚਿਆਂ ਦੇ ਦੋ ਗਰੁੱਪ ਬਣਾਏ ਗਏ|ਪਹਿਲੇ ਗਰੁੱਪ ਵਿੱਚ 7 ਤੋਂ 14 ਸਾਲ ਤੱਕ ਦੇ ਬੱਚਿਆਂ ਨੇ ਅਤੇ ਦੂਜੇ ਗਰੁੱਪ ਵਿੱਚ 15 ਤੋਂ 20 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ।ਦਸਤਾਰ ਮੁਕਾਬਲੇ ਮੌਕੇ ਗੁਰਦੁਆਰਾ ਕਮੇਟੀ ਮੈਂਬਰ ਸਹਿਬਾਨ ਅਤੇ ਪਿੰਡ ਦੇ ਸਰਪੰਚ , ਪੰਚਾਇਤ ਮੈਂਬਰ , ਬੱਚਿਆਂ ਦੇ ਮਾਤਾ ਪਿਤਾ ਅਤੇ ਪਿੰਡ ਦੇ ਹੋਰ ਪਤਿਵੰਤੇ ਸੱਜਣ ਹਾਜ਼ਰ ਸਨ| ।

 

image

 ਦਸਤਾਰ ਮੁਕਾਬਲੇ ਦੇ ਜੱਜ ਸਾਹਿਬਾਨ ਦੀ ਸੇਵਾ ਗਗਨਦੀਪ ਸਿੰਘ(MDS),ਲਵਦੀਪ ਸਿੰਘ(ਬੈਂਕ ਅਫਸਰ) ਅਤੇ ਮਨਿੰਦਰ ਸਿੰਘ(ਕਨੇਡਾ ਵਾਲੇ) ਨੇ ਨਿਭਾਈ । ਉਮਰ-7 ਸਾਲ ਤੌਂ 14 ਸਾਲ ਗਰੁੱਪ ਵਿੱਚੋਂ ਸਮਰਦੀਪ ਸਿੰਘ ਪੁੱਤਰ ਸ੍.ਕੁਲਦੀਪ ਸਿੰਘ ਨੇ ਪਹਿਲਾ ,ਜਸਕਰਨ ਸਿੰਘ ਪੁੱਤਰ ਸ੍.ਕਰਮਜੀਤ ਸਿੰਘ ਨੇ ਦੂਜਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਸ੍.ਰਣਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਉਮਰ-15 ਤੌਂ 20 ਸਾਲ ਗਰੁੱਪ ਵਿੱਚੋ ਨੇ ਦਮਨਦੀਪ ਸਿੰਘ ਪੁੱਤਰ ਸ੍.ਕਰਮਜੀਤ ਸਿੰਘ ਨੇ ਪਹਿਲਾ,ਅੰਸ਼ਦੀਪ ਸਿੰਘ ਪੁੱਤਰ ਸ੍.ਵਰਿੰਦਰ ਸਿੰਘ ਨੇ ਦੂਜਾ ,ਕਮਲਦੀਪ ਸਿੰਘ ਪੁੱਤਰ ਸ੍.ਪਰਮਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਸ੍.ਬਲਜਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਉਮਰ 7 ਤੋਂ 14 ਸਾਲ ਗਰੁੱਪ ਦੇ ਜੇਤੂ ਬੱਚਿਆਂ ਨੂੰ ਕ੍ਰਮਵਾਰ 2100 , 1500 ਅਤੇ 1000 ਹੁਪਏ ਦੇ ਨਕਦ ਇਨਾਮ ਅਤੇ ਉਮਰ 15 ਤੋਂ 20 ਸਾਲ ਗਰੁੱਪ ਦੇ ਬੱਚਿਆਂ ਨੂੰ ਕ੍ਰਮਵਾਰ 3100,2100,1500 ਅਤੇ 1500 ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।