ਪੰਜਾਬ ਦੀਆਂ ਅਥਲੀਟ ਨੈਸ਼ਨਲ ਖੇਡਾਂ ਵਿਚ ਬਣੀਆਂ ਚੈਂਪੀਅਨ, ਜਿੱਤੇ ਸੋਨ ਤਗਮੇ।

ਪੰਜਾਬ ਦੀਆਂ ਅਥਲੀਟ ਨੈਸ਼ਨਲ ਖੇਡਾਂ ਵਿਚ ਬਣੀਆਂ ਚੈਂਪੀਅਨ, ਜਿੱਤੇ ਸੋਨ ਤਗਮੇ।

ਪੰਜਾਬ ਦੀਆਂ ਅਥਲੀਟ ਨੈਸ਼ਨਲ ਖੇਡਾਂ ਵਿਚ ਬਣੀਆਂ ਚੈਂਪੀਅਨ, ਜਿੱਤੇ ਸੋਨ ਤਗਮੇ।

ਤਰਨ ਤਾਰਨ ,ਜੁਗਰਾਜ ਸਿੰਘ ਸਰਹਾਲੀ

38 ਵੀਆਂ ਨੈਸ਼ਨਲ ਖੇਡਾਂ ਜੋ ਕਿ ਉੱਤਰਾਖੰਡ ਵਿਚ ਚੱਲ ਰਹੀਆਂ ਹਨ। ਜਿਸ ਵਿਚ ਭਾਰਤ ਦੇ ਸਾਰੇ ਰਾਜਾਂ ਤੋਂ ਖਿਡਾਰੀਆਂ ਨੇ ਵੱਖੋ ਵੱਖ ਖੇਡਾਂ ਵਿਚ ਹਿੱਸਾ ਲਿਆ। ਇਹਨਾਂ ਖੇਡਾਂ ਨੂੰ ਮੁੱਖ ਰੱਖਦਿਆਂ ਉੱਤਰਾਖੰਡ ਵਿਚ ਉੱਚ ਪੱਧਰੀ ਖੇਡ ਸਟੇਡੀਅਮ ਬਣਾਏ ਗਏ ਸਨ। ਗੱਲ ਕਰੀਏ ਖੇਡਾਂ ਦੀ ਤਾਂ ਭਾਰਤ ਵਿਚ ਖੇਡੀਆਂ ਜਾ ਰਹੀਆਂ ਸਾਰੀਆਂ ਖੇਡਾਂ ਫੁੱਟਬਾਲ, ਹਾਕੀ, ਬੈਡਮਿੰਟਨ, ਟੈਨਿਸ, ਤੈਰਾਕੀ, ਮੁੱਕੇਬਾਜ਼ੀ, ਅਥਲੈਟਿਕਸ ਆਦਿ ਦੇ ਮੁਕਾਬਲੇ ਚੱਲ ਰਹੇ ਹਨ। ਜਿਸ ਵਿਚ ਪੰਜਾਬ ਦੇ ਖਿਡਾਰੀਆਂ ਵੱਲੋਂ ਵੀ ਉੱਚ ਪੱਧਰੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪੰਜਾਬ ਦੀਆਂ ਕੁੜੀਆਂ ਨੇ ਅਥਲੈਟਿਕਸ ਵਿਚ ਆਪਣੀ ਪੂਰੀ ਧਾਕ ਜਮਾਈ ਹੋਈ ਹੈ। ਦੱਸ ਦਈਏ ਕਿ ਪੰਜਾਬ ਦੀ ਅਥਲੀਟ ਨੀਹਾਰੀਕਾ ਵਸਿਸ਼ਟ ਨੇ

ਅਥਲੈਟਿਕਸ ਦੇ ਟਰੀਪਲ ਜੰਪ ਈਵੈਂਟ ਵਿਚ ਸੋਨ ਤਗਮਾ ਜਿੱਤ ਕੇ ਪੰਜਾਬ ਦੀ ਝੋਲੀ ਵਿਚ ਪਾਇਆ ਹੈ। ਇਸਦੇ ਨਾਲ ਹੀ 400×4 ਰੀਲੇਅ ਦੋੜ ਵਿੱਚ ਵੀ ਪੰਜਾਬ ਦੀਆਂ ਅਥਲੀਟ ਕੁੜੀਆਂ ਨੇ ਕਮਾਲ ਕਰ ਦਿੱਤੀ ਅਤੇ ਇਸ ਈਵੈਂਟ ਵਿਚ ਸੋਨ ਤਗਮਾ ਜਿੱਤ ਕੇ ਚੈਂਪੀਅਨ ਬਣੀਆਂ। ਇਹ ਮੁਕਾਬਲਾ ਬਹੁਤ ਹੀ ਫਸਵਾਂ ਸੀ ਜਿਸ ਵਿਚ ਕ੍ਰਮਵਾਰ ਕਰਨਾਟਕ ਹਰਿਆਣਾ ਆਂਧਰਾ ਪ੍ਰਦੇਸ਼ ਮੁਕਾਬਲੇ ਵਿਚ ਸਨ ਪਰ ਆਖਰੀ ਗੇੜ ਤੱਕ ਪਹੁੰਚਦਿਆਂ ਪੰਜਾਬ ਦੀਆਂ ਕੁੜੀਆਂ ਨੇ ਕਮਾਲ ਕਰ ਦਿੱਤੀ ਅਤੇ ਸੋਨ ਤਗਮੇ ਤੇ ਕਬਜ਼ਾ ਕੀਤਾ।