ਇਟਲੀ ਵਿੱਚ ਧਾਰਮਿਕ ਤੇ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ” ਜਥੇਬੰਦੀ ਗਠਿਤ
- ਧਾਰਮਿਕ/ਰਾਜਨੀਤੀ
- 02 Mar,2025

ਕਰਮੋਨਾ, ਇਟਲੀ, 2 ਮਾਰਚ 2025 ,ਨਜ਼ਰਾਨਾ ਟਾਈਮਜ਼ ਬਿਉਰੋ
ਇਟਲੀ ਦੇ ਗੁਰਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ, ਕਾਰਮੋਨਾ ਵਿਖੇ ਇੱਕ ਵੱਡੀ ਪੰਥਕ ਇਕੱਤਰਤਾ ਆਯੋਜਿਤ ਕੀਤੀ ਗਈ, ਜਿਸ ਵਿੱਚ ਇਟਲੀ ਭਰ ਦੀਆਂ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਅਤੇ ਸੁਝਵਾਨ ਸਿੰਘਾਂ ਨੇ ਹਿਸਾ ਲਿਆ। ਇਸ ਮੁਲਾਕਾਤ ਵਿੱਚ ਇਟਲੀ ਵਿੱਚ ਮੌਜੂਦਾ ਧਾਰਮਿਕ ਅਤੇ ਸਮਾਜਿਕ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਦੌਰਾਨ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ (ਦਮਦਮੀ ਟਕਸਾਲ) ਇਟਲੀ” ਜਥੇਬੰਦੀ ਦਾ ਗਠਨ ਕੀਤਾ ਗਿਆ। ਇਸ ਜਥੇਬੰਦੀ ਦੀ ਮੁੱਖ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਦੀ ਰੱਖਿਆ, ਗੁਰਦੁਆਰਾ ਪ੍ਰਬੰਧਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨਾ, ਅਤੇ ਸੋਸ਼ਲ ਮੀਡੀਆ ‘ਤੇ ਗੁਰਦੁਆਰਿਆਂ ਸੰਬੰਧੀ ਵਾਪਰ ਰਹੀਆਂ ਗਲਤ ਫੈਲਾਉਣ ਵਾਲੀਆਂ ਖਬਰਾਂ ਦਾ ਨਿਪਟਾਰਾ ਕਰਨਾ ਹੋਵੇਗਾ।
ਜਥੇਬੰਦੀ ਦੇ ਮੁੱਖ ਉਦੇਸ਼:
ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਅਤੇ ਸਤਿਕਾਰ ਦੀ ਰੱਖਿਆ
ਗੁਰਦੁਆਰਾ ਸਾਹਿਬ ਪ੍ਰਬੰਧਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ
ਆਨੰਦ ਕਾਰਜ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਮੁੰਦਰ ਦੇ ਕੰਢਿਆਂ ‘ਤੇ ਰੱਖਣ ਦੀ ਮਨਾਹੀ
ਇਟਲੀ ਵਿੱਚ ਨੌਜਵਾਨਾਂ ਵੱਲੋਂ ਵਧ ਰਹੀਆਂ ਆਤਮ ਹੱਤਿਆਵਾਂ ਨੂੰ ਰੋਕਣ ਲਈ ਉਨ੍ਹਾਂ ਦੀ ਮਦਦ
ਹਰ ਇਟਾਲੀਅਨ ਸੂਬੇ ਅਤੇ ਜ਼ਿਲ੍ਹੇ ਵਿੱਚ ਸੰਪਰਕ ਨੰਬਰ ਜਾਰੀ ਕਰਨਾ, ਤਾਂ ਕਿ ਕਿਸੇ ਵੀ ਸਿੱਖ ਭਾਈਚਾਰੇ ਦੇ ਵਿਅਕਤੀ ਨੂੰ ਕੋਈ ਮੁਸ਼ਕਲ ਹੋਵੇ, ਉਹ ਜਥੇਬੰਦੀ ਨਾਲ ਸੰਪਰਕ ਕਰ ਸਕੇ
ਇਸ ਗਠਨ ਵਿੱਚ ਇਟਲੀ ਭਰ ਦੇ ਕਈ ਸਿੰਘ ਹਾਜ਼ਰ ਸਨ, ਜਿਨ੍ਹਾਂ ਵਿੱਚ ਸੁਰਜੀਤ ਸਿੰਘ ਖੰਡੇਵਾਲਾ , ਰਜਿੰਦਰ ਸਿੰਘ ਰੰਮੀ, ਪ੍ਰਗਟ ਸਿੰਘ ਕਾਰਮੋਨਾ, ਪ੍ਰਤਾਪ ਸਿੰਘ ਆਲਸਾਦਾਰੀਆ, ਬਿਕਰਮਜੀਤ ਸਿੰਘ ਬਰੇਸ਼ੀਆ, ਗੁਰਕੀਰਤ ਸਿੰਘ ਕਾਹਲੋ, ਨਛੱਤਰ ਸਿੰਘ ਕਾਸਤੀਲੀਓਨੇ, ਬਲਜੀਤ ਸਿੰਘ ਮੰਡ, ਭਗਵੰਤ ਸਿੰਘ ਕੰਗ, ਦਰਬਾਰਾ ਸਿੰਘ ਬੇਰਗਾਮੋ, ਜਸਵੀਰ ਸਿੰਘ ਨਵਲਾਰਾ, ਜਤਿੰਦਰ ਸਿੰਘ ਬੱਗਾ, ਇਕਬਾਲ ਸਿੰਘ ਪਾਲਾਪਲਵਿੰਦਰ ਸਿੰਘ, ਸੁਚੇਤ ਸਿੰਘ, ਕਰਮਜੀਤ ਸਿੰਘ,ਬਲਜਿੰਦਰ ਸਿੰਘ ਢਿੱਲੋਂ ,ਰਾਜਵਿੰਦਰ ਸਿੰਘ ਕੰਗ ,ਹਰਪਾਲ ਸਿੰਘ ਵੋਗੇਰਾ ,ਜਸਵੰਤ ਸਿੰਘ ਹੋਠੀ
,ਸਤਪਾਲ ਸਿੰਘ ਗੋਲਡੀ,ਸ਼ਮਸ਼ੀਰ ਸਿੰਘ ,
ਜੱਗਾ piacenza ਅਤੇ ਹੋਰ ਵੀ ਸ਼ਾਮਲ ਰਹੇ।
ਇਹ ਨਵੀਂ ਬਣੀ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ” ਜਥੇਬੰਦੀ ਇਟਲੀ ਵਿੱਚ ਸਿੱਖ ਮਰਯਾਦਾ, ਗੁਰੂ ਘਰ ਦੇ ਪ੍ਰਬੰਧ ਅਤੇ ਨੌਜਵਾਨਾਂ ਦੇ ਸਮਾਜਿਕ ਮੁੱਦਿਆਂ ‘ਤੇ ਕੰਮ ਕਰੇਗੀ, ਅਤੇ ਜਲਦੀ ਹੀ ਹਰ ਸਟੇਟ ਤੇ ਜ਼ਿਲ੍ਹੇ ਲਈ ਨਵੇਂ ਸਿੰਘਾਂ ਦੀ ਟੀਮ ਬਣਾਈ ਜਾਵੇਗੀ।
Posted By:

Leave a Reply