ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀ ਨੌਜਵਾਨਾਂ ਲਈ ਵੱਡੀ ਖ਼ਬਰ! ਵਿਧਾਇਕ ਨੇ ਕੀਤਾ ਵੱਡਾ ਐਲਾਨ
- ਸਮਾਜ ਸੇਵਾ
- 25 Feb,2025

ਨਜ਼ਰਾਨਾ ਟਾਈਮਜ਼ ਚੰਡੀਗੜ੍ਹ ,ਜੁਗਰਾਜ ਸਿੰਘ ਸਰਹਾਲੀ
ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਪੰਜਾਬੀ ਨੌਜਵਾਨਾਂ ਦੇ ਹੱਕ 'ਚ ਪੰਜਾਬ ਵਿਧਾਨ ਸਭਾ 'ਚ ਆਵਾਜ਼ ਉਠਾਈ ਗਈ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਐਲਾਨ ਕੀਤਾ ਕਿ ਉਹ ਆਪਣੇ ਵਲੋਂ 12 ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣਗੇ।
ਉਨ੍ਹਾਂ ਦੱਸਿਆ ਕਿ ਹਰ ਸਾਲ ਲੁਧਿਆਣਾ 'ਚ ਰੱਥ ਯਾਤਰਾ ਕੱਢੀ ਜਾਂਦੀ ਹੈ, ਪਰ ਇਸ ਵਾਰ ਇਹ ਯਾਤਰਾ ਸਧਾਰਣ ਤਰੀਕੇ ਨਾਲ ਕਰਵਾਈ ਜਾਵੇਗੀ, ਜਿਸ 'ਤੇ ਖ਼ਰਚ ਹੋਣ ਵਾਲੇ 6 ਲੱਖ ਰੁਪਏ ਡਿਪੋਰਟ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਨੌਜਵਾਨਾਂ ਦੀ ਮਦਦ ਲਈ ਉਪਰਾਲੇ ਕਰ ਰਹੀ ਹੈ, ਪਰ ਅਸੀਂ ਵੀ ਆਪਣੀ ਜਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ।
ਉਨ੍ਹਾਂ ਦੇ ਇਸ ਵੱਡੇ ਐਲਾਨ ਤੋਂ ਬਾਅਦ ਵਿਧਾਨ ਸਭਾ 'ਚ ਤਾੜੀਆਂ ਦੀ ਗੂੰਜ ਸੁਣੀ ਗਈ। ਵਿਧਾਇਕ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਵੀ ਲੋਕ ਮਦਦ ਕਰ ਸਕਦੇ ਹਨ, ਉਹ ਡਿਪੋਰਟ ਹੋਏ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਉਣ।
📢 ਤੁਸੀਂ ਇਸ ਮਾਮਲੇ ਤੇ ਕੀ ਸੋਚਦੇ ਹੋ? ਹੇਠਾਂ ਕਮੈਂਟ ਕਰਕੇ ਦੱਸੋ!Posted By:

Leave a Reply