ਮਮਤਾ ਬੈਨਰਜੀ ਨੇ ਮਹਾਂਕੁੰਭ ਨੂੰ ਦੱਸਿਆ ਮੌ+ਤਕੁੰਭ, ਬਿਆਨ ਤੋਂ ਬਾਅਦ ਮਚਿਆ ਬਵਾਲ
- ਰਾਜਨੀਤੀ
- 22 Feb,2025

ਮਮਤਾ ਬੈਨਰਜੀ ਨੇ ਮਹਾਂਕੁੰਭ ਨੂੰ ਦੱਸਿਆ ਮੌ+ਤਕੁੰਭ, ਬਿਆਨ ਤੋਂ ਬਾਅਦ ਮਚਿਆ ਬਵਾਲ
ਨਜ਼ਰਾਨਾ ਟਾਈਮਜ ਬਿਊਰੋ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਂਕੁੰਭ 2025 ‘ਤੇ ਇੱਕ ਵਿਵਾਦਪੂਰਨ ਬਿਆਨ ਦੇਣ ਦਾ ਸਮਾਚਾਰ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਇਹ ‘ਮੌਤ ਦਾ ਕੁੰਭ’ ਹੈ…ਮੈਂ ਮਹਾਂਕੁੰਭ ਦਾ ਸਤਿਕਾਰ ਕਰਦੀ ਹਾਂ, ਮੈਂ ਪਵਿੱਤਰ ਗੰਗਾ ਮਾਂ ਦਾ ਸਤਿਕਾਰ ਕਰਦੀ ਹਾਂ। ਪਰ ਕੋਈ ਯੋਜਨਾ ਨਹੀਂ ਹੈ।” ਉਨ੍ਹਾਂ ਅੱਗੇ ਕਿਹਾ, ਕੀ ਯੋਜਨਾ ਬਣਾਈ ਸੀ?” ਕਿੰਨੇ ਲੋਕ ਠੀਕ ਹੋਏ ਹਨ? ਅਮੀਰਾਂ ਅਤੇ ਵੀਆਈਪੀਜ਼ ਲਈ 1 ਲੱਖ ਰੁਪਏ ਤੱਕ ਦੇ ਕੈਂਪ ਪ੍ਰਾਪਤ ਕਰਨ ਦਾ ਪ੍ਰਬੰਧ ਹੈ। ਗਰੀਬਾਂ ਲਈ ਕੁੰਭ ’ਚ ਕੋਈ ਪ੍ਰਬੰਧ ਨਹੀਂ ਹੈ। ਭਗਦੜ ਦੀਆਂ ਸਥਿਤੀਆਂ ਆਮ ਹਨ ਪਰ ਪ੍ਰਬੰਧ ਕਰਨਾ ਮਹੱਤਵਪੂਰਨ ਹੈ।
ਤੁਹਾਨੂੰ ਦੱਸ ਦੇਈਏ ਕਿ ਮਮਤਾ ਬੈਨਰਜੀ ਤੋਂ ਪਹਿਲਾਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੇ ਮਹਾਂਕੁੰਭ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ। ਜਦੋਂ ਲਾਲੂ ਯਾਦਵ ਤੋਂ ਕੁੰਭ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਕੁੰਭ ਦਾ ਕੀ ਅਰਥ ਹੈ, ਫ਼ਾਲਤੂ ਹੈ ਕੁੰਭ’। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚ ਗਈ।
Posted By:

Leave a Reply