Nazrana Times

ਪੰਜਾਬੀ

ਇੰਟਰ ਜੋ਼ਨਲ ਧਾਰਮਿਕ ਮੁਕਾਬਲਿਆਂ ਸਬੰਧੀ ਸਿੱਖ ਮਿਸ਼ਨਰੀ ਕਾਲਜ ਦੇ ਜੋ਼ਨ ਲੁਧਿਆਣਾ ਦੀ ਅਹਿਮ ਮੀਟਿੰਗ ਹੋਈ

02 Aug, 2026 01:32 AM

ਲੁਧਿਆਣਾ, 1 ਅਗਸਤ, ਨਜ਼ਰਾਨਾ ਟਾਈਮਜ਼ ਬਿਊਰੋ 
ਸਿੱਖ ਮਿਸ਼ਨਰੀ ਕਾਲਜ ਰਜਿਸਟਰਡ, ਲੁਧਿਆਣਾ ਵੱਲੋਂ 14, 15 ਅਤੇ 16 ਅਗਸਤ ਨੂੰ ਕਰਵਾਏ ਜਾ ਰਹੇ ਇੰਟਰ ਜੋ਼ਨਲ ਧਾਰਮਿਕ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਜੋ਼ਨ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ, ਸੈਕਟਰ-39, ਜਮਾਲਪੁਰ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਭੈਣ ਸਤਿੰਦਰ ਕੌਰ ਜੀ, ਮੈਂਬਰ ਆਫ਼ ਕੌਂਸਲ, ਦੀ ਪ੍ਰਧਾਨਗੀ ਹੇਠ ਸੰਪੰਨ ਹੋਈ।
ਮੀਟਿੰਗ ਦੌਰਾਨ ਹੋਣ ਵਾਲੇ ਇੰਟਰ ਜੋ਼ਨਲ ਧਾਰਮਿਕ ਮੁਕਾਬਲਿਆਂ ਦੀਆਂ ਤਿਆਰੀਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਵੱਖ-ਵੱਖ ਸੇਵਾਵਾਂ ਅਤੇ ਪ੍ਰਬੰਧਾਂ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਸਮੂਹ ਮੈਂਬਰਾਂ ਨੂੰ ਮੁਕਾਬਲਿਆਂ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਆਪਣੇ-ਆਪਣੇ ਵਿਚਾਰ ਅਤੇ ਸੁਝਾਅ ਵੀ ਸਾਂਝੇ ਕੀਤੇ।
ਮੀਟਿੰਗ ਵਿੱਚ ਸਰਕਲ ਡਾਬਾ, ਜਮਾਲਪੁਰ, ਟਿੱਬਾ, ਕਰੀਮਪੁਰਾ, ਮਾਇਆ ਨਗਰ, ਪੱਖੋਵਾਲ ਰੋਡ, ਦੁੱਗਰੀ, ਪ੍ਰਭਾਤ ਨਗਰ, ਬੀ.ਆਰ.ਐਸ. ਨਗਰ ਅਤੇ ਹੋਰ ਸਰਕਲਾਂ ਦੇ ਇੰਚਾਰਜਾਂ ਅਤੇ ਮੈਂਬਰਾਂ ਨੇ ਹਾਜ਼ਰੀ ਭਰੀ।
ਅੰਤ ਵਿੱਚ ਸਮੂਹ ਸੰਗਤ ਨੂੰ 14, 15 ਅਤੇ 16 ਅਗਸਤ ਨੂੰ ਹੋਣ ਵਾਲੇ ਇੰਟਰ ਜੋ਼ਨਲ ਧਾਰਮਿਕ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਸੇਵਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।

Posted By: Gurjeet Singh

Latest News