Nazrana Times

ਪੰਜਾਬੀ

ਸੰਤ ਰਾਮਾਨੰਦ ਜੀ ਦੀ ਬਰਸੀ ਨੂੰ ਸਮਰਪਿਤ ਔਜਲਾ ਢੱਕ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

26 May, 2026 01:14 PM

ਅੱਪਰਾ, 26 ਮਈ (ਤੀਰਥ ਸਿੰਘ ਮੈਂਗੜ੍ਹਾ)-ਕਰੀਬੀ ਪਿੰਡ ਔਜਲਾ ਢੱਕ ਦੇ ਮੇਨ ਅੱਡਾ, ਜੋ ਕਿ ਮੁਕੰਦਪੁਰ ਤੋਂ ਫਗਵਾੜਾ ਮੁੱਖ ਮਾਰਗ ਤੇ ਸਥਿਤ ਹੈ, ਵਿਖੇ ਪਿੰਡ ਦੇ ਮੋਹਤਬਰਾਂ ਵਲੋਂ ਸੰਤ ਰਾਮਾਨੰਦ ਜੀ ਦੀ ਬਰਸੀ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਕਾਲੇ ਛੋਲਿਆਂ ਦਾ ਲੰਗਰ ਵੀ ਵਰਤਾਇਆ ਗਿਆ। ਸਮੂਹ ਪ੍ਰਬੰਧਕਾਂ ਨੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾ ਕੇ ਅੱਤ ਦੀ ਗਰਮੀ ਵਿੱਚ ਰਾਹਗੀਰਾਂ ਦੇ ਤਪਦੇ ਹਿਰਦੇ ਠਾਰੇ। ਇਸ ਮੌਕੇ ਬਰਿੰਦਰ ਔਜਲਾ ਪੰਚ, ਸੁਖਦੇਵ ਸਿੰਘ, ਤੀਰਥ ਸਿੰਘ ਔਜਲਾ, ਬਲਿਹਾਰ ਰਾਮ, ਕਿ੍ਸਨ ਰਾਮ, ਦੇਸ ਰਾਜ, ਸਰਵਣ ਕੁਮਾਰ, ਸੀਸ ਕੁਮਾਰ, ਚਮਨ ਲਾਲ, ਮਿੰਟੂ, ਗੁਰਪ੍ਰੀਤ ਬਾਗਲਾ, ਨਾਥਾ ਰਾਮ, ਤਰਸੇਮ ਲਾਲ, ਬਿੰਦਰੀ, ਮੌਹਣ ਲਾਲ, ਸ਼ਿੰਦਰਪਾਲ, ਜਸਵਿੰਦਰ ਕੁਮਾਰ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Posted By: GURBHEJ SINGH ANANDPURI

Latest News