Nazrana Times

ਪੰਜਾਬੀ

ਅੱਪਰਾ ਵਿਖ਼ੇ ਸ੍ਰੀ ਸ਼ਨੀ ਭਜਨ ਸੰਧਿਆ 16 ਮਈ ਨੂੰ

06 May, 2026 09:41 PM

ਅੱਪਰਾ, 6 ਮਈ-(ਤੀਰਥ ਸਿੰਘ ਮੈਂਗੜ੍ਹਾ):-ਕਸਵਾ ਅੱਪਰਾ ਦੇ ਸ਼ਨੀ ਮੰਦਿਰ ਦੇ ਮੁੱਖ ਸੇਵਾਦਾਰ ਪੰਡਿਤ ਸ੍ਰੀ ਕਿਸ਼ੋਰੀ ਕੁਮਾਰ ਸ਼ਾਸਤਰੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਪਰਾ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸ਼ਨੀ ਭਜਨ ਸੰਧਿਆ ਜਾਗਰਣ ਕਰਵਾਇਆ ਜਾ ਰਿਹਾ ਹੈ। ਜਾਗਰਣ ਵਿੱਚ ਗੁਰੂ ਮਾਂ ਸਵਰਨ ਦੇਵਾ ਅਤੇ ਛੋਟੀ ਮਾਂ ਸੀਤੋ ਮਾਤਾ ਜੀ ਯੂ ਕੇ ਵਾਲੇ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ। ਪੰਜਾਬੀ ਗਾਇਕਾ ਇਲਾਹੀ ਸੋਹਲ (ਵੋਇਸ ਆਫ਼ ਪੰਜਾਬ ਫੇਮ )ਅਤੇ ਆਰਿਫ਼ ਖਾਨ ਸ੍ਰੀ ਸ਼ਨੀ ਦੇਵ ਜੀ ਦਾ ਗੁਣ ਗਾਣ ਕਰਨਗੇ ਕਾਲਾ ਟਿੱਕੀਆਂ ਵਾਲਾ ਸਟੇਜ ਸਕੱਤਰ ਦੀ ਸੇਵਾ ਨਿਭਾਉਣਗੇ ਜਾਗਰਣ ਸ਼ਾਮ ਸੱਤ ਵਜੇ ਸ਼ੁਰੂ ਹੋਵੇਗਾ ਅਤੇ ਪ੍ਰਭੂ ਇੱਛਾ ਤੱਕ ਚੱਲਦਾ ਰਹੇਗਾ। ਲੰਗਰ ਭੰਡਾਰਾ ਸਾਰੀ ਰਾਤ ਅਟੁੱਟ ਵਰਤੇਗਾ। ਇਸ ਸਾਰੇ ਪ੍ਰੋਗਰਾਮ ਦਾ Live 99 ਤੇ ਸਿੱਧਾ ਪ੍ਰਸਾਰਣ ਚੱਲੇਗਾ।

Posted By: GURBHEJ SINGH ANANDPURI

Latest News