Nazrana Times

ਪੰਜਾਬੀ

ਇੰਡੀਅਨ ਸਟੇਟ ਵਿੱਚ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਏਐਫਸੀਏ ਚੋਂ ਕੀਤਾ ਕੀਤਾ ਦੂਜਾ ਤੇ ਛੇਵਾਂ ਰੈਂਕ ਹਾਸਲ ਦੋਵਾਂ ਕੈਡਿਟਾਂ ਨੇ ਸੀਡੀਐਸ. ਪ੍ਰੀਖਿਆ ਵੀ ਕੀਤੀ ਪਾਸ

03 Jun, 2026 11:23 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਜੂਨ (ਮੰਗਤ ਸਿੰਘ ਸੈਦਪੁਰ) : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ 10ਵੇਂ ਕੋਰਸ ਦੇ ਦੋ ਕੈਡਿਟਾਂ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ -2 ਪ੍ਰੀਖਿਆ ਵਿੱਚ ਆਲ-ਇੰਡੀਆ 'ਚ ਦੂਜਾ ਅਤੇ ਛੇਵਾਂ ਰੈਂਕ ਪ੍ਰਾਪਤ ਕਰਨ ਵਾਲੇ ਵੱਕਾਰੀ ਪ੍ਰਾਪਤੀ ਵਜੋਂ ਜ਼ਿਲ੍ਹਾ ਰੋਪੜ ਦੇ ਸਰਕਾਰੀ ਸਕੂਲ ਅਧਿਆਪਕ ਦੇ ਪੁੱਤਰ ਸੁਖਰਾਜ ਸਿੰਘ ਹੀਰਾ ਨੇ ਪੂਰੇ ਦੇਸ਼ ਵਿੱਚੋਂ ਦੂਜਾ ਅਤੇ ਪਠਾਨਕੋਟ ਦੇ ਕੈਡਿਟ ਜਸਨੂਰ ਸਿੰਘ ਨੇ 6ਵਾਂ ਰੈਂਕ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ

 ਹੈ।.ਏ.ਐਫ.ਸੀ.ਏ.ਟੀ. ਅਤੇ ਸੀਡੀਐਸ ਵਿੱਚ ਇਹਨਾਂ ਹੋਣਹਾਰਾਂ ਦੀ ਦੋਹਰੀ ਸਫਲਤਾ ਸੰਸਥਾ ਵਿੱਚ ਦਿੱਤੀ ਗਈ ਸਖ਼ਤ ਸਿਖਲਾਈ ਅਤੇ ਸੁਚੱਜੀ ਸਲਾਹ ਦਾ ਪ੍ਰਤੱਖ ਪ੍ਰਮਾਣ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਕੈਡਿਟ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਕੰਬਾਈਨਡ ਡਿਫੈਂਸ ਸਰਵਿਸਿਜ਼ (ਸੀਡੀਐਸ) ਕੋਰਸਾਂ ਲਈ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ। ਸੀਡੀਐਸ ਮੈਰਿਟ ਸੂਚੀ ਵਿੱਚ, ਜਸਨੂਰ ਸਿੰਘ ਨੇ ਹਵਾਈ ਸੈਨਾ ਸ਼੍ਰੇਣੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸੁਖਰਾਜ ਸਿੰਘ ਹੀਰਾ ਨੇ ਆਰਮੀ ਦੀ ਮੈਰਿਟ ਸੂਚੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਹੈ।

Posted By: Mangat Singh Saidpur

Latest News