Nazrana Times

ਪੰਜਾਬੀ

'50 MLA ਭਾਜਪਾ ਵਿਚ ਆਉਣ ਲਈ ਤਿਆਰ': ਭਾਜਪਾ MP ਦਾ ਸਨਸਨੀਖੇਜ਼ ਦਾਅਵਾ

27 May, 2026 09:40 AM

ਨੈਸ਼ਨਲ ਨਿਊਜ ਡੈਸਕ - ਉਨ੍ਹਾਂ ਦਾਅਵਾ ਕੀਤਾ ਕਿ ਇਹ ਵਿਧਾਇਕ-ਸੰਸਦ ਮੈਂਬਰ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਪਾਰਟੀ ਹਾਈਕਮਾਨ ਤੋਂ ਮਨਜ਼ੂਰੀ ਮਿਲਦੇ ਹੀ ਪਾਲਾ ਬਦਲਣ ਨੂੰ ਤਿਆਰ ਹਨ।

ਪੱਛਮੀ ਬੰਗਾਲ ਚੋਣਾਂ ਵਿਚ ਹਾਰ ਤੋਂ ਬਾਅਦ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (TMC) ਹੁਣ ਆਪਣੇ ਹੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਅਸੰਤੋਸ਼ ਦਾ ਸਾਹਮਣਾ ਕਰ ਰਹੀ ਹੈ। ਇਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਸ਼ੁਭੇੰਦੂ ਅਧਿਕਾਰੀ ਦੀ ਮੀਟਿੰਗ ਵਿਚ ਬਾਰਾਸਤ ਤੋਂ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਅਤੇ ਟੀ.ਐਮ.ਸੀ. ਦੇ ਛੇ ਵਿਧਾਇਕ ਪਹੁੰਚੇ ਸਨ। ਹੁਣ ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ ਅਤੇ ਬਾਂਕੁੜਾ ਤੋਂ ਸੰਸਦ ਮੈਂਬਰ ਸੌਮਿੱਤਰ ਖਾਨ ਨੇ ਵੱਡਾ ਦਾਅਵਾ ਕਰ ਦਿੱਤਾ ਹੈ।

ਬਾਂਕੁੜਾ ਸੰਸਦ ਮੈਂਬਰ ਸੌਮਿੱਤਰ ਖਾਨ ਨੇ ਦਾਅਵਾ ਕੀਤਾ ਹੈ ਕਿ ਟੀ.ਐਮ.ਸੀ. ਦੇ ਕਰੀਬ 50 ਵਿਧਾਇਕ ਆਪਣੀ ਪਾਰਟੀ ਤੋਂ ਨਾਰਾਜ਼ ਹਨ ਅਤੇ 20 ਸੰਸਦ ਮੈਂਬਰ ਭਾਜਪਾ ਵਿਚ ਆਉਣ ਲਈ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਵਿਧਾਇਕ-ਸੰਸਦ ਮੈਂਬਰ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਪਾਰਟੀ ਹਾਈਕਮਾਨ ਤੋਂ ਮਨਜ਼ੂਰੀ ਮਿਲਦੇ ਹੀ ਪਾਲਾ ਬਦਲਣ ਨੂੰ ਤਿਆਰ ਹਨ। ਸੌਮਿੱਤਰ ਖਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਭਾਜਪਾ ਦੀ ਕੇਂਦਰੀ ਅਗਵਾਈ ਜੇਕਰ ਇੱਕ ਵਾਰ ਕਹਿ ਦੇਵੇ, ਤਾਂ ਟੀ.ਐਮ.ਸੀ. ਨਾਂ ਦੀ ਕੋਈ ਪਾਰਟੀ ਨਹੀਂ ਬਚੇਗੀ। ਹਰ ਕੋਈ ਭਾਜਪਾ ਵਿਚ ਆਉਣ ਨੂੰ ਤਿਆਰ ਹੈ।

ਸੌਮਿੱਤਰ ਖਾਨ ਨੇ ਟੀ.ਐਮ.ਸੀ. ਆਗੂ ਅਭਿਸ਼ੇਕ ਬੈਨਰਜੀ 'ਤੇ ਵੀ ਤਿੱਖਾ ਹਮਲਾ ਬੋਲਿਆ ਅਤੇ ਉਨ੍ਹਾਂ ਨੂੰ ਪਾਪੀ ਦੱਸਦਿਆਂ ਕਿਹਾ ਕਿ ਪਾਪੀਆਂ ਨੂੰ ਜੇਲ੍ਹ ਹੀ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਘਰ ਸਾਹਮਣੇ ਬੁਲਡੋਜ਼ਰ ਖੜ੍ਹਾ ਹੈ। ਸਾਲ 2021 ਵਿੱਚ ਉਨ੍ਹਾਂ (ਅਭਿਸ਼ੇਕ ਬੈਨਰਜੀ ਨੇ) ਭਾਜਪਾ ਕਾਰਕੁਨਾਂ ਦੇ ਘਰ ਢੁਆਏ ਸਨ। ਸੌਮਿੱਤਰ ਖਾਨ ਨੇ ਕਿਹਾ ਕਿ ਪਾਪੀਆਂ ਨੂੰ ਤੁਰੰਤ ਨਤੀਜਾ ਭੁਗਤਣਾ ਚਾਹੀਦਾ ਹੈ। ਉਨ੍ਹਾਂ ਨੂੰ ਨਰਕ ਵਿੱਚ ਜਾਣਾ ਚਾਹੀਦਾ ਹੈ।

Posted By: GURBHEJ SINGH ANANDPURI

Latest News