Nazrana Times

ਪੰਜਾਬੀ

ਈ ਟੀ ਓ ਨੇ ਬਿੱਟੂ ਕੋਟਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

31 Oct, 2025 12:54 AM
ਈ ਟੀ ਓ ਨੇ ਬਿੱਟੂ ਕੋਟਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਟਾਂਗਰਾ :- ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਹੇ ਅਤੇ ਅੱਡਾ ਟਾਂਗਰਾ ਵਿਖੇ ਸਪੇਅਰ ਪਾਰਟ ਵਾਲੇ ਜਗਦੀਸ਼ ਸਿੰਘ ਕੋਟਲਾ ਦੀ ਬੀਤੇ ਦਿਨੀ ਸੰਖੇਪ ਬੀਮਾਰੀ ਨਾਲ ਮੌਤ ਹੋਣ ਇਲਾਕੇ ਵਿਚ ਸੋਗ ਦੀ ਲਹਿਰ ਦੇ ਚੱਲਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੱਛੇ ਪਰਿਵਾਰ ਵਿੱਚ ਅਧਿਆਪਕ ਆਗੂ ਮਾਸਟਰ ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਭਰਾ ਨਾਲ ਗਹਿਰੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਮਿਹਨਤੀ ਆਗੂ ਸਾਥੋ ਸਦਾ ਲਈ ਵਿਛੜ ਗਿਆ ਹੈ। ਇਹ ਘਾਟਾ ਕਦੀ ਵੀ ਪੂਰਾ ਨਹੀ ਹੋ ਸਕਦਾ ।ਉੱਨਾਂ ਦੇ ਪਾਰਟੀ ਲਈ ਕੀਤੇ ਕੰਮ ਸਦਾ ਯਾਦ ਰਹਿਣਗੇ । ਅਤੇ ਵਿੱਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸਣ ਲਈ ਅਰਦਾਸ ਬੇਨਤੀ ਕੀਤੀ। ਮੌਕੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਦੇ ਨਾਲ ਸਰਪੰਚ ਡਾ . ਗੁਰਦੀਪ ਸਿੰਘ ਕੋਟਲਾ ,ਦਵਿੰਦਰ ਸਿੰਘ ਮੰਨੂ , ਮਾਸਟਰ ਸੂਬਾ ਸਿੰਘ , ਸੱਜਣ ਸਿੰਘ , ਜਰਨੈਲ ਸਿੰਘ ਸੁਖਵਿੰਦਰ ਸਿੰਘ , ਲਖਵਿੰਦਰ ਸਿੰਘ , ਮਾਸਟਰ ਜਰਨੈਲ ਸਿੰਘ , ਸਰਬਜੀਤ ਸਿੰਘ ਨਰੈਣਗੜ੍ਹ ,  ਮਾਸਟਰ ਅਮਰੀਕ ਸਿੰਘ ,ਸਰਬਜੀਤ ਸਿੰਘ , ਕੁਲਵੰਤ ਸਿੰਘ ,ਗੁਰਦੇਵ ਸਿੰਘ  ਹਾਜ਼ਿਰ ਸਨ

Posted By: GURBHEJ SINGH ANANDPURI