ਪਿੰਡ ਕੋਟਲਾ ਵਿਖੇ ਨਮੂਨੇ ਦਾ ਬਣੇਗਾ ਸਟੇਡੀਅਮ ਨੂੰ ਜਾਂਦਾ ਰਸਤਾ ਕੰਕਰੀਟ ਦਾ ਬਣੇਗਾ : ਸਰਪੰਚ ਗੁਰਦੀਪ ਸਿੰਘ ਕੋਟਲਾ
16 Jan, 2026 04:14 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪਿੰਡ ਦਾ ਮੁੱਢਲਾ ਵਿਕਾਸ ਮੇਰੀ ਪਹਿਲ ਰਹੇਗੀ ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਗੁਰਦੀਪ ਸਿੰਘ ਸਰਪੰਚ ਕੋਟਲਾ ਨੇ ਪਿੰਡ ਦੇ ਸਟੇਡੀਅਮ ਨੂੰ ਜਾਂਦੇ ਰਸਤੇ ਨੂੰ ਕੰਕਰੀਟ ਨਾਲ ਬਣਾਉਣ ਦਾ ਉਦਘਾਟਨ ਰੀਬਨ ਕੱਟਣ ਮੌਕੇ ਗੱਲਬਾਤ ਕਰਦਿਆ ਕੀਤਾ । ਉੱਨਾਂ ਕਿਹਾ ਕਿ ਉਹ ਸਾਰੇ ਨਗਰ ਦੇ ਬਹੁਤ ਧੰਨਵਾਦੀ ਜਿੰਨਾਂ ਨੇ ਸਾਨੂੰ ਮਾਣ ਬਖਸ਼ ਕੇ ਪਿੰਡ ਦੇ ਵਿਕਾਸ ਦੀ ਸੇਵਾ ਸਾਡੀ ਟੀਮ ਦੇ ਜਿੰਮੇ ਲਾਈ ਹੈ। ਉਨਾਂ ਕਿਹਾ ਕਿ ਹਲਕੇ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਰਹਿਨੁਮਾਈ ਵਿੱਚ ਪਿੰਡ ਦਾ ਸਰਪੱਖੀ ਵਿਕਾਸ ਨਗਰ ਦੇ ਸਹਿਯੋਗ ਨਾਲ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ । ਇਸ ਮੌਕੇ ਸਰਪੰਚ ਡਾ.ਗੁਰਦੀਪ ਸਿੰਘ ਉੱਨਾਂ ਦੇ ਪਿਤਾ ਅਮਰੀਕ ਸਿੰਘ ,ਕਰਨ ਸਿੰਘ ਨੰਬਰਦਾਰ , ਬਚਨ ਸਿੰਘ ਮੈਂਬਰ, ਹਰਵਿੰਦਰ ਸਿੰਘ ਮੈਂਬਰ, ਸੁਖਜਿੰਦਰ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ , ਤਰਸੇਮ ਸਿੰਘ ਬਾਬਾ, ਮਾਸਟਰ ਸੂਬਾ ਸਿੰਘ, ਸੱਜਣ ਸਿੰਘ , ਜੋਧਾ ਸਿੰਘ , ਭੁਪਿੰਦਰ ਸਿੰਘ ਫ਼ੌਜੀ, ਕੁਲਜੀਤ ਸਿੰਘ , ਸਰਬਜੀਤ ਸਿੰਘ , ਬਲਰਾਜ ਸਿੰਘ , ਸੁਖਦੇਵ ਸਿੰਘ ,ਸੁਖਜਿੰਦਰ ਸਿੰਘ , ਠੇਕੇਦਾਰ ਮਾਹਲ, ਸਰਦੂਲ ਸਿੰਘ ਫ਼ੌਜੀ, ਅਮਨਦੀਪ ਸਿੰਘ ਮੈਂਬਰ ,ਜਸਬੀਰ ਸਿੰਘ ਕੋਟਲਾ, ਆਦਿ ਹਾਜ਼ਰ ਸਨ।
Posted By: GURBHEJ SINGH ANANDPURI







