Nazrana Times

ਪੰਜਾਬੀ

ਬਾਦਲਾਂ ਦੀ ਗ਼ਦਾਰੀ ਦਾ ਚਿੱਠਾ

18 Jan, 2026 10:04 PM
ਬਾਦਲਾਂ ਦੀ ਗ਼ਦਾਰੀ ਦਾ ਚਿੱਠਾ

ਸੰਨ 1997 ਵਿੱਚ ਸਿੱਖ ਕੈਦੀਆਂ ਨੂੰ ਰਿਹਾ ਕਰਾਉਣ ਅਤੇ ਰਾਜ ਨਹੀਂ ਸੇਵਾ ਦਾ ਝਾਂਸਾ ਦੇ ਕੇ ਸੱਤਾ ਵਿੱਚ ਆਈ ਅਕਾਲੀ ਦਲ ਬਾਦਲ ਦੀ ਸਰਕਾਰ ਨੂੰ ਬੰਦੀ ਸਿੱਖਾਂ ਦਾ ਵੀ ਚੇਤਾ ਭੁੱਲ ਗਿਆ ਅਤੇ ਬਾਕੀ ਰਾਜ ਵੀ ਇਹਨਾਂ ਨੇ ਆਪਣੇ ਲਈ ਹੀ ਕੀਤਾ ਅਤੇ ਸੇਵਾ ਵੀ ਆਪਣੇ ਪਰਿਵਾਰ ਦੀ ਅਤੇ ਰਿਸ਼ਤੇਦਾਰਾਂ ਦੀ ਹੀ ਕੀਤੀ। ਪਹਿਲੀ ਗੱਲ ਤਾਂ ਇਹਨਾਂ ਨਾਲੋਂ ਅਕਾਲੀ ਸ਼ਬਦ ਹੀ ਲਾਹ ਦੇਣਾ ਚਾਹੀਦਾ ਹੈ । ਮੈਨੂੰ ਮਹਿਸੂਸ ਹੁੰਦਾ ਹੈ ਆਰ ਐਸ ਐਸ ਭਾਰਤੀ ਸਰਕਾਰ ਅਤੇ ਏਜੰਸੀਆਂ ਨੇ ਬਾਦਲ ਨੂੰ ਇਹ ਠੇਕਾ ਦਿੱਤਾ ਹੋਇਆ ਸੀ ਕਿ ਅਕਾਲੀ ਸ਼ਬਦ ਨੂੰ ਮਿੱਟੀ ਵਿੱਚ ਮਿਲਾਉਣਾ ਹੈ ਅਤੇ ਓਸ ਗਦਾਰ ਬੰਦੇ ਨੇ ਕੀਤਾ ਵੀ ਇਸੇ ਤਰ੍ਹਾਂ ਹੀ । ਸੱਤਾ ਵਿੱਚ ਆਉਣ ਤੋਂ ਬਾਅਦ ਫੇਰ ਹੋਈ ਪੰਜਾਬ ਦੀ ਲੁੱਟ ਦੀ ਸ਼ੁਰੂਆਤ । ਅਗਰ ਤੁਸੀਂ ਮਿੰਨੀ ਬੱਸ ਦਾ ਰੂਟ ਲੈਣਾ ਹੈ ਤਾਂ ਓਨੇ ਲੱਖ ਰੁਪਏ ਬੀਬੀ ਸੁਰਿੰਦਰ ਕੌਰ ਬਾਦਲ ਕੋਲ ਜਮ੍ਹਾਂ ਕਰਵਾਓ ਜਿੰਨੇ ਕਿਲੋਮੀਟਰ ਲੰਬਾ ਰੂਟ ਲੈਣਾ ਹੈ, ਪੈਸੇ ਦੇ ਕੇ ਤੇ ਬੱਸ ਦਾ ਰੂਟ ਲੈ ਲਓ । ਏਸ ਤਰ੍ਹਾਂ ਹੀ ਹੋਰ ਕੰਮਾਂ ਦੇ ਰੇਟ ਵੀ ਸਨ । ਜਿੰਮੀਂਦਾਰਾਂ ਨੂੰ ਮੋਟਰਾਂ ਦੇ ਬਿੱਲ ਮੁਆਫ ਕਰਕੇ ਭਰਮਾ ਲਿਆ ਜਿਸ ਨਾਲ ਪੰਜਾਬ ਦੇ ਪਾਣੀ ਦਾ ਖੂਬ ਉੱਜਾੜਾ ਵੀ ਹੋਇਆ । ਬਾਕੀ ਸੜਕਾਂ ਬਣਾਉਣੀਆਂ ਪੁੱਲ ਬਣਾਓਣੇ ਏਹ ਕੰਮ ਹੀ ਸਰਕਾਰਾਂ ਦਾ ਹੁੰਦਾ ਹੈ , ਸੜਕਾਂ ਪੁਲ ਬਣਾ ਕੇ ਇਹਨਾਂ ਨੇ ਪੰਜਾਬ ਜਾਂ ਪੰਜਾਬੀਆਂ ਦੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ ਸੀ । ਬਾਕੀ ਜੇਹਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਤਾਂ ਕੀ ਹੋਣੀ ਸੀ , ਏਥੇ ਤਾਂ ਪਰਕਾਸ਼ ਸਿੰਘ ਬਾਦਲ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਪੰਜਾਬ ਦੀ ਜੇਲ੍ਹ ਬਦਲੀ ਵੀ ਸੈਂਟਰ ਸਰਕਾਰ ਨੂੰ ਚਿੱਠੀ ਲਿਖ ਕੇ ਰੁਕਵਾ ਦਿੱਤੀ ਸੀ ਕਿ ਏਸ ਦੇ ਪੰਜਾਬ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ । ਸਾਰੀਆਂ ਪੁਰਾਣੀਆਂ ਪਰਕਾਸ਼ ਸਿੰਘ ਬਾਦਲ ਦੀਆਂ ਸਪੀਚਾਂ ਕੱਢ ਕੇ ਸੁਣ ਲਿਓ ਬਾਦਲ ਨੇ ਹਮੇਸ਼ਾਂ ਆਪਣੀ ਸਪੀਚ ਵਿੱਚ ਕਿਹਾ ਕੇ ਦੇਸ਼ ਲਈ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਪਰ ਕਦੇ ਵੀ ਸਿੱਖਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਇਹ ਗੱਲ ਕਦੇ ਵੀ ਸਟੇਜ ਉੱਪਰੋਂ ਨਹੀਂ ਕਹੀ ਸੀ । ਫੇਰ ਬਾਦਲ ਨੇ ਆਪਣੇ ਰਾਜ ਵਿੱਚ ਉੱਹਨਾਂ ਬੁੱਚੜ ਪੁਲੀਸ ਅਫਸਰਾਂ ਨੂੰ ਤਰੱਕੀਆਂ ਬਖਸ਼ੀਆਂ ਜਿਹਨਾਂ ਨੇ ਸਿੱਖਾਂ ਦੇ ਹਜਾਰਾਂ ਦੇ ਹਿਸਾਬ ਨਾਲ ਮੁੰਡੇ ਮਾਰੇ ਹੋਏ ਸਨ ਜਿਹਨਾਂ ਵਿੱਚ ਮਲੇਰਕੋਟਲੇ ਦਾ ਇਜ਼ਹਾਰ ਆਲਮ ਜਿਸ ਨੇ ਖਾੜਕੂ ਲਹਿਰ ਸਮੇਂ ਆਪਣੀ ਵੱਖਰੀ ਹੀ ਗੁੰਡਾ ਫੋਰਸ ਆਲਮ ਸੈਨਾ ਬਣਾਈ ਹੋਈ ਸੀ , ਤੇ ਇਹ ਗੁੰਡਾ ਫੋਰਸ ਕਿਸੇ ਵੀ ਸਿੱਖ ਨੂੰ ਚੁੱਕ ਕੇ ਪੁਲੀਸ ਦੇ ਹਵਾਲੇ ਕਰ ਸਕਦੀ ਸੀ ਅਤੇ ਮਾਰ ਮੁਕਾ ਵੀ ਸਕਦੀ ਸੀ ਅਤੇ ਮੁੰਹੋਂ ਮੰਗੇ ਪੈਸੇ ਵੀ ਬਰੋਟ ਸਕਦੀ ਸੀ । ਇਜ਼ਹਾਰ ਆਲਮ ਉੱਹ ਦਸ਼ਟ ਪਾਪੀ ਐਸ ਐਸ ਪੀ ਸੀ ਜਿਸ ਨੇ ਸ਼ਹੀਦ ਭਾਈ ਮਨਜੀਤ ਸਿੰਘ ਪਿੰਡ ਖੁਜਾਲਾ ਨੇੜੇ ਸ੍ਰੀ ਹਰਗੋਬਿੰਪੁਰ ਸਾਹਿਬ ਜਿਲ੍ਹਾ ਗੁਰਦਾਸਪੁਰ ਜੋ ਕੇ ਦਾਸ ਦਾ ਪਰਮ ਮਿੱਤਰ ਅਤੇ ਧਰਮ ਦਾ ਭਰਾ ਵੀ ਸੀ ਉੱਸ ਦੇ ਜਿਊਂਦੇ ਦੇ ਦੋਨੋਂ ਹੱਥ ਵੱਢ ਦਿੱਤੇ ਸਨ ਅਤੇ ਵੱਢ ਕੇ ਇੱਕ ਹਫਤੇ ਤੋਂ ਵੀ ਉੱਪਰ ਦਾ ਸਮਾਂ ਆਲਮ ਨੇ ਉੱਸ ਯੋਧੇ ਦੇ ਹੱਥ ਆਪਣੇ ਦਫਤਰ ਵਿੱਚ ਪਏ ਮੇਜ ਉੱਪਰ ਰੱਖ ਛੱਡੇ ਸਨ , ਆਏ ਗਏ ਲੋਕਾਂ ਨੂੰ ਵਿਖਾਉਂਦਾ ਸੀ ਕਿ ਇਹ ਮਨਜੀਤ ਸਿੰਘ ਖੁਜਾਲੇ ਦੇ ਹੱਥ ਹਨ ਜਿਸ ਦਾ ਪੰਜਾਬ ਪੁਲੀਸ ਅਤੇ ਭਾਰਤੀ ਫੋਰਸਾਂ ਵਿੱਚ ਬੱਬਰ ਸ਼ੇਰ ਜਿੰਨਾ ਡਰ ਹੁੰਦਾ ਸੀ । ਉੱਸ ਇਜ਼ਹਾਰ ਆਲਮ ਨੂੰ ਪਰਕਾਸ਼ ਸਿੰਘ ਬਾਦਲ ਨੇ ਬਾਦਲ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ, ਤੇ ਫੇਰ ਇਹਨਾਂ ਨੂੰ ਪੰਥਕ ਕਿਵੇਂ ਮੰਨੀਏ । ਫੇਰ ਸੁਮੇਧ ਸਿੰਘ ਸੈਣੀ ਅਤੇ ਸੁਰੇਸ਼ ਅਰੋੜਾ ਵਰਗੇ ਬੁੱਚੜ ਪੁਲਸੀਆਂ ਨੂੰ ਡੀ ਜੀ ਪੀ ਤੱਕ ਦੇ ਅਹੁਦਿਆਂ ਨਾਲ ਨਿਵਾਜਿਆ ਅਤੇ ਹੇਠਲੇ ਰੈਕਾਂ ਦੇ ਬੁੱਚੜ ਪੁਲੀਸ ਅਫਸਰਾਂ ਨੂੰ ਇੱਕ ਵਾਰੀ ਸਪੈਸ਼ਲ ਚੰਡੀਗੜ੍ਹ ਬੁਲਾ ਕੇ ਸਨਮਾਨਿਤ ਕੀਤਾ ਇਨਾਮ ਵੰਡੇ ਅਤੇ ਮੈਡਲ ਵੀ ਵੰਡੇ । ਏਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਰਾਜ ਵਿੱਚ ਕੀਤਾ ਸੀ ਅਤੇ ਅਖਬਾਰਾਂ ਅਤੇ ਹੋਰ ਮੀਡੀਆ ਵਿੱਚ ਖਬਰਾਂ ਵੀ ਲੱਗੀਆਂ ਸਨ ਕਿ ਹੇ ਪੁਲੀਸ ਵਾਲਿਓ ਤੁਸੀਂ ਸਿੱਖਾਂ ਦੇ ਪੁੱਤ ਮਾਰ ਕੇ ਬੜਾ ਹੀ ਭਲੇ ਅਤੇ ਬਹਾਦਰੀ ਦਾ ਕੰਮ ਕੀਤਾ ਹੈ । ਬਾਦਲ ਦੇ ਰਾਜ ਵਿੱਚ ਪੁਲਿਸ ਨੇ ਸਿੱਖ ਮਰਦਾਂ ਦੀਆਂ ਦਸਤਾਰਾਂ ਅਤੇ ਸਿੱਖ ਬੀਬੀਆਂ ਦੀਆਂ ਚੁੰਨੀਆਂ ਸਿਰਾਂ ਤੋਂ ਲਾਹੀਆਂ ਅਤੇ ਮਿੱਟੀ ਵਿੱਚ ਰੋਲੀਆਂ । ਬਾਦਲ ਦੇ ਰਾਜ ਵਿੱਚ ਹੀ ਨੂਰਮਹਿਲੀਏ ਆਸ਼ੂਤੋਸ਼ ਦਾ ਕੂੜਸੰਗ ਰੁਕਵਾਉਣ ਗਿਆਂ ਸਿੱਖਾਂ ਦੇ ਉੱਪਰ ਸਿੱਧੀਆਂ ਗੋਲੀਆਂ ਚਲਾਈਆਂ ਜਿਨ੍ਹਾਂ ਗੋਲੀਆਂ ਨਾਲ ਭਾਈ ਦਰਸ਼ਨ ਸਿੰਘ ਲੁਹਾਰਾ ਲੁਧਿਆਣੇ ਦੇ ਰਹਿਣ ਵਾਲਾ ਆਟੋ ਚਾਲਕ ਸ਼ਹੀਦੀ ਪ੍ਰਾਪਤ ਕਰ ਗਿਆ । ਬਾਦਲ ਦੇ ਰਾਜ ਵਿੱਚ ਹੀ ਸਿੱਖਾਂ ਦਾ ਮੁੰਡਾ ਮਾਪਿਆਂ ਦਾ ਇਕਲੌਤਾ ਪੁੱਤਰ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦੀ ਪਰਾਪਤ ਕਰ ਗਿਆ । ਬਾਦਲਾਂ ਰਾਜ ਵਿੱਚ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਭ ਤੋਂ ਜਿਆਦਾ ਬੇਅਦਬੀਆਂ ਹੋਈਆਂ । ਪਰਕਾਸ਼ ਸਿੰਘ ਬਾਦਲ ਨੇ ਹੀ ਆਰ ਐਸ ਐਸ ਦੀ ਪੰਜਾਬ ਅਤੇ ਸ਼ਰੋਮਣੀ ਕਮੇਟੀ ਵਿੱਚ ਐਂਟਰੀ ਕਰਵਾਈ ਜਿਸ ਦਾ ਖ਼ਮਿਆਜ਼ਾ ਅੱਜ ਪੰਜਾਬ ਅਤੇ ਸਿੱਖ ਕੌਮ ਭੁਗਤ ਰਹੇ ਹਨ । ਇਹਨਾਂ ਗਦਾਰਾਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਿਆ ਅਤੇ ਕੁੱਟਿਆ ਇਹਨਾਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਭਿਖਾਰੀ ਬਣਾਇਆ ਏਹਨਾਂ ਨੇ ਸਿੱਖਾਂ ਨੂੰ ਰੱਜ ਕੇ ਜਲੀਲ ਵੀ ਕੀਤਾ ਝੂਠੇ ਪਰਚੇ ਪਾ ਪਾ ਕੇ ਠਾਣਿਆਂ ਅਤੇ ਕਚਹਿਰੀਆਂ ਵਿੱਚ ਰੋਲਿਆ ਅਤੇ ਕੁੱਟਿਆ ਮਾਰਿਆ ਵੀ । ਬਾਦਲਾਂ ਨੇ ਜੋ ਵੀ ਮੋਨਾ ਘੋਨਾ ਟੀਨੂੰ ਸ਼ੀਨੂੰ ਅਤੇ ਹੋਰਾਂ ਨੂੰ ਅਕਾਲੀ ਦਲ ਵਿੱਚ ਭਰਤੀ ਕੀਤਾ । ਬਾਦਲ ਦੇ ਰਾਜ ਵਿੱਚ ਹਰ ਵਾਰੀ ਦੇਹਧਾਰੀ ਗੁਰੂਆਂ ਅਤੇ ਡੇਰਿਆਂ ਦੀ ਪੁਸ਼ਤ ਪਨਾਹੀ ਹੋਈ । ਬਾਦਲਾਂ ਨੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਆਪਣੇ ਗੁਲਾਮ ਬਣਾ ਕੇ ਰੱਖਿਆ ਅਤੇ ਅੱਜ ਦੇ ਅਖੌਤੀ ਅਪ੍ਰਵਾਨਿਤ ਜਥੇਦਾਰ ਵੀ ਇਹਨਾਂ ਦੇ ਹੀ ਗੁਲਾਮ ਹਨ । ਇਹ ਬਾਦਲਾਂ ਦਾ ਸੰਖੇਪ ਰੂਪ ਵਿੱਚ ਕਾਲਾ ਇਤਿਹਾਸ ਹੈ । ਜਿਹੜੇ ਸਾਡੇ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਕਈ ਸਿੱਖ ਅੱਜ ਵੀ ਇਹਨਾਂ ਦੇ ਅੰਧ ਭਗਤ ਬਣੇ ਹੋਏ ਹਨ ਉੱਹਨਾਂ ਬੇਨਤੀ ਹੈ ਕਿ ਹੁਣ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਹੱਥ ਲਿਖਤ ਸਰੂਪ ਵੀ ਗਾਇਬ ਕਰ ਗਏ, ਹੁਣ ਤਾਂ ਬਾਦਲਾਂ ਗਦਾਰਾਂ ਦੀ ਜੈ ਕਹਿਣੀ ਛੱਡ ਦਿਓ । ਇਹ ਤਾਂ ਪੰਜਾਬ ਅਤੇ ਸਿੱਖੀ ਉੱਤੇ ਕਦੇ ਵੀ ਨਾ ਮਿਟਣ ਵਾਲਾ ਕਲੰਕ ਹਨ ਬਾਦਲ ਦਲੀਏ, ਕੀ ਇਹਨਾਂ ਨਾਲ ਰਲ ਕੇ ਜਾਂ 2027 ਵਿੱਚ ਇਹਨਾਂ ਨੂੰ ਵੋਟਾਂ ਪਾ ਕੇ ਪੰਜਾਬੀਓ ਅਤੇ ਸਿੱਖੋ ਤੁਸੀਂ ਵੀ ਕਲੰਕਿਤ ਹੋਣਾ ਹੈ ? ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੀ ਇਹ ਬਾਦਲ ਦਲੀਏ ਭਗੌੜੇ ਹਨ । ਬਾਦਲ ਨੇ ਪਰਵਾਸੀਆਂ ਦਾ ਵੀ ਪਰਵਾਸੀ ਅਕਾਲੀ ਦਲ ਬਣਾ ਕੇ ਉੱਸ ਦਾ ਵੀ ਇੱਕ ਭਈਆ ਪਰਧਾਨ ਬਣਾਇਆ ਹੋਇਆ ਸੀ , ਏਸ ਗੱਲ ਦਾ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ । ਪਰਕਾਸ਼ ਸਿੰਘ ਬਾਦਲ ਦੀਆਂ ਬਈਆਂ ਦੇ ਨਾਲ ਵੀ ਫੋਟੋਆਂ ਮਿਲ ਜਾਂਦੀਆਂ ਹਨ । ਏਸ ਕਰਕੇ ਭਾਈ ਨਾ ਕਦੇ ਬਾਦਲਾਂ ਨੇ ਪੰਜਾਬ ਅਤੇ ਸਿੱਖਾਂ ਦਾ ਭਲਾ ਕੀਤਾ ਹੈ ਅਤੇ ਨਾ ਹੀ ਇਹਨਾਂ ਕੋਲੋਂ ਕਦੇ ਭਲੇ ਦੀ ਆਸ ਹੀ ਰੱਖਣੀ ਚਾਹੀਦੀ ਹੈ । ਸੱਤਾ ਉੱਪਰ ਬੈਠਦਿਆਂ ਹੀ ਏਹਨਾਂ ਨੂੰ ਪੰਜਾਬ ਅਤੇ ਸਿੱਖ ਭੁੱਲ ਜਾਂਦੇ ਹਨ , ਸੱਤਾ ਤੋਂ ਉੱਤਰਦਿਆਂ ਹੀ ਬਾਦਲਾਂ ਨੂੰ ਪੰਥਕ ਮੁੱਦੇ ਸੰਵਿਧਾਨ ਦੀ ਧਾਰਾ ਪੱਚੀ ਬੀ , ਅਨੰਦਪੁਰ ਸਾਹਿਬ ਦਾ ਮਤਾ ਯਾਦ ਆ ਜਾਂਦਾ ਹੈ । ਇਹ ਗਿਰਗਟ ਵਾਂਗ ਰੰਗ ਬਦਲਣ ਵਾਲੇ ਹਨ । ਬਾਦਲ ਦਾ ਜਵਾਈ ਕਾਂਗਰਸੀ , ਮਜੀਠੀਏ ਦੇ ਸੌਹਰੇ ਰਾਧਾ ਸੁਆਮੀ, ਪਊਆ ਸਵੇਰੇ ਤੇ ਅਧੀਆ ਸ਼ਾਮੀ , ਦੁਪਹਿਰ ਨੂੰ ਵੀ ਮਿਲ ਜਾਏ ਤੇ ਬੜੀ ਮਿਹਰਬਾਨੀ । ਮਜੀਠੀਏ ਦੇ ਬਾਬੇ ਪੜਦਾਦੇ ਅੰਗਰੇਜ਼ਾਂ ਦੇ ਝੋਲੀਚੁੱਕ ਸਨ । ਜਨਰਲ ਡਾਇਰ ਨੂੰ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਾਲਾ ਸਾਕਾ ਵਰਤਾਉਣ ਤੋਂ ਬਾਅਦ ਇਹਨਾਂ ਨੇ ਆਪਣੇ ਘਰ ਵਿੱਚ ਬੁਲਾ ਕੇ ਡਿਨਰ ਕਰਵਾਇਆ ਸੀ ਗਦਾਰਾਂ ਨੇ ਅਤੇ ਸਿੱਖਾਂ ਅਤੋ ਹੋਰ ਪੰਜਾਬੀਆਂ ਨੂੰ ਮਾਰਨ ਦੀ ਖੁਸ਼ੀ ਵਿੱਚ ਸਿਰੋਪਾਉ ਵੀ ਭੇਟ ਕੀਤਾ ਸੀ , ਏਹ ਖਾਨਦਾਨੀ ਗਦਾਰ ਲਾਣਾ ਪੰਜਾਬ ਦਾ ਅਤੇ ਸਿੱਖਾਂ ਦਾ ਕੀ ਭਲਾ ਕਰੇਗਾ ? ਏਸ ਕਰਕੇ ਸਾਡੀ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਅਪੀਲ ਹੈ ਬੇਨਤੀ ਹੈ ਕਿ ਬਾਦਲਾਂ ਗਦਾਰਾਂ ਦਾ ਖਹਿੜਾ ਛੱਡੋ ਜੀ। ਹਾਲੇ ਤਾਂ ਇਹਨਾਂ ਦੀਆਂ ਗਦਾਰੀਆਂ ਦੀ ਦਾਸਤਾਨ ਹੋਰ ਵੀ ਬਹੁਤ ਲੰਬੀ ਹੈ। 
 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: GURBHEJ SINGH ANANDPURI