Nazrana Times

ਪੰਜਾਬੀ

ਨਵਰੂਪ ਸਿੰਘ ਡਾਲੇਕੇ ਬਣੇ ਐਟੀ ਕੁੱਰਪਸ਼ਨ ਸੁਸਾਇਟੀ ਦੇ ਪੰਜਾਬ ਕਾਰਜਕਾਰੀ ਚੇਅਰਮੈਨ

18 Jan, 2026 01:25 AM
ਨਵਰੂਪ ਸਿੰਘ ਡਾਲੇਕੇ ਬਣੇ ਐਟੀ ਕੁੱਰਪਸ਼ਨ ਸੁਸਾਇਟੀ ਦੇ ਪੰਜਾਬ ਕਾਰਜਕਾਰੀ ਚੇਅਰਮੈਨ

ਰਾਕੇਸ਼ ਨਈਅਰ ਚੋਹਲਾ ਤਰਨਤਾਰਨ,17 ਜਨਵਰੀ


 ਐਟੀ ਕੁੱਰਪਸ਼ਨ ਸੁਸਾਇਟੀ ਪੰਜਾਬ ਦੀ ਇੱਕ ਮੀਟਿੰਗ ਮੁੱਖ ਦਫਤਰ ਤਰਨਤਾਰਨ ਵਿਖ਼ੇ ਰੱਖੀ ਗਈ ਜਿਸ ਵਿੱਚ ਸੰਸਥਾ ਵਲੋਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਵਿਰੁੱਧ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਬੀ.ਐਸ ਸਾਹਿਲ ਨੇ ਕਿਹਾ ਕਿ ਅੱਜ ਸੰਸਥਾ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸ.ਨਵਰੂਪ ਸਿੰਘ ਡਾਲੇਕੇ ਨੂੰ ਸੰਸਥਾ ਦਾ ਪੰਜਾਬ ਕਾਰਜਕਾਰੀ ਚੇਅਰਮੈਨ ਐਲਾਨਿਆ ਗਿਆ ਹੈ।ਉਹਨਾਂ ਕਿਹਾ ਸਾਨੂੰ ਆਸ ਹੈ ਕਿ ਨਵਰੂਪ ਸਿੰਘ ਡਾਲੇਕੇ ਨੂੰ ਜੋ ਜਿੰਮੇਵਾਰੀ ਦਿਤੀ ਗਈ ਹੈ ਉਹ ਪੁਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸੰਸਥਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਲੈਕੇ ਜਾਣਗੇ।ਇਸ ਮੌਕੇ ਨਵਰੂਪ ਸਿੰਘ ਡਾਲੇਕੇ ਨੂੰ ਸਮੂਹ ਹਾਜਰ ਆਗੂ ਸਾਹਿਬਾਨ ਵਲੋਂ ਸਨਮਾਨਿਤ ਕੀਤਾ ਗਿਆ।ਇਸ ਇਸ ਮੌਕੇ ਮੁੱਖ ਸਲਾਹਕਾਰ ਗਰਿੰਦਰ ਸਿੰਘ ਟਿੰਕੂ,ਕਾਨੂੰਨੀ ਸਲਾਹਕਾਰ ਐਡਵੋਕੇਟ ਆਦੇਸ਼ ਅਗਨੀਹੋਤਰੀ,ਪੰਜਾਬ ਚੇਅਰਮੈਨ ਆਰਐਨ ਸਿੰਘ,ਸਲਾਹਕਾਰ ਸੁਰਜੀਤ ਅਹੂਜਾ,ਜਿਲ੍ਹਾ ਚੇਅਰਮੈਨ ਅਰੁਣ ਕੁਮਾਰ ਗੱਬਰ,ਐਸੀ ਵਿੰਗ ਦੇ ਪੰਜਾਬ ਪ੍ਰਧਾਨ ਗੁਰਨਾਮ ਸਿੰਘ ਕੈਰੋਵਾਲ,ਵਾਇਸ ਪ੍ਰਧਾਨ ਪੰਜਾਬ ਕਰਨ ਚਾਵਲਾ,ਵਾਈਸ ਪ੍ਰਧਾਨ ਪੰਜਾਬ ਕਰਨ ਅਰੋੜਾ,ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਚਾਵਲਾ,ਵਾਇਸ ਪ੍ਰਧਾਨ ਗੁਰਿੰਦਰ ਸਿੰਘ ਸੋਨੂੰ ਤੋਂ ਇਲਾਵਾ ਜੋਬਨ ਸਿੰਘ ਸ਼ਾਹ,ਪ੍ਰਗਟ ਸਿੰਘ,ਗੁਰਪ੍ਰੀਤ ਸਿੰਘ,ਅਮਨ ਭਾਰਦਵਾਜ ਆਦਿ ਮੌਜਦ ਸਨ।

Posted By: TAJEEMNOOR KAUR