ਯਾਦਗਾਰੀ ਹੋ ਨਿੱਬੜਿਆ ਐੱਮਐਸਐੱਮ ਕਾਨਵੈਂਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ
20 Dec, 2025 08:15 PM
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,20 ਦਸੰਬਰ
[FACTBOX]
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਮਐਸਐੱਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਸਕੂਲ ਦੇ ਚੇਅਰਮੈਨ ਡਾਕਟਰ ਉਪਕਾਰ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਸ਼ਾਨੋਸ਼ੌਕਤ ਨਾਲ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਦਗਾਰੀ ਹੋ ਨਿੱਬੜਿਆ।ਇਸ ਸਮਾਰੋਹ ਦੌਰਾਨ ਬੱਚਿਆਂ ਦੀ ਧਮਾਕੇਦਾਰ ਪਰਫਾਰਮੈਂਸ ਨੇ ਸਭ ਦਾ ਦਿਲ ਜਿੱਤ ਲਿਆ।ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਟੇਜ਼ 'ਤੇ ਜਦ ਬੱਚਿਆਂ ਵੱਲੋਂ ਪੰਜਾਬੀ ਨਾਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ ਤਾਂ ਸਾਰੇ ਸਰੋਤੇ ਝੂਮਣ ਲੱਗ ਪਏ।
ਸਕੂਲ ਦੀ ਬੱਚੀਆਂ ਵੱਲੋਂ ਜਦ ਪੰਜਾਬੀ ਗਾਣਿਆਂ 'ਤੇ ਭੰਗੜਾ ਪਾਇਆ ਤਾਂ ਸਾਰੇ ਹਾਜਰੀਨ ਨੱਚਣ ਅਤੇ ਗਾਉਣ ਲੱਗ ਪਏ।ਇਸਤੋਂ ਬਾਅਦ ਬੱਚਿਆਂ ਨੇ ਹਰਿਆਣਵੀਂ ਅਤੇ ਕਸਮੀਰੀ ਪੁਸ਼ਾਕਾਂ ਪਾਕੇ ਜਦ ਸਟੇਜ਼ 'ਤੇ ਪਰਫਾਰਮੈਂਸ ਕੀਤੀ ਤਾਂ ਸਾਰੇ ਅਸ਼ ਅਸ਼ ਕਰ ਉੱਠੇ।ਇਸ ਤੋਂ ਬਾਅਦ ਬੱਚਿਆਂ ਵੱਲੋਂ ਆਰਮੀਂ ਥੀਮ, ਨਸ਼ਿਆਂ ਦੇ ਮਾਰੂ ਪ੍ਰਭਾਵਾਂ ਹੇਠ ਆ ਰਹੀ ਨੌਜਵਾਨ ਪੀੜ੍ਹੀ ਅਤੇ ਪਰਿਵਾਰਾਂ ਦੇ ਪਰਿਵਾਰ ਕਿਸ ਤਰ੍ਹਾਂ ਉੱਜੜ ਰਹੇ ਹਨ,ਬਾਰੇ ਨਾਟਕ ਦੀ ਪੇਸ਼ਕਾਰੀ ਕੀਤੀ ਤਾਂ ਹਰ ਅੱਖ ਨਮ ਹੋ ਗਈ ਅਤੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਹਮੇਸ਼ਾਂ ਅਜਿਹੀ ਬਿਮਾਰੀ ਤੋਂ ਦੂਰ ਰਹਿਣਗੇ ਅਤੇ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਲਗਾਕੇ ਆਪਣਾ ਅਤੇ ਪਰਿਵਾਰ ਦਾ ਜੀਵਨ ਸੌਖਾ ਕਰਨਗੇ ਅਤੇ ਲੋਕ ਸੇਵਾ ਨੂੰ ਪਹਿਲ ਦੇਣਗੇ।
ਇਸ ਰੰਗਾਰੰਗ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰੀ ਕੁਲਦੀਪ ਚੰਦ ਏਡੀਸੀ ਗੁਰਦਾਸਪੁਰ ਨੇ ਸਟੇਜ਼ 'ਤੇ ਬੋਲਦਿਆਂ ਐੱਮਐਸਐੱਮ ਕਾਨਵੈਂਟ ਸਕੂਲ ਦੇ ਡਾਇਰੈਕਟਰ ਕਮ ਚੇਅਰਮੈਨ ਉਪਕਾਰ ਸਿੰਘ ਸੰਧੂ,ਮੁੱਖ ਅਧਿਆਪਕਾ, ਸਕੂਲ ਅਧਿਆਪਕਾਂ,ਹੋਣਹਾਰ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਵਿਸਿ਼ਆਂ ਵਿੱਚ ਮਾਰੀਆਂ ਮੱਲਾਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਇਲਾਕੇ ਵਿੱਚ ਐੱਮਐਸਐੱਮ ਕਾਨਵੈਂਟ ਸਕੂਲ ਚਾਨਣ ਮੁਨਾਰਾ ਬਣ ਕੇ ਬੱਚਿਆਂ ਦੀਆਂ ਜਿੰਦਗੀਆਂ ਨੂੰ ਰੌਸ਼ਨਾ ਰਿਹਾ ਹੈ ਅਤੇ ਉਹ ਆਸ ਕਰਦੇ ਹਨ ਆਉਣ ਵਾਲੇ ਸਮੇਂ ਵਿੱਚ ਇਸ ਸਕੂਲ ਦੇ ਵਿਦਿਆਰਥੀ ਉੱਚ ਅਹੁਦਿਆਂ ਤੇ ਬਿਰਾਜਮਾਨ ਹੋਣਗੇ।
ਇਸ ਮੌਕੇ ਸਕੂਲ ਦੇ ਹੋਣਹਾਰ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੀਏ ਚੇਅਰਮੈਨ ਦਿਲਬਾਗ ਸਿੰਘ ਨੇ ਸਟੇਜ਼ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਐਂਮਐਸਐੱਮ ਕਾਨਵੈਂਟ ਸਕੂਲ ਘਰ-ਘਰ ਵਿੱਚ ਵਿਦਿਆ ਦਾ ਚਾਨਣ ਫੈਲਾ ਰਿਹਾ ਹੈ ਅਤੇ ਇਸ ਸਕੂਲ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਵਿੱਚ ਅੱਵਲ ਆ ਰਹੇ ਹਨ ਉੱਥੇ ਖੇਡਾਂ ਵਿੱਚ ਵੀ ਮੱਲਾਂ ਮਾਰ ਕੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਕੁਲਬੀਰ ਕੌਰ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਉਣ ਲਈ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨਗੇ।
ਇਸ ਸਮੇਂ ਚੋਹਲਾ ਸਾਹਿਬ ਦੇ ਸਰਪੰਚ ਕੇਵਲ ਕ੍ਰਿਸ਼ਨ ਨਈਅਰ,ਸੁਰਜੀਤ ਸਿੰਘ ਗੋਹਲਵੜ੍ਹ ਬਲਾਕ ਸੰਮਤੀ ਮੈਂਬਰ,ਸ਼ੁਬੇਗ ਸਿੰਘ,ਲਾਲਜੀਤ ਸਿੰਘ ਖਹਿਰਾ,ਸੀਨੀਅਰ ਆਗੂ ਪ੍ਰਦੀਪ ਢਿਲੋਂ ਖਾਦ ਸਟੋਰ ਵਾਲੇ,ਦਇਆ ਸਿੰਘ ਚੇਅਰਮੈਨ, ਜਗਰੂਪ ਸਿੰਘ ਪੱਖੋਪੁਰ, ਸੁਖਜਿੰਦਰ ਸਿੰਘ ਸਰਪੰਚ ਪੱਖੋਪੁਰ,ਸਰਬਜੀਤ ਸਿੰਘ ਸਰਪੰਚ ਬਿੱਲਿਆਂ ਵਾਲਾ,ਪ੍ਰਧਾਨ ਅਜੀਤ ਸਿੰਘ,ਰਣਜੀਤ ਸਿੰਘ, ਕਸ਼ਮੀਰ ਸਿੰਘ ਸਰਪੰਚ ਗੋਹਲਵੜ,ਗੁਰਭੇਜ਼ ਸਿੰਘ,ਬਿੱਟੂ ਭਾਜੀ ਆਦਿ ਹਾਜਰ ਸਨ।
Posted By: GURBHEJ SINGH ANANDPURI








