Nazrana Times

ਪੰਜਾਬੀ

ਪ੍ਰਿੰਸੀਪਲ ਸਰਹਾਲੀ ਨੇ ਲੈਕਚਰਾਰ ਕੁਲਦੀਪ ਕੌਰ ਚੰਬਾ ਨੂੰ ਕੀਤਾ ਸਨਮਾਨਿਤ।

25 Dec, 2025 08:27 PM
ਪ੍ਰਿੰਸੀਪਲ ਸਰਹਾਲੀ ਨੇ ਲੈਕਚਰਾਰ ਕੁਲਦੀਪ ਕੌਰ ਚੰਬਾ ਨੂੰ ਕੀਤਾ ਸਨਮਾਨਿਤ।

ਸਰਹਾਲੀ ਕਲਾਂ 25 ਦਸੰਬਰ ( ਜੁਗਰਾਜ ਸਿੰਘ ਸਰਹਾਲੀ ) ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੀ ਸਥਾਪਨਾ ਸੰਨ 1970 ਵਿੱਚ ਸੰਤ ਬਾਬਾ ਤਾਰਾ ਸਿੰਘ ਜੀ ਵੱਲੋਂ ਕੀਤੀ ਗਈ ਸੀ।ਕਾਲਜ ਦੇ ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਾਲਜ ਵਿੱਦਿਆ ਦਾ ਚਾਨਣ ਫੈਲਾਉਣ ਤੋਂ ਇਲਾਵਾ ਇਲਾਕੇ ਵਿੱਚ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਨਭਾ ਰਿਹਾ ਹੈ।ਅੱਜ ਕਾਲਜ ਦੇ ਪ੍ਰਿੰਸੀਪਲ ਜਸਬੀਰ ਸਿੰਘ ਨੇ ਵਿਦਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀ ਸਾਇੰਸ ਲੈਕਚਰਾਰ ਕੁਲਦੀਪ ਕੌਰ ਚੰਬਾ ਧਰਮ ਪਤਨੀ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਚੰਬਾ ਨੂੰ ਕਾਲਜ ਚੋਂ ਪੁੱਜਣ ਤੇ ਵਿਸ਼ੇਸ਼ ਤੌਰ ਤੇ ਸੁੰਦਰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਸਰਹਾਲੀ ਨੇ ਦੱਸਿਆ ਕਿ ਕੁਲਦੀਪ ਕੌਰ ਚੰਬਾ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਬਤੌਰ ਲੈਕਚਰਾਰ ਦੀ ਸੇਵਾ ਦੇ ਨਾਲ-ਨਾਲ ਐਨ.ਸੀ.ਸੀ ਵਿੱਚ ਵੀ ਬਤੌਰ ਲੈਫਟੀਨੈਂਟ ਰੈਂਕ ਲੈ ਕੇ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਐਨ.ਸੀ.ਸੀ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਕੀਤਾ।ਇੰਨਾ ਦੀ ਮਿਹਨਤ ਸਦਕਾ ਬਹੁਤ ਸਾਰੇ ਵਿਦਿਆਰਥੀ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਮਾਅਰਕੇ ਮਾਰ ਰਹੇ ਹਨ।ਹੁਣ ਇਹ ਲਗਭਗ ਪਿਛਲੇ ਦੋ ਸਾਲਾਂ ਤੋਂ ਸੈਂਟ ਫਰਾਂਸਿਸ ਸਕੂਲ ਤਰਨ ਤਾਰਨ ਵਿਖੇ ਬਤੌਰ ਸਾਇੰਸ ਲੈਕਚਰਾਰ ਦੀਆਂ ਸੇਵਾ ਨਿਭਾ ਰਹੀ ਹੈ।ਸਾਡੇ ਲਈ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਕਾਲਜ ਵਿੱਚ ਇਨ੍ਹਾਂ ਦੀ ਹੋਣਹਾਰ ਵਿਦਿਆਰਥਣ ਰਹੀ ਪ੍ਰੋਫੈਸਰ ਭਵਨਜੋਤ ਕੌਰ ਇਨ੍ਹਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲ ਕੇ ਸਾਡੇ ਕਾਲਜ ਦੇ ਵਿਦਿਆਰਥੀਆਂ ਨੂੰ ਉੱਚ ਵਿਦਿਆ ਦੇ ਰਹੀ ਹੈ।ਇਸ ਮੌਕੇ ਲੈਕਚਰਾਰ ਕੁਲਦੀਪ ਕੌਰ ਚੰਬਾ ਨੇ ਕਾਲਜ ਦੇ ਪ੍ਰਿੰਸੀਪਲ ਜਸਬੀਰ ਸਿੰਘ ਵੱਲੋਂ ਕਾਲਜ 'ਚ ਪੁੱਜਣ ਤੇ ਸਨਮਾਨਿਤ ਕਰਨ ਤੇ ਉਨਾਂ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਜੇਕਰ ਕਾਲਜ ਚੋਂ ਵਿਦਿਆ ਪ੍ਰਤੀ ਕੋਈ ਸੇਵਾਵਾਂ ਦੀ ਲੋੜ ਹੋਈ ਤਾਂ ਉਹ ਨਿਸ਼ਕਾਮ ਸੇਵਾ ਲਈ ਹਾਜ਼ਰ ਹੈ।

Posted By: GURBHEJ SINGH ANANDPURI