Nazrana Times

ਪੰਜਾਬੀ

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਚੀਕ-ਚਿਹਾੜਾ

15 Mar, 2026 01:09 AM
ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਚੀਕ-ਚਿਹਾੜਾ

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਤੋਂ ਅਕਸਰ ਹੀ ਹਿੰਦ ਹਕੂਮਤ, ਭਾਰਤੀ ਸਟੇਟ, ਸੂਬਾ ਸਰਕਾਰਾਂ, ਪੁਲਿਸ ਪ੍ਰਸ਼ਾਸਨ, ਫ਼ਿਰਕੂ ਹਿੰਦੂਤਵੀਏ, ਅਖੌਤੀ ਕਾਮਰੇਡ ਅਤੇ ਹੋਰ ਪੰਥ ਦੋਖੀ ਘਬਰਾਏ ਰਹਿੰਦੇ ਨੇ। ਆਏ ਦਿਨ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਵਿਰੋਧੀਆਂ ਦਾ ਚੀਕ-ਚਿਹਾੜਾ ਸੁਣਨ ਨੂੰ ਮਿਲਦਾ ਹੈ ਤੇ ਮੀਡੀਆ ਵਿੱਚ ਵੱਡਾ ਮੁੱਦਾ, ਵਿਵਾਦ ਤੇ ਬਵਾਲ ਬਣ ਜਾਂਦਾ ਹੈ। ਵੈਸੇ ਦੋਖੀਆਂ ਦੀ ਕਲਪਾਹਟ, ਬੁਖਲਾਹਟ ਅਤੇ ਘਬਰਾਹਟ ਵੇਖ ਕੇ ਸਿੱਖਾਂ ਨੂੰ ਸੰਤ ਭਿੰਡਰਾਂਵਾਲਿਆਂ ਉੱਤੇ ਹੋਰ ਮਾਣ ਮਹਿਸੂਸ ਹੁੰਦਾ ਹੈ ਤੇ ਸਿੱਖ ਹਿੱਕ ਤਾਣ ਕੇ ਆਖਦੇ ਨੇ ਕਿ ਸੰਤ ਭਿੰਡਰਾਂਵਾਲੇ ਸਾਡੇ ਧਾਰਮਿਕ ਆਗੂ, ਮਹਾਂ ਨਾਇਕ, ਜੰਗਜੂ ਜਰਨੈਲ ਅਤੇ ਮਹਾਨ ਸ਼ਹੀਦ ਹਨ ਤੇ ਉਹਨਾਂ ਦੀਆਂ ਤਕਰੀਰਾਂ ਤੇ ਤਸਵੀਰਾਂ ਸਾਡਾ ਮਾਰਗ ਦਰਸ਼ਕ ਹਨ। ਸਰਕਾਰਾਂ, ਪੁਲਿਸ, ਹਿੰਦੂਵਾਦੀਏ ਤੇ ਪੰਥ ਦੋਖੀ ਆਖਦੇ ਨੇ ਕਿ ਅਸੀਂ ਸੰਤਾਂ ਦੀ ਤਸਵੀਰ ਲਾਉਣ ਨ੍ਹੀਂ ਦੇਣੀ ਤੇ ਅਣਖੀਲੀ ਸਿੱਖ ਜਵਾਨੀ ਆਖਦੀ ਹੈ ਕਿ ਅਸੀਂ ਲਹਿਣ ਨ੍ਹੀਂ ਦੇਣੀ। ਦੁਨੀਆਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਜਰਨੈਲ ਦੀ ਤਸਵੀਰ ਤੋਂ ਉਸਦੇ ਵਿਰੋਧੀ ਡਰਦੇ ਫਿਰਦੇ ਨੇ ਤੇ ਕੰਬਦੇ ਹੋਏ ਕੰਧਾਂ 'ਚ ਵੱਜ ਰਹੇ ਨੇ। ਸੰਤਾਂ ਦੀ ਤਸਵੀਰ ਵੇਖ ਕੇ ਹੀ ਕੱਟੜ, ਜਨੂੰਨੀ ਅਤੇ ਫ਼ਿਰਕਾਪ੍ਰਸਤ ਹਿੰਦੂ ਅੱਗ ਬਬੂਲੇ ਹੋ ਜਾਂਦੇ ਨੇ ਤੇ ਕਈ ਕਮਜ਼ੋਰ ਦਿਲਾਂ ਵਾਲ਼ੇ ਵਿਚਾਰਿਆਂ ਦੀਆਂ ਤਾਂ ਧੋਤੀਆਂ ਹੀ ਗਿੱਲੀਆਂ ਹੋ ਜਾਂਦੀਆਂ ਨੇ, ਕਈ ਤਾਂ ਐਨੇ ਬੌਂਦਲ ਜਾਂਦੇ ਨੇ ਕਿ ਉਹਨਾਂ ਦਾ ਦਿਮਾਗੀ ਸੰਤੁਲਨ ਹੀ ਖ਼ਰਾਬ ਹੋ ਜਾਂਦਾ ਹੈ ਤੇ ਫਿਰ ਕੋਈ ਜੁਝਾਰੂ ਸਿੱਖ ਨੌਜਵਾਨ ਖ਼ਾਲਸਈ ਪ੍ਰੰਪਰਾ ਅਨੁਸਾਰ ਉਹਨਾਂ ਦਾ ਇਲਾਜ ਕਰਦਾ ਹੈ। ਸੰਤ ਜਰਨੈਲ ਸਿੰਘ ਜੀ ਜਿਉਂਦੇ-ਜੀਅ ਵੀ ਹਿੰਦ ਸਰਕਾਰ ਲਈ ਖ਼ਤਰਾ ਬਣੇ ਹੋਏ ਸਨ ਤੇ ਸ਼ਹੀਦ ਹੋਣ ਤੋਂ ਬਾਅਦ ਤਾਂ ਉਹਨਾਂ ਦੀ ਤਸਵੀਰ ਹੀ ਦੁਸ਼ਮਣਾਂ ਦੀਆਂ ਚੀਕਾਂ ਕਢਵਾਈ ਜਾਂਦੀ ਹੈ। ਸੰਤ ਜੀ ਦੀ ਅਗੰਮੀ ਅਤੇ ਜਰਨੈਲੀ ਸ਼ਖਸੀਅਤ ਕਿੰਨੀ ਤਗੜੀ ਹੈ ਕਿ ਉਹਨਾਂ ਨੂੰ ਮਾਰ ਕੇ ਵੀ ਸਰਕਾਰ ਮਾਰ ਨਹੀਂ ਸਕੀ, ਸੰਤਾਂ ਦੀਆਂ ਤਕਰੀਰਾਂ ਅੱਜ ਵੀ ਗੂੰਜ ਰਹੀਆਂ ਨੇ ਤੇ ਥਾਂ-ਥਾਂ 'ਤੇ ਲੱਗੀਆਂ ਤਸਵੀਰਾਂ ਦੁਸ਼ਮਣਾਂ ਦੇ ਖੇਮੇ 'ਚ ਅੱਜ ਵੀ ਦਹਿਸ਼ਤ ਪੈਦਾ ਕਰਦੀਆਂ ਹਨ, ਹਰ ਸੱਚਾ ਸਿੱਖ ਸੰਤ ਭਿੰਡਰਾਂਵਾਲਿਆਂ ਨੂੰ ਆਪਣੇ ਦਿਲ-ਦਿਮਾਗ 'ਚ ਵਸਾਈ ਬੈਠਾ ਹੈ ਤੇ ਉਹ ਸੰਤਾਂ ਖ਼ਿਲਾਫ਼ ਇੱਕ ਵੀ ਲਫ਼ਜ਼ ਬਰਦਾਸ਼ਤ ਨਹੀਂ ਕਰਦਾ। ਇਹ ਸਿੱਖਾਂ ਦੀ ਆਪਣੇ ਜਰਨੈਲ ਪ੍ਰਤੀ ਵਫ਼ਾਦਾਰੀ ਤਾਂ ਹੈ ਹੀ ਹੈ ਪਰ ਇਸਦੇ ਨਾਲ-ਨਾਲ ਇਹ ਸੰਤ ਭਿੰਡਰਾਂਵਾਲਿਆਂ ਦੀ ਸਿੱਖ ਕੌਮ ਪ੍ਰਤੀ ਸਮਰਪਿਤ ਭਾਵਨਾ, ਕਰੜੀ ਘਾਲਣਾ, ਵੱਡੀ ਕੁਰਬਾਨੀ, ਸੰਘਰਸ਼ ਪ੍ਰਤੀ ਦ੍ਰਿੜਤਾ, ਨਾਮ-ਬਾਣੀ ਦੀ ਬੰਦਗੀ, ਅਦੁੱਤੀ ਸ਼ਹਾਦਤ ਦੀ ਕਮਾਈ ਹੈ ਜੋ ਅੱਜ ਉਹ ਸਿੱਖ ਕੌਮ ਦਾ ਐਨਾ ਪਿਆਰ ਮਾਣ ਰਹੇ ਨੇ। ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਹਕੂਮਤ ਲਈ ਗਲੇ ਦੀ ਹੱਡੀ ਅਤੇ ਫਾਂਸੀ ਦਾ ਫੰਦਾ ਬਣੀ ਹੋਈ ਹੈ ਤੇ ਸਿੱਖਾਂ ਲਈ ਪੰਥਕ ਫ਼ਰਜ਼ਾਂ ਦੀ ਪਹਿਰੇਦਾਰੀ ਅਤੇ ਗ਼ੁਲਾਮੀ ਤੋਂ ਅਜ਼ਾਦੀ ਵੱਲ ਦਾ ਰਾਹ ਹੈ। ਸੰਤਾਂ ਦੀ ਤਸਵੀਰ ਇੱਕ ਤਸਵੀਰ ਹੀ ਨਹੀਂ ਬਲਕਿ ਇਸ ਵਿੱਚ ਖ਼ਾਲਸਈ ਅਤੇ ਖ਼ਾਲਿਸਤਾਨੀ ਬਿਰਤਾਂਤ ਤੇ ਵਿਚਾਰਧਾਰਾ ਹੈ, ਇਹ ਕੌਮੀ ਅਜ਼ਾਦੀ ਦਾ ਦਰਵਾਜ਼ਾ ਹੈ। ਇਹ ਤਸਵੀਰ ਸਿੱਖਾਂ 'ਤੇ ਹੋਏ ਜ਼ੁਲਮਾਂ, ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਦੀ ਬਾਤ ਪਾਉਂਦੀ ਹੈ, ਇਹ ਸਿੱਖਾਂ ਨੂੰ 'ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ' ਅਤੇ 'ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ' ਦਾ ਪਾਠ ਪੜ੍ਹਾਉਂਦੀ ਹੈ ਤੇ ਜ਼ਾਲਮ ਸਰਕਾਰਾਂ ਅਤੇ ਫ਼ਿਰਕੂ ਹਿੰਦੂਤਵੀਆਂ ਨੂੰ ਸਬਕ ਸਿਖਾਉਣ ਤੇ ਹੋਰ ਪੰਥ ਦੋਖੀਆਂ ਖ਼ਿਲਾਫ਼ ਡਟਣ, ਸੰਘਰਸ਼ ਕਰਨ, ਜੁਝਾਰੂ ਕਾਰਨਾਮਿਆਂ ਲਈ ਪ੍ਰੇਰਿਤ ਅਤੇ ਜੂਝ ਮਰਨ ਦਾ ਵੱਲ ਸਿਖਾਉਂਦੀ ਹੈ ਤੇ ਸਿੱਖਾਂ ਨੂੰ ਭਾਰਤੀ ਅਤੇ ਬ੍ਰਾਹਮਣੀ ਮੁੱਖਧਾਰਾਂ 'ਚੋਂ ਕੱਢ ਕੇ ਗੁਰਬਾਣੀ, ਇਤਿਹਾਸ, ਮਰਯਾਦਾ, ਸਿਧਾਂਤਾਂ ਅਤੇ ਰਵਾਇਤਾਂ ਵੱਲ ਲਿਆਉਂਦੀ ਹੈ ਤੇ ਸਿੱਖਾਂ ਨੂੰ ਖ਼ਾਲਸੇ ਅਤੇ ਖ਼ਾਲਿਸਤਾਨੀ ਬਣਾਉਂਦੀ ਹੈ। 
 

               ਰਣਜੀਤ ਸਿੰਘ ਦਮਦਮੀ ਟਕਸਾਲ 
     (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
               ਮੋ: 8872293883.

Posted By: GURBHEJ SINGH ANANDPURI