Nazrana Times

ਪੰਜਾਬੀ

ਪੰਜਾਬ 'ਚ ਲੱਖ ਮੁੰਡਾ ਮਾਰਨਾ ? ਗੱਲ ਕਿੰਨੀ ਕੁ ਸੱਚੀ ?

13 Mar, 2026 07:55 PM
ਪੰਜਾਬ 'ਚ ਲੱਖ ਮੁੰਡਾ ਮਾਰਨਾ ? ਗੱਲ ਕਿੰਨੀ ਕੁ ਸੱਚੀ ?

ਸੱਚਾਈ ਇਹ ਹੈ ਕਿ ਹੁਣ ਗੱਲਾਂ ਲਿਖਣ ਅਤੇ ਬੋਲਣ ਤੋਂ ਕਿਤੇ ਅਗਾਂਹ ਲੰਘ ਗਈਆਂ ਹਨ । ਹੁਣ ਇਨਸਾਫ ਚਾਹੀਦਾ , ਸੀ ਬੀ ਆਈ ਤੋਂ ਜਾਂਚ ਹੋਵੇ , ਸਰਕਾਰਾਂ ਨਹੀਂ ਚੰਗੀਆਂ, ਇਹਨਾਂ ਗੱਲਾਂ ਦੇ ਵੀ ਕੋਈ ਮਾਇਨੇ ਨਹੀ ਰਹੇ । ਇੱਕੋ ਹੀ ਤਰ੍ਹਾਂ ਦੀਆਂ ਗੱਲਾਂ ਨੂੰ ਪੰਜਾਹ ਸਾਲ ਦੁਹਰਾਇਆ ਜਾਣਾ ਇਹ ਸਾਡੀ ਹੀ ਸਿੱਖਾਂ ਦੇ ਹੀ ਬੇਸਮਝੀ ਦੀ ਆਖੀਰ ਹੈ ਹੱਦ ਹੈ । ਕਰੀਬ ਪੰਜਾਹ ਸਾਲ ਅੱਧੀ ਸਦੀ ਸੰਨ 2028 ਦੀ ਵਿਸਾਖੀ ਨੂੰ ਸੰਨ 1978 ਦੇ ਨਿਰੰਕਾਰੀ ਕਾਂਡ ਨੂੰ ਵਾਪਰੇ ਨੂੰ ਹੋ ਜਾਣੇ ਹਨ । ਗੱਲ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ 19 ਸਾਲਾ ਸਿੱਖ ਗੱਭਰੂ ਰਣਜੀਤ ਸਿੰਘ ਦੀ ਹੀ ਕਰਨ ਲੱਗੇ ਹਾਂ , ਜਿਸ ਦੀ ਹੋਈ ਮੌਤ ਨੇ ਜਾਗਦੀਆਂ ਜਮੀਰਾਂ ਵਾਲੇ ਇਨਸਾਨਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ । ਸਾਨੂੰ ਜਿਹੜੇ ਪੁਲੀਸ ਵਾਲੇ ਵੀ ਮਰੇ ਹਨ ਉਹਨਾਂ ਦਾ ਵੀ ਉਨ੍ਹਾਂ ਹੀ ਦੁੱਖ ਹੈ । ਪਰ ਹਾਲੇ ਤੱਕ ਇਸ ਗੱਲ ਦੀ ਪੂਰੀ ਪੁਸ਼ਟੀ ਨਹੀਂ ਹੋਈ ਕਿ ਉੱਹਨਾ ਪੁਲੀਸ ਵਾਲਿਆਂ ਨੂੰ ਕਿਉਂ ਮਾਰਿਆ ਗਿਆ, ਕਿਉਂਕਿ ਹਾਲੇ ਤਾਂ ਪੰਜਾਬ ਦੀ ਬੁੱਚੜ ਪੁਲੀਸ ਆਪਣੇ ਆਪ ਨੂੰ ਸੱਚੀ ਦਰਸਾਉਣ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਸਿੱਧ ਕਰਨ ਵਿੱਚ ਹੀ ਲੱਗੀ ਹੋਈ ਹੈ । ਬਾਕੀ ਝੂਠੇ ਪੁਲੀਸ ਮੁਕਾਬਲੇ ਬਣਾਉਣ ਵਿੱਚ ਪੰਜਾਬ ਦੀ ਬੁੱਚੜ ਪੁਲੀਸ ਹੁਣ ਤੱਕ ਕਾਫੀ ਤੋਂ ਵੀ ਜਿਆਦਾ ਮੁਹਾਰਤ ਹਾਸਲ ਕਰ ਚੁੱਕੀ ਹੈ । ਪਰ ਸਮਾਂ ਪਾ ਕੇ ਸੱਚ ਤਾਂ ਜਰੂਰ ਬਾਹਰ ਆ ਜਾਵੇਗਾ ਪਰ ਮਾਪਿਆਂ ਦਾ , ਦੋ ਪਰਿਵਾਰਾਂ ਦਾ ਇਕਲੌਤਾ ਪੁੱਤ ਕਦੇ ਵੀ ਵਾਪਸ ਨਹੀ ਆਵੇਗਾ । ਉਹਨਾਂ ਦੋ ਪਰਿਵਾਰਾਂ ਦੀ ਦੁਨੀਆਂ ਵਿੱਚ ਹਮੇਸ਼ਾਂ ਹਮੇਸ਼ਾਂ ਹਮੇਸ਼ਾਂ ਹੀ ਹਨੇਰਾ ਹੀ ਹਨੇਰਾ ਹੋ ਗਿਆ ਹੈ । ਬਾਕੀ ਅਗਰ ਝੂਠੇ ਪੁਲੀਸ ਮੁਕਾਬਲੇ ਦੀ ਚੀਰ ਫਾੜ ਕਰਨ ਲੱਗੀਏ ਤਾਂ ਬਹੁਤ ਕੁੱਝ ਨਿੱਕਲ ਆਵੇਗਾ , ਕਿਉਂਕਿ ਝੂਠ ਤਾਂ ਫੇਰ ਝੂਠ ਹੀ ਹੁੰਦਾ ਹੈ, ਝੂਠ ਦੇ ਕੋਈ ਪੈਰ ਨਹੀਂ ਹੁੰਦੇ । ਸਭ ਤੋਂ ਵੱਡਾ ਡਰ ਸੀ ਪੁਲੀਸ ਨੂੰ ਸੀ ਸੀ ਸੀ ਟੀਵੀ ਕੈਮਰਿਆਂ ਦਾ ਉੱਹਨਾਂ ਨੂੰ ਉੱਹ ਲਾਹ ਕੇ ਏਸੇ ਕਰਕੇ ਹੀ ਲੈ ਗਈ ਸੀ । ਪਰ ਸਵਾਲਾਂ ਦਾ ਵੀ ਸਵਾਲ ਇਹ ਹੈ ਕਿ ਇਹ ਵਰਤਾਰਾ ਕਦੋਂ ਤੱਕ ਵਾਪਰਦਾ ਰਹੇਗਾ,ਇਹ ਵਰਤਾਰਾ ਕਿਵੇਂ ਰੁਕੇਗਾ, ਇਹ ਕਦੋਂ ਜਾ ਕੇ ਰੁਕੇਗਾ ਕਿੱਥੇ ਕੁ ਜਾ ਕੇ ਰੁਕੇਗਾ । ਅਗਰ ਸਰਕਾਰਾਂ ਨੇ ਵੀ ਬਦਲੇ ਹੀ ਲੈਣੇ ਹਨ , ਗੋਲੀ ਦਾ ਜਵਾਬ ਗੋਲੀ ਨਾਲ ਦਿਆਂਗੇ, ਭਗਵੰਤ ਮਾਨ ਦੇ ਮੰਤਰੀ ਕਹਿ ਰਹੇ ਹਨ ਤਾਂ ਫੇਰ ਕੋਰਟ ਕਚਹਿਰੀਆਂ ਜੱਜ ਵਕੀਲ ਇਹਨਾਂ ਦੀ ਛੁੱਟੀ ਕਰਵਾਓ ਭਾਈ , ਇਹਨਾਂ ਨੂੰ ਜਿੰਦਰੇ ਲਗਾਓ ਤੇ ਸਿੱਧਮ ਸਿੱਧਾ ਹੀ ਸਾਡੇ ਨਾਲ ਸਿੱਖਾਂ ਨਾਲ ਵੇਖ ਲਓ । ਪੁਲੀਸ ਜੁਡੀਸ਼ਰੀ ਸਰਕਾਰਾਂ ਏਜੰਸੀਆਂ ਇਹ ਕਾਹਦੇ ਲਈ ਹੁੰਦੀਆਂ ਹਨ ? ਆਹ ਜਿਸ ਤਰ੍ਹਾਂ ਮੁੰਡੇ ਰਣਜੀਤ ਦੇ ਕਤਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੱਕ ਥਾਪੜ ਕੇ ਕਬੂਲ ਕੀਤਾ ਹੈ, ਅਮਨ ਅਰੋੜਾ ਪਰਧਾਨ ਆਮ ਪਾਰਟੀ ਪੰਜਾਬ ਨੇ ਕਬੂਲ ਕੀਤਾ ਹੈ, ਏਸ ਤਰ੍ਹਾਂ ਤਾਂ ਮੈਨੂੰ ਲੱਗਦਾ ਬੇਅੰਤੇ ਬੁੱਚੜ ਨੇ ਵੀ ਨਹੀਂ ਕਦੇ ਕਬੂਲਿਆ ਹੋਣਾ । ਹੁਣ ਕੱਲ੍ਹ ਨੂੰ ਇਹ ਗੱਲ ਸਿੱਧ ਹੋ ਹੀ ਜਾਣੀ ਹੈ ਕਿ ਮੁਕਾਬਲਾ ਝੂਠਾ ਸੀ ਤੇ ਫੇਰ ਸੱਤਾ ਦੇ ਨਸ਼ੇ ਵਿੱਚ ਚੂਰ ਅਤੇ ਅੰਨ੍ਹੇ ਹੋਏ ਇਹ ਲੋਕ ਜਨਤਾ ਨੂੰ ਕੀ ਮੂੰਹ ਵਿਖਾਉਣਗੇ । ਬਾਕੀ ਇਹਨਾਂ ਨੇ ਪੰਜਾਬੀਓ ਅਤੇ ਸਿੱਖੋ ਹੁਣ ਤੁਹਾਡੇ ਕੋਲੋਂ ਵੋਟਾਂ ਮੰਗਣ ਵੀ ਆਉਣਾ ਹੈ ਤਾਂ ਫੇਰ ਕਰਿਓ ਏਹਨਾਂ ਨਾਲ ਹਿਸਾਬ ਪੰਜਾਬੀ ਫਾਰਮੂਲੇ ਨਾਲ ਹੀ । ਭਾਈ ਇਹ ਹੁਕਮ ਤਾਂ ਸੰਨ 1947 ਤੋਂ ਹੀ ਦਿੱਲੀ ਦੇ ਦਫ਼ਤਰਾਂ ਵਿੱਚੋਂ ਚੱਲਦੀ ਘੱਟ ਗਿਣਤੀ ਕੌਮਾਂ ਦੀ ਕਾਤਲ ਮਸ਼ੀਨ ਕਰਦੀ ਹੈ । ਮੁੱਖ ਮੰਤਰੀ ਬਣੇ ਰਹਿਣ ਲਈ ਉੱਹ ਕਾਤਲ ਮਸ਼ੀਨ ਫੇਰ ਸਿੱਖਾਂ ਦਿਆਂ ਪੰਜਾਬ ਦਿਆਂ ਪੰਜਾਬੀਆਂ ਦਿਆਂ ਪੁੱਤਾਂ ਦੀ ਬਲੀ ਇਹਨਾਂ ਕੋਲੋਂ ਮੰਗਦੀ ਹੈ ਤੇ ਇਹਨਾਂ ਨੂੰ ਫੇਰ ਸਾਡੇ ਮੁੰਡਿਆਂ ਦੀ ਬਲੀ ਲੈ ਕੇ ਹਿਦੋਸਤਾਨ ਦੇ ਮਾਲਕਾਂ ਨੂੰ ਬ੍ਰਾਹਮਣਾਂ ਨੂੰ ਸਵਰਨ ਬ੍ਰਾਹਮਣਾਂ ਨੂੰ ਦੇਣੀ ਪੈਂਦੀ ਹੈ, ਇਹ ਬਲੀ ਪੰਜਾਬ ਦੇ ਪਹਿਲੇ ਰਹਿ ਚੁੱਕੇ ਮੁੱਖ ਮੰਤਰੀ ਵੀ ਦਿੰਦੇ ਰਹੇ ਹਨ , ਬਾਦਲ , ਕੈਪਟਨ, ਬੇਅੰਤਾ ਬੁੱਚੜ, ਸੁਰਜੀਤ ਸਿੰਘ ਬਰਨਾਲਾ , ਦਰਬਾਰਾ ਸਿੰਘ ਮੁੱਖ ਮੰਤਰੀ ਆਦਿ । ਏਸ ਕਰਕੇ ਭਾਈ ਸਿੱਖੋ ਹੁਣ ਤਾਂ ਹੋ ਜਾਓ ਇਕੱਠੇ, ਲੀਡਰੋ , ਜਥੇਦਾਰੋ , ਸੰਪਰਦਾਵਾਂ ਦੇ ਮੁੱਖੀਓ , ਗੁਰੂ ਕੀਆਂ ਅਖੋਤੀ ਲਾਡਲੀਆਂ ਫੌਜੋ ਨਿਹੰਗ ਸਿੰਘੋ , ਹੋਲੇ ਮੁਹੱਲੇ ਉੱਤੇ ਘੋੜੇ ਦੜਾਉਣ ਦਾ ਵੀ ਤਾਂ ਹੀ ਫਾਇਦਾ ਹੈ ਜੇਕਰ ਤੁਸੀਂ ਕਿਸੇ ਬੇਅਦਬੀ ਵਾਲੇ ਨੂੰ ਸੋਧਦੇ ਹੋ , ਸਰਕਾਰਾਂ ਨਾਲ ਟੱਕਰਾਂ ਲੈਂਦੇ ਹੋ , ਅਨਿਆਂ ਦੇ ਖਿਲਾਫ ਲੜਦੇ ਹੋ । ਇਹ ਕਿਹੜੀਆਂ ਲਾਡਲੀਆਂ ਫੌਜਾਂ ਹਨ ਜਿਨ੍ਹਾਂ ਦੀ ਅਣਖ ਹੀ ਨਹੀਂ ਜਾਗਦੀ । ਜੇ ਸਿੱਖਾਂ ਨੇ ਸਿੱਖ ਲੀਡਰਾਂ ਨੇ ਜਥੇਬੰਦੀਆਂ ਨੇ ਹਾਲੇ ਵੀ ਇਕੱਠੇ ਨਹੀਂ ਹੋਣਾ ਤਾਂ ਫੇਰ ਏਸੇ ਤਰ੍ਹਾਂ ਹੀ ਰਣਜੀਤ ਸਿੰਘ ਮਰਦੇ ਰਹਿਣਗੇ,ਭੋਗ ਪੈਂਦੇ ਰਹਿਣਗੇ, ਇਨਸਾਫ ਮੰਗੀ ਜਾਵਾਂਗੇ,ਪੁੱਤ ਮਰਵਾਈ ਜਾਵਾਂਗੇ,ਨਾਲੇ ਕਲਪੀ ਵੀ ਜਾਵਾਂਗੇ । ਰਣਜੀਤ ਸਿੰਘ ਦਾ ਭੋਗ ਪੁਆ ਕੇ ਫੇਰ ਅਗਲੇ ਦੀ ਇੰਤਜ਼ਾਰ ਕਰੋ ਤੇ ਫੇਰ ਉੱਸ ਤੋਂ ਅਗਲੇ ਦੀ । ਦਸ ਮਹੀਨੇ ਰਹਿ ਗਏ ਹਨ ਇੱਕ ਲੱਖ ਮੁੰਡਾ ਮਾਰਨਾ ਹੈ ਅਗਲਿਆਂ ਨੇ ਕੇ ਹਾਲੇ 42 ਹੀ ਮਰੇ ਹਨ । ਹੁਣ ਅਗਲੇ ਏਸ ਕੰਮ ਵਿੱਚ ਤੇਜ਼ੀ ਲਿਆਉਣਗੇ, ਕਿਉਂਕਿ ਦਿੱਲੀ ਨੇ ਹਿਸਾਬ ਵੀ ਮੰਗਣਾ ਹੈ । 1990 ਦੇ ਦਹਾਕੇ ਵਿੱਚ ਵੀ ਠਾਣਿਆਂ ਨੂੰ ਠੇਕਾ ਦਿੱਤਾ ਜਾਂਦਾ ਸੀ ਕਿ ਮਹੀਨੇ ਵਿੱਚ ਤੁਸੀਂ ਐਨੇ ਸਿੱਖ ਤੇ ਖਾਸ ਕਰਕੇ ਅੰਮ੍ਰਿਤਧਾਰੀ ਮੁੰਡੇ ਮਾਰਨੇ ਹੀ ਮਰਨੇ ਹਨ । ਰਣਜੀਤ ਸਿੰਘ ਦਾ ਇਨਸਾਫ ਵੀ 32-35 ਸਾਲਾਂ ਬਾਅਦ ਮਿਲ ਜਾਵੇਗਾ ਸ਼ਾਇਦ । ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਹੈ ਸਿਰਫ ਅਤੇ ਸਿਰਫ ਆਪਣਾ ਆਜਾਦ ਖਾਲਸਾ ਰਾਜ ,ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਹੀ ਹੈ । ਪੰਜਾਬ ਨੂੰ ਹਿਦੋਸਤਾਨ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ, ਸਿੱਖਾਂ ਦੀ ਸਮੁੱਚੀ ਲੀਡਰਸ਼ਿਪ, ਜਥੇਬੰਦੀਆਂ ਇਕੱਠੇ ਹੋਵੋ । ਧੜੇ , ਦਲ ਜਥੇਬੰਦੀਆਂ ਆਪਣੇ ਆਪਣੇ ਜਰੂਰ ਰੱਖੋ ਪਰ ਖਾਲਿਸਤਾਨ ਦੇ ਮੁੱਦੇ ਉੱਤੇ ਇੱਕ ਜੁੱਟ ਹੋ ਜਾਓ ਸਾਰੇ ਜਾਣੇ , ਜੇਕਰ ਪੁੱਤ , ਪੱਤ , ਪੰਜਾਬ , ਸਿੱਖ, ਸਿੱਖੀ , ਗਰੰਥ , ਗੁਰਦੁਆਰੇ, ਗੁਰਮੁੱਖੀ ਭਾਸ਼ਾ, ਸਿੱਖ ਸੱਭਿਆਚਾਰ, ਪਹਿਰਾਵਾ , ਜਮੀਨਾਂ , ਜਮੀਰਾਂ , ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣੇ ਹਨ । ਨਹੀਂ ਤਾਂ ਹਿੰਦੋਸਤਾਨ ਦੇ ਨਾਲ ਰਹਿ ਕੇ ਏਸੇ ਤਰ੍ਹਾਂ ਹੀ ਸਾਡੇ ਅਤੇ ਤੁਹਾਡੇ ਬੱਚੇ ਤੜਫਾ ਤੜਫਾ ਕੇ ਮਾਰੇ ਜਾਣਗੇ ਅਤੇ ਅਸੀਂ ਅਤੇ ਤੁਸੀਂ ਕੁੱਝ ਵੀ ਨਹੀਂ ਕਰ ਸਕਾਂਗੇ । ਬਾਕੀ ਇਹ ਖਬਰ ਬਿਲਕੁੱਲ ਸੱਚ ਹੀ ਨਿੱਕਲੀ ਹੈ ਕਿ ਪੰਜਾਬ ਦੀ ਬੁੱਚੜ ਪੁਲੀਸ ਨੂੰ ਇੱਕ ਵਾਰ ਫੇਰ ਇਨਾਮਾਂ ਅਤੇ ਤਰੱਕੀਆਂ ਦੇ ਲਾਲਚ ਦੇ ਕੇ ਸਿੱਖਾਂ ਅਤੇ ਪੰਜਾਬੀਆਂ ਦਾ ਇੱਕ ਲੱਖ ਮੁੰਡਾ ਮਾਰਨ ਦਾ ਹੁਕਮ ਦਿਲੀਓਂ ਆ ਗਿਆ ਹੈ । 1885 ਤੋਂ 1995 ਤੱਕ ਇਹਨਾਂ ਨੇ ਹਿੰਦੂਆਂ, ਇਸਾਈਆਂ ਅਤੇ ਮੁਸਲਮਾਨਾਂ ਦੇ ਮੁੰਡੇ ਵੀ ਚੁੱਕ ਚੁੱਕ ਕੇ ਮਾਰ ਮੁਕਾਏ ਸਨ , ਏਥੋਂ ਤੱਕ ਕੇ ਖੁਸਰਿਆਂ ਤੱਕ ਵੀ ਮਾਰ ਮੁਕਾਏ ਸਨ , ਐਨੀ ਕੁ ਹਲਕ ਗਈ ਸੀ ਪੰਜਾਬ ਦੀ ਬੁੱਚੜ ਪੁਲੀਸ । ਬਾਕੀ ਚੰਗੇ ਇਨਸਾਨ ਵੀ ਬਹੁਤ ਸਨ ਪੰਜਾਬ ਪੁਲੀਸ ਵਿੱਚ ਅਤੇ ਅੱਜ ਵੀ ਹਨ , ਉੱਹਨਾਂ ਦੀ ਨੌਕਰੀ ਹੈ ਡਿਊਟੀ ਹੈ । ਪਰ ਬਿਲਕੁਲ ਹੀ ਸਰਕਾਰਾਂ ਅੱਗੇ ਲਿਫ ਹੀ ਜਾਣਾ ਵੀ ਬਹੁਤ ਵਧੀਆ ਗੱਲ ਨਹੀਂ ਹੁੰਦੀ । ਬਾਕੀ ਸਾਡੇ ਬਾਬਾ ਹਰਨਾਮ ਸਿੰਘ ਜੀ ਧੁੰਮਾਂ ਕੌੜਾ ਤੁੰਮਾ ਜੀ ਮੌਜੂਦਾ ਮੁੱਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਾਲੇ , ਹਵਨ ਕਰਾਉਣ ਵਾਲੇ, ਸ਼ਿਵਲਿੰਗ ਦੀ , ਪੱਥਰਾਂ ਦੀ , ਭੂਮੀ ਦੀ ਪੂਜਾ ਕਰਨ ਵਾਲੇ , ਗੰਗਾ ਇਸ਼ਨਾਨ ਕਰਨ ਵਾਲੇ, ਭਾਜਪਾ ਦੀ ਹਮਾਇਤ ਕਰਨ ਵਾਲੇ , ਬਾਦਲਾਂ ਦੁਸ਼ਟਾਂ ਪਾਪੀਆਂ ਦੀ ਚੜ੍ਹਦੀ ਦੀ ਅਰਦਾਸ ਕਰਨ ਵਾਲਿਆਂ ਦਾ ਕੋਈ ਬਿਆਨ ਨਹੀਂ ਆਇਆ । ਮਰ ਗਿਆਂ ਅਤੇ ਮੁੱਕਰ ਗਿਆਂ ਦਾ ਕੀ ਹੋ ਸਕਦਾ ਹੈ ਜੀ , ਜਿਹਨਾਂ ਨੇ ਰਸਤਾ ਹੀ ਬਦਲ ਲਿਆ ਰੂਟ ਹੀ ਬਦਲ ਲਿਆ । ਬਾਕੀ ਭਲੀ ਕਰੇ ਕਰਤਾਰ ਜੀ ਅਤੇ ਸੁਖੀ ਵਸੇ ਸਾਰਾ ਸੰਸਾਰ ਜੀ।
 

           ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: GURBHEJ SINGH ANANDPURI