ਚੰਗੀ ਸਿਹਤ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ -ਡਾ ਰਿਚਰਡ ਓਹਰੀ
- ਵੰਨ ਸੁਵੰਨ
- 07 Apr,2025

ਕਾਲਾ ਬੱਕਰਾ 7 ਅਪ੍ਰੈਲ ਮਨਜਿੰਦਰ ਸਿੰਘ ਭੋਗਪੁਰ
ਅੱਜ ਦੁਨੀਆਂ ਭਰ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸਿਹਤ ਕੇਂਦਰ ਕਾਲਾ ਬੱਕਰਾ ਵਿਖੇ ਵੀ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਸਿਹਤ ਸੰਸਥਾ ਪ੍ਰਮੁੱਖ ਡਾਕਟਰ ਰਿਚਰਡ ਓਹਰੀ ਜੀ ਨੇ ਮੀਡੀਆ ਰਾਹੀਂ ਬਲਾਕ ਭੋਗਪੁਰ ਦੀ ਕਰੀਬ ਸਵਾ ਲੱਖ ਦੀ ਆਬਾਦੀ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਸਭ ਤੋਂ ਕੀਮਤੀ ਚੀਜ਼ ਇੱਕ ਚੰਗੀ ਸਿਹਤ ਹੈ। ਸਿਹਤ ਠੀਕ ਹੈ ਤਾਂ ਸਭ ਕੁਝ ਠੀਕ ਮਹਿਸੂਸ ਹੁੰਦਾ ਹੈ।ਜੇਕਰ ਸਿਹਤ ਠੀਕ ਨਹੀਂ ਤਾਂ ਕੋਈ ਵੀ ਦੌਲਤ ਜਾਂ ਚੀਜ਼ ਆਨੰਦ ਨਹੀਂ ਦੇ ਸਕਦੀ। ਅਜੋਕੇ ਸਮੇਂ ਵਿੱਚ ਮਨੁੱਖ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਬੁਰੀਆਂ ਅਲਾਮਤਾਂ ਨੂੰ ਪਿੱਛੇ ਲਗਾ ਲਿਆ ਹੈ।ਜੋ ਮਨੁੱਖ ਦੇ ਸਰੀਰ ਨੂੰ ਬੀਮਾਰ ਕਰਕੇ ਥੋੜ੍ਹੀ ਉਮਰ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਲਈ ਮਜ਼ਬੂਰ ਕਰਦੀਆਂ ਹਨ। ਖਾਣ ਪਾਣ ਦੀ ਸਹੀ ਚੋਣ ਨਾ ਕਰਨ ਕਰਕੇ ਬਿਨ ਬੁਲਾਈਆਂ ਬੀਮਾਰੀਆਂ ਨੂੰ ਸੱਦਾ ਦੇਣਾ ਹੈ। ਸੈਰ ਅਤੇ ਸਰੀਰਕ ਕਸਰਤ ਦੀ ਘਾਟ ਕਰਕੇ ਵੀ ਬੀਮਾਰੀਆਂ ਹਮਲੇ ਕਰਕੇ ਜੀਵਨ ਖ਼ਤਮ ਕਰ ਦਿੰਦੀਆਂ ਹਨ। ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਅਜਿਹੀਆਂ ਨਾ ਮੁਰਾਦ ਬੀਮਾਰੀਆਂ ਹਨ ਜੋ ਸਰੀਰ ਨੂੰ ਅੰਦਰੋਂ ਅੰਦਰ ਖੋਖਲਾ ਕਰਕੇ ਮੌਤ ਦੇ ਮੂੰਹ ਵਿੱਚ ਲੈ ਜਾਂਦੀਆਂ ਹਨ। ਇਨ੍ਹਾਂ ਨੂੰ ਕੰਟਰੋਲ ਕਰਕੇ ਕਰਕੇ ਉਮਰ ਦੇ ਵਰ੍ਹੇ ਵਧਾਏ ਜਾ ਸਕਦੇ ਹਨ। ਸਹੀ ਖਾਣ ਪਾਣ ਸਹੀ ਸਮੇਂ ਤੇ ਮਨੁੱਖੀ ਸਰੀਰ ਨੂੰ ਅੰਮ੍ਰਿਤ ਸਮਾਨ ਹੈ। ਡਾਕਟਰ ਓਹਰੀ ਜੀ ਨੇ ਭੋਗਪੁਰ ਬਲਾਕ ਵਾਸੀਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅਗਰ ਕਿਸੇ ਨੂੰ ਕੋਈ ਸਿਹਤ ਸਮੱਸਿਆ ਹੈ ਤਾਂ ਸਮੇਂ ਸਿਰ ਹਸਪਤਾਲ ਕਾਲਾ ਬੱਕਰਾ ਆ ਕੇ ਆਪਣਾ ਚੈੱਕ ਅਪ ਕਰਾਵੋ।
Posted By:

Leave a Reply