ਹਲਕਾ ਵਿਧਾਇਕ ਦੀ ਸ਼ਹਿ ਤੇ ਪਿੰਡ ਭਿੰਡਰ ਦੀ ਪੰਚਾਇਤ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ – ਸਰਪੰਚ ਚਰਨਜੀਤ ਸਿੰਘ ਭਿੰਡਰ
- ਰਾਜਨੀਤੀ
- 21 Jun,2025

ਪੁਲੀਸ ਦਾ ਰਵਈਆ ਬਿਲਕੁਲ ਪੱਖਪਾਤੀ ਹੈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਅੱਜ ਇਥੇ ਗ੍ਰਾਮ ਪੰਚਾਇਤ ਭਿੰਡਰ ਦੇ ਸਰਪੰਚ ਚਰਨਦੀਪ ਸਿੰਘ ਭਿੰਡਰ ਆਪਣੀ ਸਮੱੁਚੀ ਪੰਚਾਇਤ ਅਤੇ ਪਿੰਡ ਦੀ ਟੀਮ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 20 ਸਾਲ ਤੋ ਸੱਤਾ ਧਿਰ ਦੇ ਵਿਧਾਇਕਾਂ ਦੀਆਂ ਨੀਤੀਆਂ ਦੇ ਖਿਲਾਫ਼ ਹੀ ਸੰਘਰਸ਼ ਕਰਦਾ ਆ ਰਿਹਾ ਹਾਂ ਪਰ ਐਨੇ ਨੀਵੇ ਪੱਧਰ ਦੀ ਰਾਜਨੀ ਤੀ ਕਿਸੇ ਸਰਕਾਰ ਸਮੇਂ ਨਹੀਂ ਵੇਖਣ ਨੂੰ ਨਹੀਂ ਮਿਲੀ ਸੱਤਾਧਾਰੀ ਧਿਰ ਦੇ ਖਿਲਾਫ਼ ਜਾ ਕੇ ਲੋਕਾਂ ਵਲੋਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਵੱਲੋਂ ਪਿਛਲੇ 8 ਮਹੀਨਿਆਂ ਤੋ ਪਰੇਸ਼ਾਨ ਕੀਤਾ ਜਾ ਰਿਹਾ ਹੈ।ਤਾਜ਼ਾ ਘਟਨਾ ਵਿੱਚ ਜੋ ਕਿ ਗ੍ਰਾਮ ਪੰਚਾਇਤ ਦੀ ਜਮੀਨ ਦੀ ਬੋਲੀ ਕਰਵਾਉਣ ਦਾ ਅਧਿਕਾਰ ਗਰਾਮ ਪੰਚਾਇਤ ਅਤੇ ਉਸਦੇ ਸਰਪੰਚ ਦੇ ਪਾਸ ਹੰੁਦਾ ਹੈ ਪਰ ਇਸ ਵਿਧਾਇਕ ਦਲਬੀਰ ਸਿੰਘ ਟੌਗ ਨੇ ਸਾਡੀ ਪੰਚਾਇਤ ਦੀ ਬੋਲੀ ਨੂੰ ਸਾਡੇ ਪਿੰਡ ਦੇ ਇੱਕ ਕਾਂਗਰਸੀ ਆਗੂ ਨਾਲ ਮਿਲ ਕੇ 27 ਮਈ ਤੋ ਲਗਾਤਾਰ 16 ਜੂਨ ਤੱਕ 5 ਵਾਰ ਕੈਂਸਲ ਕਰਵਾਇਆ ਹੈ ਅਤੇ ਮੈਂਨੂੰ ਬੋਲੀ ਵਿੱਚ ਜਾਣ ਤੋ ਰੋਕਣ ਲਈ ਮਿਤੀ 15 ਜੂਨ ਨੂੰ ਫੋਨ ਕਰਵਾ ਕੇ ਜਾਨੋ ਮਾਰਨ ਦੀ ਧਮਕੀ ਵੀ ਹਲਕਾ ਵਿਧਾਇਕ ਟੌਗ,ਕਾਂਗਰਸੀ ਆਗੂ ਅਤੇ ਪਿੰਡ ਦੇ ਆਪ ਵਰਕਰ ਵਲੋ ਦਿਵਾਈ ਜਾ ਰਹੀ ਹੈ।ਭਿੰਡਰ ਨੇ ਕਿਹਾ ਕੇ ਜੇਕਰ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਕੋਈ ਵੀ ਜਾਨੀ ਨੁਕਸਾਨ ਹੰੁਦਾ ਹੈ ਕੋਈ ਹਾਦਸਾ ਹੰੁਦਾ ਹੈ ਤਾਂ ਉਸਦੇ ਜਿੰਮੇਵਾਰ ੳਪਰੋਕਤ ਤਿੰਨੇ ਵਿਅਕਤੀ ਦਲਬੀਰ ਸਿੰਘ ਟੌਗ,ਵਰਿੰਦਰ ਸਿੰਘ ਵਿੱਕੀ ਅਤੇ ਆਪ ਵਰਕਰ ਸੁਭਕਰਮਨ ਸਿੰਘ ਹੋਣਗੇ ਤੇ ਇਸਦੇ ਨਾਲ ਇਹਨਾਂ ਵੱਲੋਂ ਆਪਣੇ ਪਿੱਛੇ ਗੰੁਮਰਾਹ ਕਰਕੇ ਲਾਏ ਹੋਏ ਪਿੰਡ ਦੇ ਮਜ਼ਦੂਰ ਪਰਿਵਾਰਾਂ ਦੇ ਨੋਜਵਾਨ ਬੱਚੇ ਵੀ ਹੋਣਗੇ।ਇੱਥੇ ਹੀ ਸਰਪੰਚ ਚਰਨਜੀਤ ਸਿੰਘ ਭਿੰਡਰ ਦੇ ਨਾਲ ਆਏ ਹੋਏ ਸਾਥੀਆਂ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਪੰਚਾਇਤ ਬਣਾਉਣ ਵੇਲੇ ਤੋ,ਪੇਪਰ ਤਿਆਰ ਕਰਨ,ਪੇਪਰ ਦਾਖਲ ਕਰਵਾਉਣ,ਪੇਪਰ ਬਹਾਲ ਰੱਖ ਕੇ ਚੋਣ ਨਿਸ਼ਾਨ ਲੈਣ,ਚੋਣਾਂ ਵਾਲੇ ਦਿਨ ਗੰੁਡਾਗਰਦੀ ਦਾ ਸਾਹਮਣਾ ਕਰਨ,ਜਨਰਲ ਇਜ਼ਲਾਸ ਬੁਲਾਉਣ ਵਿੱਚ ਵਿਘਨ ਪਾਉਣ ਤੋ ਲੈਂ ਕੇ ਹੁਣ ਤੱਕ 5 ਵਾਰੀ ਬੋਲੀ ਕੈਂਸਲ ਕਰਵਾਉਣ ਤੱਕ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਰਿਹਾ ਹੈ।ਸਰਪੰਚ ਦੇ ਸਾਥੀ ਹਰਪ੍ਰੀਤ ਸਿੰਘ ਪਹਿਲਵਾਨ ਨੇ ਕਿਹਾ ਕਿ ਇਥੋ ਤੱਕ ਕਿ ਸਾਨੂੰ ਪੰਚਾਇਤ ਦਾ ਮੁਕੰਮਲ ਚਾਰਜ਼ ਨਹੀ ਦਿੱਤਾ ਗਿਆ ਨਾ ਸਾਡਾ ਕੋਈ ਵਿਕਾਸ ਦਾ ਕੋਈ ਪਰਜੈਕਟ ਸੁਰੂ ਹੋਣ ਦਿੱਤਾ ਗਿਆ ਹੈ।ਪੰਚਾਇਤ ਦਾ ਅੱਧਾ ਅਧੂਰਾ ਰਿਕਾਰਡ ਅਸੀਂ ਲਿਆ ਹੈ ਅਤੇ ਜੋ ਪਰਜੈਕਟ ਬੀ.ਡੀ.ਪੀ.ਓ ਤੋ ਰਿਕਮੈਂਡ ਕਰਵਾਏ ਹਨ ਉਸ ਲਈ ਵੀ ਸਾਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੱਕ ਸਪੰਰਕ ਕਰਨਾ ਪੈਂਦਾ ਰਿਹਾ ਹੈ।ਹਲਕਾ ਵਿਧਾਇਕ ਅਤੇ ਕਾਂਗਰਸੀ ਦੀ ਸ਼ਹਿ ਤੇ ਪਿੰਡ ਵਿੱਚ ਤਨਾਅਪੂਰਨ ਮਹੋਲ ਬਣਿਆ ਹੋਇਆ ਹੈ ਕਿ ਪਿੰਡ ਵਿੱਚ ਕਿਸੇ ਵੀ ਨਾਗਰਿਕ ਦੀ ਜਾਨ ਨੂੰ ਖਤਰਾ ਹੈ।ਮਿਤੀ 27 ਜੂਨ ਅਤੇ 18 ਜੂਨ ਨੂੰ ਪਿੰਡ ਦੇ ਸਰਕਾਰੀ ਸਕੂਲ ਦੇ ਅੱਗੇ ਕ੍ਰਮਵਾਰ ਮਿਤੀ 17 ਜੂਨ ਅਤੇ 18 ਜੂਨ ਨੂੰ ਦੀ ਰਾਤ ਨੂੰ ਪਿੰਡ ਦੇ ਸਰਕਾਰੀ ਸਕੂਲ ਦੇ ਅੱਗੇ ਚੌਕ ਵਿੱਚ ਗੋਲੀ ਚੱਲੀ ਹੈ ਜਦ ਸਾਡੇ ਸਰਪੰਚ ਨੇ ਗੋਲੀ ਚੱਲਣ ਦੀ ਸੂਚਨਾ ਮਿਲਣ ਤੇ ਪੁਲਿਸ ਸਹਾਇਤਾ ਨੰਬਰ ਤੇ ਦੋਨੋ ਦਿਨ ਫੋਨ ਕੀਤਾ ਹੈ ਤਾਂ ਖਿਲਚੀਆ ਪੁਲਿਸ ਨੇ ਝੂਠੀ ਜਾਂਚ ਪੜਤਾਲ ਕਰਕੇ ਸਰਪੰਚ ਦੀ ਕੀਤੀ ਸ਼ਿਕਾਇਤ ਨੂੂੰ ਝੂਠਾ ਕਰਾਰ ਦੇ ਦਿੱਤਾ ਹੈ ਤੇ ਜੋ ਲੋਕ ਗੋਲੀ ਚੱਲਣ ਦੀ ਗਵਾਹੀ ਦੇਣਾ ਚਹੰੁਦੇ ਹਨ ਉਨ੍ਹਾਂ ਦੇ ਬਿਆਨ ਤੱਕ ਨਹੀ ਲਏ ਤੇ ਆਪਣੀ ਬਣਾਈ ਹੋਈ ਝੂਠੀ ਰਿਪੋਰਟ ਦੇ ਅਧਾਰ ਤੇ ਜਲਦ ਬਾਜੀ ਨਾਲ ਹਲਕਾ ਵਿਧਾਇਕ ਦੇ ਦਬਾਅ ਹੇਠ ਸਾਡੇ ਸਰਪੰਚ ਚਰਨਦੀਪ ਸਿੰਘ ਭਿੰਡਰ ਤੇ ਕੱਲ ਮਿਤੀ 20 ਜੂਨ ਨੂੰ ਬਾਬਾ ਬਕਾਲਾ ਸਾਹਿਬ ਕੋਰਟ ਵਿੱਚ 182 ਦਾ ਕਲੰਦਰਾ ਪੇਸ਼ ਕਰ ਦਿੱਤਾ ਹੈ।ਸਰਪੰਚ ਚਰਨਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਦੀ ਜਮਾਨਤ ਕਰਵਾਉਣੀ ਪਈ ਹੈ।ਇਸ ਸੰਬੰਧੀ ਥਾਣਾ ਖਿਲਚੀਆਂ ਦੇ ਐਸ ਐਚ ਓ ਸ੍ਰ ਬਿਕਰਮਜੀਤ ਸਿੰਘ ਨਾਲ ਸਪੰਰਕ ਕੀਤਾ ਤਾਂ ਉਹਨਾਂ ਨੇ ਪੁਲੀਸ ਦੇ ਉਪਰ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਕਿਹਾ ਕਿ ਮੇਰੀ ਕਲ ਦੀ ਬਦਲੀ ਹੋ ਚੁਕੀ ਹੈ।ਸੀਨੀਅਰ ਕਾਂਗਰਸੀ ਆਗੂ ਵਰਿੰਦਰ ਸਿੰਘ ਵਿਕੀ ਭਿੰਡਰ ਨਾਲ ਪਤਰਕਾਰ ਵੱਲੋਂ ਫੋਨ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਸਤਾਧਾਰੀ ਧਿਰ ਅਤੇ ਪਿੰਡ ਦੀ ਪੰਚਾਇਤੀ ਜਮੀਨ ਦੀ ਬੋਲੀ ਨਾਲ ਕੋਈ ਵੀ ਸਬੰਧ ਨਹੀਂ ਜਦੋਂ ਕਿ ਦੂਸਰੀਧਿਰ ਵੱਲੋਂ ਮਹੌਲ ਖਰਾਬ ਕਰਨ ਲਈ ਬਾਹਰੋਂ ਆਦਮੀ ਬੁਲਾਏ ਗਏ ਸਨ।ਹਲਕਾ ਵਿਧਾਇਕ ਸ੍ਰ ਦਲਬੀਰ ਸਿੰਘ ਟੌਂਗ ਨੂੰ ਪੱਤਰਕਾਰ ਵੱਲੋਂ ਫੋਨ ਕਰਕੇ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਫੋਨ ਨਹੀਂ ਚੁਕਿਆ।ਇਸ ਮੌਕੇ ਸ੍ਰ.ਚਰਨਜੀਤ ਸਿੰਘ ਸਰਪੰਚ ਭਿੰਡਰ ਦੇ ਨਾਲ ਰਣਧੀਰ ਸਿੰਘ ਪੰਚ,ਬਲਵਿੰਦਰ ਸਿੰਘ ਸਾਬਕਾ ਸਰਪੰਚ,ਹਰਪ੍ਰੀਤ ਸਿੰਘ ਪਹਿਲਵਾਨ,ਗੁਰਮੇਜ਼ ਸਿੰਘ ਪੰਚ,ਅਮਰਜੀਤ ਸਿੰਘ ਭਿੰਡਰ,ਹਰਪਾਲ ਸਿੰਘ ਪੰਚ,ਸ਼ੇਰਾ ਭਿੰਡਰ,ਸੁਖਚੈਨ ਸਿੰਘ ਪੰਚ,ਗੁਰਵਿੰਦਰ ਸਿੰਘ ਸੋਨ,ਨਿਰਮਲ ਸਿੰਘ,ਮਨਜਿੰਦਰ ਸਿੰਘ ਭਿੰਡਰ,ਰਾਜਵਿੰਦਰ ਸਿੰਘ ਰਾਜਾ,ਅਵਤਾਰ ਸਿੰਘ ਭਿੰਡਰ ਆਦਿ ਹਾਜ਼ਰ ਸਨ।
Posted By:

Leave a Reply