ਮਾਜਰਿਆਂ ਦਾ ਮਾਜਰਾ !
ਮਾਜਰਿਆਂ ਦਾ ਮਾਜਰਾ !
ਚੋਣਾ ਮੋਹਰੇ ਦੇਖ ਕੇ ਜੋ ਰਹੇ ਨੇ ਬਦਲ ਦਲ
ਕਰਦੇ ਵਢਾਂਗਾ 'ਲੋਕ-ਰਾਜੀ' ਹਰੇ ਰੁੱਖ ਦਾ।
ਦੀਨ ਤੇ ਈਮਾਨ ਕੋਲ਼ੋਂ ਕੋਹਾਂ ਦੂਰ ਰੱਖਦਾ ਐ
ਚਸਕਾ ਜੋ ਪਿਆ ਭੈੜਾ ਸੱਤਾ ਵਾਲ਼ੇ ਸੁੱਖ ਦਾ।
ਮਾਰ ਕੇ 'ਟਪੂਸੀ' ਛੱਡ ਜਾਣ ਜਦੋਂ ਪਾਰਟੀ ਨੂੰ
ਵੋਟਰਾਂ ਵਿਚਾਰਿਆਂ ਦਾ ਕਾਲ਼ਜਾ ਏ ਧੁੱਖਦਾ।
ਯਾਦ ਹੀ ਨਾ ਰੱਖਦੇ ਯਾਰੋ ਬਹਿਰੂਪੀਏ ਇਹ
ਸੱਚ ਮੋਹਰੇ ਜਾ ਕੇ 'ਕਾਲ਼ੇ' ਹੋਣ ਵਾਲ਼ੇ ਮੁੱਖ ਦਾ।
ਬੇਹੱਯਾ ਰਲ਼ਣ ਵਾਲ਼ੇ ਓਦਾਂ ਦੇ ਰਲਾਉਣ ਵਾਲ਼ੇ
ਦੋਵੇਂ ਹੀ ਖਿਆਲ ਭੁੱਲ ਜਾਂਦੇ ਮਾਂ ਦੀ ਕੁੱਖ ਦਾ।
'ਚੰਦੂ ਜਾਂ ਪਠਾਣ ਜੌੜਾ ਮਾਜਰਾ' ਜੀ ਹੋਣ ਭਾਵੇਂ
'ਮਾਜਰਾ' ਅਸਲ ਹੁੰਦਾ 'ਕੁਰਸੀ ਦੀ ਭੁੱਖ' ਦਾ!
-ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur