ਪਾਕਿਸਤਾਨ ਵਿੱਚ ਦੀਵਾਲੀ ਦੀਆਂ ਰੌਣਕਾਂ, ਪੰਡਿਤ ਕ੍ਰਿਸ਼ਨ ਸ਼ਰਮਾ ਨੇ ਕਿਹਾ—‘ਧੰਨਵਾਦ, ਪਾਕਿਸਤਾਨ’
ਮਿੱਠੀ/ਸਿੰਧ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਵਿੱਚ ਦੀਵਾਲੀ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਹਿੰਦੂ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੰਡਿਤ ਕ੍ਰਿਸ਼ਨ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ “ਧੰਨਵਾਦ, ਪਾਕਿਸਤਾਨ” ਕਹਿ ਕੇ ਧੰਨਵਾਦ ਪ੍ਰਗਟਾਇਆ।
ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵੱਖ-ਵੱਖ ਸਿਆਸੀ ਆਗੂਆਂ ਨੇ ਹਿੰਦੂ ਨਾਗਰਿਕਾਂ ਲਈ ਵਿਸ਼ੇਸ਼ ਸੰਦੇਸ਼ ਜਾਰੀ ਕੀਤੇ। ਹਿੰਦੂ ਆਬਾਦੀ ਮੁੱਖ ਤੌਰ ’ਤੇ ਸਿੰਧ ਅਤੇ ਦੱਖਣੀ ਪੰਜਾਬ ਵਿੱਚ ਵਸਦੀ ਹੋਣ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਤਿਉਹਾਰ ਦੀਆਂ ਰੌਣਕਾਂ ਖ਼ਾਸ ਤੌਰ ’ਤੇ ਦੇਖਣ ਨੂੰ ਮਿਲੀਆਂ।
ਮਿੱਠੀ ਵਿੱਚ ਵੱਖ-ਵੱਖ ਭਾਈਚਾਰਿਆਂ ਨੇ ਮਨਾਈ ਦੀਵਾਲੀ
ਜਾਣੇ-ਪਛਾਣੇ ਸਥਾਨਕ ਵਲੌਗਰ ਸਰੂਪ ਖੱਤਰੀ ਵੱਲੋਂ ਖਿੱਚੀਆਂ ਤਸਵੀਰਾਂ ਵਿੱਚ ਥਰਪਾਰਕਰ ਜ਼ਿਲ੍ਹੇ ਦੇ ਮਿੱਠੀ ਸ਼ਹਿਰ ਵਿੱਚ ਦੀਵਾਲੀ ਦੀ ਪਹਿਲੀ ਰਾਤ ਦੇ ਜਸ਼ਨ ਦਿਖਾਈ ਦਿੱਤੇ।
ਮੁਸਲਮਾਨ, ਇਸਾਈ ਅਤੇ ਪਾਰਸੀ ਨਾਗਰਿਕਾਂ ਨੇ ਵੀ ਜਸ਼ਨਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਇਸ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਗਈ। ਦੀਵਾਲੀ ਮੌਕੇ ਦੇਸ਼ ਭਰ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ।
Posted By: Ali Imran Chattha