Nazrana Times

ਪੰਜਾਬੀ

ਭਗਵਾਨ ਵਿਸ਼ਵਕਰਮਾ ਸ਼ਿਲਪਕਾਰਾਂ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਦੇਵਤਾ-ਖੋਜੇਵਾਲ

09 Nov, 2026 05:39 PM

ਕਪੂਰਥਲਾ 9 ਨਵੰਬਰ ਗੌਰਵ ਮੜੀਆ

ਵਿਸ਼ਵ ਸ਼ਿਲਪਕਲਾ ਦੇ ਮਹਾਨ ਤਪੱਸਵੀ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ, ਸ਼ਿਵ ਕਲੋਨੀ ਕਪੂਰਥਲਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਪ੍ਰਬੰਧਕਾਂ ਦੇ ਵਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਭਾਜਪਾ ਕਪੂਰਥਲਾ ਰਣਜੀਤ ਸਿੰਘ ਖੋਜੇਵਾਲ ਦਾ ਵਿਸ਼ੇਸ਼ ਤੌਰ ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਰਾਗੀ ਜੱਥਿਆਂ ਵੱਲੋਂ ਆਪਣੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰਬਾਣੀ ਨਾਲ ਜੋੜਦਿਆਂ ਕਿਹਾ ਕਿ ਸਤਸੰਗ ਵਿੱਚ ਹਾਜ਼ਰੀ ਲਗਵਾਉਣ ਦਾ ਮੌਕਾ ਕਰਮਾ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਤਾਂ ਜੋ ਵਿਅਕਤੀ ਸਤਿਸੰਗ ਚ ਆ ਕੇ ਕੀਰਤਨ ਸੁਣਦਾ ਹੈ ਤੇ ਜਾਪ ਕਰਦਾ ਹੈ।ਉਸ ਦੇ ਹਮੇਸ਼ਾਂ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੁੰਦੀ ਹੈ।ਇਸ ਮੌਕੇ ਖੋਜੇਵਾਲ ਨੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਕਿਰਤ ਦਾ ਦੇਵਤਾ ਕਿਹਾ ਜਾਂਦਾ ਹੈ ਕਿਉਂਕਿ ਪ੍ਰਾਚੀਨ ਕਾਲ ਵਿੱਚ ਜਿੰਨੀ ਵੀ ਰਾਜਧਾਨੀਆਂ ਸਨ ਉਹ ਸਾਰੀਆਂ ਵਿਸ਼ਵਕਰਮਾ ਵੱਲੋਂ ਹੀ ਬਣਾਈਆਂ ਗਈਆਂ ਹਨ।ਖੋਜੇਵਾਲ ਨੇ ਕਿਹਾ ਕਿ ਸੂਈ ਤੋਂ ਲੈ ਕੇ ਜਹਾਜ ਤੱਕ ਇਸ ਸੰਸਾਰ ਨੂੰ ਭਗਵਾਨ ਵਿਸ਼ਵਕਰਮਾ ਦੀ ਦੇਣ ਹੈ।ਭਗਵਾਨ ਵਿਸ਼ਵਕਰਮਾ ਹੱਥੀ ਕੰਮ ਕਰਨ ਵਾਲੇ ਸ਼ਿਲਪਕਾਰਾਂ ਕਿਰਤੀਆਂ ਮਜ਼ਦੂਰਾਂ ਦੇ ਹੀ ਨਹੀਂ,ਸਗੋਂ ਸਮੁੱਚੀ ਮਨੁੱਖਤਾ ਦੇ ਦੇਵਤਾ ਹਨ।ਖੋਜੇਵਾਲ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਮੁੱਚੀ ਲੁਕਾਈ ਨੂੰ ਬਾਬਾ ਵਿਸ਼ਵਕਰਮਾ ਜੀ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਕਿਰਤ ਕਰ ਕੇ ਬਿਨਾਂ ਵੈਰ ਵਿਰੋਧ ਅੱਗੇ ਵਧਣ ਦੀ ਅਪੀਲ ਕੀਤੀ।ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਹਿੰਦਰ ਸਿੰਘ,ਕੌਂਸ਼ਲਰ ਰਾਜਿੰਦਰ ਸਿੰਘ ਧੰਜਲ,ਤਿਰਲੋਚਨ ਸਿੰਘ ਧਿੰਜਣ, ਸੁਖਦੇਵ ਸਿੰਘ ਭੰਮਰਾ,ਗੁਰਮੇਜ ਸਿੰਘ ਮਠਾਰੂ,ਸਤਨਾਮ ਸਿੰਘ ਮਠਾਰੂ,ਹਰਜੀਤ ਸਿੰਘ,ਜਸਵੀਰ ਸਿੰਘ,ਕੁਲਵਿੰਦਰ ਸਿੰਘ ਧਿੰਜਣ, ਭਾਰਤੀ ਜਨਤਾ ਪਾਰਟੀ ਦੇ ਪ੍ਰੋਫੈਸਰ ਅਨੁਰਾਗ ਸ਼ਰਮਾ, ਰੋਸ਼ਨ ਲਾਲ ਸੱਭਰਵਾਲ,ਮੱਸਾ ਸਿੰਘ, ਸੰਨੀ ਬੈਂਸ,ਅਸ਼ਵਨੀ ਤੁਲੀ, ਲੱਕੀ ਸਰਪੰਚ ਸਿੰਘ,ਸ਼ਿੰਦਰ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ।

-

Latest News