CBSE ਨੇ ਦਿੱਤਾ ਸਪਸ਼ਟੀਕਰਨ, ਪੰਜਾਬੀ ਭਾਸ਼ਾ ਅਤੇ ਹੋਰ ਵਿਸ਼ਿਆਂ ਵਿੱਚ ਨਹੀਂ ਹੋਇਆ ਕੋਈ ਬਦਲਾਅ: ਮਨਜਿੰਦਰ ਸਿੰਘ ਸਿਰਸਾ
- ਰਾਸ਼ਟਰੀ
- 28 Feb,2025

ਨਵੀਂ ਦਿੱਲੀ, 27 ਫਰਵਰੀ ,ਨਜ਼ਰਾਨਾ ਟਾਈਮਜ਼ ਬਿਊਰੋ
CBSE ਵਲੋਂ ਪਹਿਲਾਂ ਹੀ ਸਪਸ਼ਟੀਕਰਨ ਜਾਰੀ ਕੀਤਾ ਜਾ ਚੁੱਕਾ ਹੈ ਕਿ ਵਿਸ਼ਿਆਂ ਦੀ ਲਿਸਟ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ। CBSE ਨੇ ਸਾਫ਼ ਕੀਤਾ ਕਿ ਵੈੱਬਸਾਈਟ ‘ਤੇ ਦਿੱਤੀ ਗਈ ਲਿਸਟ ਸਿਰਫ਼ ਸੰਕੇਤਕ ਹੈ ਅਤੇ ਪੰਜਾਬੀ ਭਾਸ਼ਾ ਸਮੇਤ ਸਾਰੇ ਵਿਸ਼ੇ ਦੋ ਬੋਰਡ ਪ੍ਰਣਾਲੀ ‘ਚ ਜਾਰੀ ਰਹਿਣਗੇ। ਅਗਲੇ ਸਾਲ ਵੀ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ।
ਇਸ ਦੇ ਬਾਵਜੂਦ, AAP Punjab ਦੇ ਕੁਝ ਨੇਤਾ ਵਿਦਿਆਰਥੀਆਂ ਵਿੱਚ ਗਲਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸ ‘ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ, “AAP Punjab ਦੇ ਨੇਤਾ ਵਿਦਿਆਰਥੀਆਂ ਨੂੰ ਆਪਣੀ ਘਟੀਆ ਰਾਜਨੀਤੀ ਲਈ ਭਟਕਾਉਣਾ ਬੰਦ ਕਰਨ। CBSE ਨੇ ਪਹਿਲਾਂ ਹੀ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੈ, ਪਰ ਫ਼ਿਰ ਵੀ ਫ਼ਜ਼ੂਲ ਦੀ ਉਲਝਣ ਪੈਦਾ ਕੀਤੀ ਜਾ ਰਹੀ ਹੈ।”
ਉਨ੍ਹਾਂ ਨੇ ਕਿਹਾ ਕਿ CBSE ਬੋਰਡ ਦੇ ਤਹਿਤ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਰੇ ਮੌਜੂਦਾ ਵਿਸ਼ੇ ਪਿਛਲੇ ਤਰੀਕੇ ਨਾਲ ਹੀ ਜਾਰੀ ਰਹਿਣਗੇ।
Posted By:

Leave a Reply