Nazrana Times

ਪੰਜਾਬੀ

ਪ੍ਰਾਇਮਰੀ ਸਕੂਲ ਮਨਸੂਰਵਾਲ ਦਿਹਾਤੀ ਵਿੱਖੇ ਨਵਾਂ ਕਲਾਰੂਮ ਬੱਚਿਆਂ ਨੂੰ ਅਰਪਿਤ ਕੀਤਾ

03 Nov, 2026 09:10 PM

ਕਪੂਰਥਲਾ 3 ਨਵੰਬਰ ਗੌਰਵ ਮੜੀਆ 

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦਿਹਾਤੀ ਬਲਾਕ ਕਪੂਰਥਲਾ-2 ਵਿੱਖੇ ਨਵਾਂ ਕਲਾਸ ਰੂਮ ਬੱਚੀਆਂ ਨੂੰ ਅਰਪਿਤ ਕੀਤਾ ਗਿਆ । 9.5 ਲੱਖ ਦੀ ਲਾਗਤ ਨਾਲ ਬਣੇ ਨਵੇਂ ਕਲਾਸਰੂਮ ਦਾ ਉਦਘਾਟਨ ਆਮ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਕਪੂਰਥਲਾ ਦਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕੀਤਾ । ਸੰਜੀਵ ਕੁਮਾਰ ਹਾਡਾਂ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ -2 ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਇਸ ਮੌਕੇ ਉਹਨਾਂ ਨਾਲ ਸੈਂਟਰ ਹੈੱਡ ਟੀਚਰ ਅਨੀਤਾ ਰਾਣੀ ਵਡਾਲਾ ਕਲਾਂ , ਹੈੱਡ ਟੀਚਰ ਗੁਰਮੁਖ ਸਿੰਘ ਸਟੇਟ ਅਵਾਰਡੀ ਅਤੇ ਮਨਸੂਰਵਾਲ ਦਿਹਾਤੀ ਸਕੂਲ ਦੇ ਹੈੱਡ ਟੀਚਰ ਮੈਡਮ ਨੀਲਮ ਰਾਣੀ ਅਤੇ ਗੁਰਮੇਜ ਸਿੰਘ ਮੌਜੂਦ ਸਨ । ਇਸ ਮੌਕੇ ਸਲਿੰਦਰ ਕੁਮਾਰ ਵਾਲੀਆ ਸਾਬਕਾ ਸਰਪੰਚ , ਸਰਪੰਚ ਜਗਮੋਹਨ ਸਿੰਘ ਵਾਲੀਆ, ਦਰਸ਼ਨ ਸਿੰਘ ਐਮ.ਸੀ , ਅਮਰੀਕ ਸਿੰਘ ਢਿਲੋਂ ਮੈਂਬਰ ਜਿਲ੍ਹਾਂ ਫ਼ੀਸ ਰੈਗੂਲੇਟਰੀ ਬੋਰਡ, ਕਰਨੈਲ ਸਿੰਘ ਘੁੰਮਣ ਮੈਂਬਰ ਐਜੁਕੇਸ਼ਨ ਵਿੰਗ, ਇੰਦਰਜੀਤ ਸਿੰਘ ਜੁਗਨ ਜਿਲ੍ਹਾਂ ਮੀਡੀਆ ਇੰਚਾਰਜ, ਮਨਦੀਪ ਸਿੰਘ ਐਡਵੋਕੇਟ ਸਟੇਟ ਜੁਆਇੰਟ ਸੈਕਟਰੀ , ਸੁਖਦੇਵ ਸਿੰਘ ਚੇਅਰਮੈਨ ਰਾਜਪੂਤ ਬੋਰਡ , ਜਸਪਾਲ ਸਿੰਘ ਪਨੇਸਰ ਚੇਅਰਮੈਨ ਬੀ.ਸੀ ਭਲਾਈ ਬੋਰਡ, ਐਸ.ਐਮ.ਸੀ ਚੇਅਰਮੈਨ ਗੁਰਪ੍ਰੀਤ ਕੌਰ ਇਸ ਮੌਕੇ ਸਕੂਲ ਵਿੱਚ ਇਕੱਤਰ ਹੋਏਂ ਪਤੰਵਤੇ ਸੱਜਣਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਨੰਬਰ ਇਕ ਸੂਬਾ ਬਣਾਇਆ ਹੈ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਲਈ ਬਜਟ ਦਾ ਵੱਡਾ ਹਿੱਸਾ ਖਰਚ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਦੇ ਹਰ ਸਕੂਲ ਨੂੰ ਸਰਕਾਰ ਨੇ ਸਮੇਂ ਦਾ ਹਾਣੀ ਬਣਾਉਣ ਲਈ ਨਵੇਂ ਕਲਾਸ ਰੂਮ , ਲੈਬ , ਬਾਥਰੂਮ ਅਤੇ ਚਾਰਦੀਵਾਰੀ ਦੀ ਉਸਾਰੀ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਸਿੱਖਿਆ ਨੂੰ ਡੀਜੀਟਲ ਬਣਾਉਣ ਲਈ ਸਕੂਲਾਂ ਵਿਚ ਕੰਪਿਊਟਰ ਅਤੇ ਇੰਟਰ-ਐਕਟਿਵ ਪੈਨਲ ਲਾਏ ਜਾ ਰਹੇ ਹਨ । ਉਹਨਾਂ ਕਿਹਾ ਕਿ ਇਸ ਸਕੂਲ ਲਈ ਅੱਗੋਂ ਵੀ ਕੋਈ ਲੋੜ ਹੋਈ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾਵੇਗੀ । ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ ਜਿਸ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ । ਸਟੇਜ ਸਕੱਤਰ ਦੀ ਜਿੰਮੇਵਾਰੀ ਗੁਰਮੇਜ ਸਿੰਘ ਨੇ ਨਿਭਾਈ । ਇਸ ਮੋਕੇ ਸਕੂਲ ਦੇ ਸਟਾਫ਼ ਅਮਨਦੀਪ ਕੌਰ, ਹਰਜਿੰਦਰ ਕੌਰ, ਰੈਣੂ ਬਾਲਾ ਮਨਮੀਤ ਕੌਰ ਅਤੇ ਆਂਗਣਵਾੜੀ ਵਰਕਰ ਸੀਮਾ ਰਾਣੀ ਅਤੇ ਨਰਿੰਦਰ ਕੌਰ ਹਾਜ਼ਰ ਸਨ । ਇਸ ਤੋਂ ਇਲਾਵਾ ਬਲਾਕ ਰਿਸੋਰਸ ਪਰਸਨ ਪਵਨ ਜੋਸ਼ੀ , ਗੁਰਪ੍ਰੀਤ ਮਾਨ, ਸੈਂਟਰ ਹੈੱਡ ਟੀਚਰ ਜਸਵਿੰਦਰ ਕੁਮਾਰ, ਸੈਂਟਰ ਹੈੱਡ ਟੀਚਰ ਪ੍ਰਵੀਨ ਕੁਮਾਰ, ਹੈੱਡ ਟੀਚਰ ਰੀਤੂ ਸਰਮਾਂ , ਹੈੱਡ ਟੀਚਰ ਸਲਵਿੰਦਰ ਕੌਰ , ਮੀਨਾਕਸ਼ੀ ਸ਼ਾਹੀ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਨਪ੍ਰੀਤ ਕੌਰ, ਤਜਿੰਦਰ ਸਿੰਘ , ਮਨਵੀਰ ਰਾਣੀ, ਸੁਖਮੀਤ ਸਿੰਘ , ਪੂਨਮ ਸੂਰੀ ਆਦਿ ਵੀ ਹਾਜ਼ਰ ਸਨ ।

Posted By: Gaurav Maria

Latest News