Nazrana Times

ਪੰਜਾਬੀ

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਅਪਮਾਨ ਦੀਆਂ ਘਟਨਾਵਾਂ ਪੂਰੇ ਸਮਾਜ ਲਈ ਬਹੁਤ ਹੀ ਮੰਦਭਾਗੀਆਂ ਹਨ-ਸਟੀਫਨ ਮਸੀਹ ਸਿੱਧੂ

20 Jun, 2026 08:38 PM

ਕਪੂਰਥਲਾ 20 ਜੂਨ ਗੌਰਵ ਮੜੀਆ 
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਅਪਮਾਨ ਦੀਆਂ ਘਟਨਾਵਾਂ ਪੂਰੇ ਦੇਸ਼ ਅਤੇ ਸਮਾਜ ਲਈ ਬਹੁਤ ਹੀ ਮੰਦਭਾਗੀਆਂ ਹਨ ਅਤੇ ਸਮਾਜਿਕ ਸਦਭਾਵਨਾ ਅਤੇ ਸ਼ਾਂਤੀ ਲਈ ਇੱਕ ਵੱਡਾ ਖਤਰਾ ਹਨ।ਇਹ ਮੁੱਦਾ ਪੂਰੇ ਦੇਸ਼ ਖਾਸ ਕਰਕੇ ਪੰਜਾਬ ਵਰਗੇ ਸੂਬਿਆਂ ਵਿੱਚ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।ਅਜਿਹੀ ਹੀ ਇੱਕ ਘਟਨਾ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਅਪਮਾਨਜਨਕ ਸ਼ਬਦ ਵਰਤਣ ਦੀ ਸਾਹਮਣੇ ਆਈ ਹੈ।ਇਸ ਸਬੰਧੀ ਪੀਸੀਪੀਸੀ ਖੋਜੇਵਾਲਾ ਅਤੇ ਕੇਵੀਐਮ ਮਿਨਿਸਟਰੀ ਦੇ ਪ੍ਰਧਾਨ ਸਟੀਫਨ ਮਸੀਹ ਸਿੱਧੂ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਨੂੰ ਇੱਕਸ਼ਿਕਾਇਤ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਮਦਨ ਠਾਕੁਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸ਼ਿਕਾਇਤ ਅਨੁਸਾਰ ਮਦਨ ਠਾਕੁਰ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਅਪਮਾਨਜਨਕ ਸ਼ਬਦ ਵਰਤਣ ਦੇ ਦੋਸ਼ ਹਨ,ਜਿਸ ਕਾਰਨ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ।ਸ਼ਿਕਾਇਤ ਅਨੁਸਾਰ ਮਦਨ ਠਾਕੁਰ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਅਪਮਾਨਜਨਕ ਸ਼ਬਦ ਵਰਤਣ ਦੇ ਦੋਸ਼ ਹਨ,ਜਿਸ ਕਾਰਨ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ।ਸਟੀਫਨ ਮਸੀਹ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਸਬੂਤ ਇਕੱਠੇ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਸੌਂਪੇ ਗਏ ਹਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਬੇਨਤੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਦੇ ਪਵਿੱਤਰ ਗ੍ਰੰਥ ਜਾਂ ਧਾਰਮਿਕ ਆਸਥਾ ਦਾ ਅਪਮਾਨ ਸਮਾਜ ਵਿੱਚ ਨਫਰਤ ਅਤੇ ਤਣਾਅ ਪੈਦਾ ਕਰ ਸਕਦਾ ਹੈ,ਇਸ ਲਈ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਹੋਈ ਚਾਹੀਦੀ ਹੈ।ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਫਆਈਆਰ ਦਰਜ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ।

ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਕਾਰਵਾਈ ਦੀ ਲੋੜ ਹੈ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲ ਸਕੇ।ਉਨ੍ਹਾਂਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਸਤਿਕਾਰ ਬਣਾਈ ਰੱਖਣਾ ਸਮੇਂ ਦੀ ਮੁੱਖ ਲੋੜ ਹੈ।ਪ੍ਰਸ਼ਾਸਨ ਨੂੰ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।ਕਿਸੇ ਵੀ ਤਰ੍ਹਾਂ ਦੀ ਭੜਕਾਹਟ ਤੋਂ ਬਚਣ ਲਈ ਸਾਨੂੰ ਆਪਸੀ ਸ਼ਾਂਤੀ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।ਇਸ ਮੌਕੇ ਤੇ ਪੀਸੀਪੀਸੀ ਦੇ ਪ੍ਰਧਾਨ ਪੰਜਾਬ ਭਾਰਤ, ਪੀਸੀਪੀਸੀ ਜਲੰਧਰ ਦੇ ਪ੍ਰਧਾਨ ਸਟੀਫਨ ਮਸੀਹ ਸਿੱਧੂ, ਕੇਵੀਐਮ ਦੇ ਚੇਅਰਮੈਨ ਸੋਹਿਤ ਕੁਮਾਰ, ਕੇਵੀਐਮ ਦੇ ਜਨਰਲ ਸੈਕਟਰੀ ਰਾਜੇਸ਼ ਵਰਮਾ,ਯੂਥ ਪ੍ਰਧਾਨ ਓਪਨ ਡੋਰ ਚਰਚ ਰਾਜਵਿੰਦਰ ਝੰਡ,ਵਾਲਮਿਕੀ ਟਾਇਗਰ ਫੋਰਸ ਅਜੈ ਖੋਸਲਾ ਅਤੇ ਸਮੂਹ ਮੈਂਬਰ, ਕ੍ਰਿਸਚੀਅਨ ਵੈਲਫੇਅਰ ਬੋਰਡ ਜਲੰਧਰ ਦੇ ਚੇਅਰਮੈਨ ਸੈਮ ਸਮੂਏਲ,ਸੋਹੀ ਕੁਮਾਰ ਸ਼ਕਤੀ ਗਾਬਾ,ਅਨੀਸ਼ ਅਰੋੜਾ ਆਦਿ ਹਾਜ਼ਰ ਸਨ।

Posted By: GAURAV MARIA

Latest News