ਪੰਜਾਬ ਪੁਲਿਸ ਪ੍ਰੀਵਾਰ ਵੈਲਫੇਅਰ ਐਸੋਸੀਏਸ਼ਨ ਨੇ ਜਨੂਹਾ ਨੂੰ ਕੀਤਾ ਸੂਬਾ ਪ੍ਰੈਸ ਸਕੱਤਰ ਨਿਉਕਤ ।
- ਸਮਾਜ ਸੇਵਾ
- 26 Apr,2025

ਸੰਗਰੂਰ 26 ਅਪ੍ਰੈਲ , ਪੱਤਰ ਪ੍ਰੇਰਕ
ਅੱਜ ਇੱਥੇ ਸਥਾਨਕ ਲਹਿਰਾ ਭਵਨ ਵਿਖੇ ਪੰਜਾਬ ਪੁਲਿਸ ਪ੍ਰੀਵਾਰ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਘੋਤਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਉੱਚ ਪੁਲਿਸ ਅਫਸਰਾਂ ਦੇ ਸਤਾਏ ਜਾਣ ਕਾਰਨ ਸੜਕਾਂ ਤੇ ਆਏ ਕਰੀਬ ਚਾਰ ਸੌ ਪੁਲਿਸ ਪ੍ਰੀਵਾਰਾਂ ਦੀ ਖੁਸ਼ਹਾਲੀ ਤੇ ਬਹਾਲੀ ਬਾਬਤ ਵਿਚਾਰ ਵਟਾਦਰਾ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਘੋਤਰਾ ਨੇ ਕਿਹਾ ਕਿ ਪੰਜਾਬ ਦੇ ਪੀ. ਪੀ ਐਸ ਅਫਸਰਾਂ, ਮੁਲਾਜਮਾਂ ਤੇ ਆਈ ਪੀ ਐਸ ਅਫਸਰਾਂ ਲਈ ਦੋਹਰਾ ਕਨੂਨ ਹੈ । ਉਹਨਾਂ ਉਦਾਹਰਣ ਦਿੰਦਿਆਂ ਆਖਿਆ ਕਿ ਜਿਹੜੇ ਪੀੜਤ. ਮੁਲਜਮ ਮਾਨਯੋਗ ਅਦਾਲਤਾਂ ਵੱਲੋਂ ਬਰੀ ਕੀਤੇ ਜਾ ਚੁੱਕੇ ਹਨ ਉਹਨਾਂ ਨੂੰ ਕਨੂਨੀ ਤੌਰ ਤੇ ਡਿਊਟੀ ਲਈ ਬਹਾਲ ਕਰਨਾਂ ਲਾਜ਼ਮੀ ਬਣਦਾ ਹੈ ਪਰ ਉੱਚ ਪੁਲਿਸ ਅਧਿਕਾਰੀ ਇਸ ਪਾਸੇ ਰਟੀ ਧਿਆਨ ਨਹੀਂ ਦੇ ਰਹੇ ਅਤੇ ਬਹਾਲ ਕਰਨ ਲਈ ਕਥਿਤ ਤੌਰ ਤੇ ਲੱਖਾਂ ਰੁਪਏ ਰਿਸ਼ਵਤ ਮੰਗੀ ਮੰਗੀ ਜਾਂਦੀ । ਦੂਜੇ ਪਾਸੇ ਉੱਚ ਅਹੁਦਿਆਂ ਤੇ ਬਿਰਾਜਮਾਨ ਆਈ ਪੀ ਐਸ ਸਸਪੈਂਡ ਕੀਤੇ ਜਾਂਦੇ ਹਨ ਉਹਨਾਂ ਦੇ ਗੁਨਾਹ ਵੀ ਸਾਬਤ ਹੋ ਜਾਂਦੇ ਹਨ ਉਹਨਾਂ ਤੇ ਕੋਈ ਮੁਕੱਦਮਾਂ ਦਰਜ ਨਹੀਂ ਹੁੰਦਾ । ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਛੋਟੀਆਂ ਛੋਟੀਆਂ ਪੜਤਾਲਾਂ "ਚ ਪਾਈ ਕੁਤਾਹੀ ਕਾਰਨ 52 ਪੁਲਿਸ ਕਰਮੀਆਂ ਨੂੰ ਘਰ ਦਾ ਰਾਹ ਦਿਖਾਉਂਦਿਆਂ ਡੀ ਜੀ ਪੀ ਪੰਜਾਬ ਨੇ ਉਹਨਾਂ ਨੂੰ ਕਾਲੀਆਂ ਭੇਡਾਂ ਦਾ ਨਾਮ ਦਿੱਤਾ ਸੀ । ਉਹਨਾਂ ਕਿਹਾ ਕਿ ਕੱਲ ਸਸਪੈਂਡ ਕੀਤੇ ਡੀ ਜੀ ਪੀ ਵਿਜ਼ੀਲੈਂਸ ਨੂੰ ਕਿਸ ਰੰਗ ਦੀ ਭੇਡ ਆਖਣ ਗੇ ਜਿਸ 1992,93 ਵਿਆਂ "ਚ ਕੁਵਿੰਟਲ ਅਫੀਮ ਤਸਕਰੀ ਦਾ ਮੁਕੱਦਮਾਂ ਵੀ ਦਰਜ ਹੈ । ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਨੇ ਆਖਿਆ ਕਿ ਚੰਗੀ ਗੱਲ ਹੈ ਸਰਕਾਰ ਹੋਮਗਾਰਡਜ ਦੀ ਭਰਤੀ ਕਰ ਰਹੀ ਹੈ ਪਰ ਜਿਹੜੇ ਆਹ ਚਾਰ ਸੌ ਟਰੇਂਡ ਪ੍ਰੀਵਾਰ ਬਹਾਲ ਕਰਕੇ ਵਧਾਈ ਦੀ ਪਾਤਰ ਬਣ ਸਕਦੀ ਹੈ । ਇਸ ਮੌਕੇ ਸਾਬਕਾ ਸੈਨਿਕ ਤੇ ਲੰਮੇ ਸਮੇਂ ਤੋਂ ਪੇਸ਼ਾ ਪੱਤਰਕਾਰੀ ਨਾਲ ਪੱਤਰਕਾਰ ਬਲਦੇਵ ਸਿੰਘ ਜਨੂਹਾ ਨੂੰ ਸੰਸਥਾ ਸੂਬਾਈ ਪ੍ਰੈਸ ਸਕੱਤਰ ਨਿਊਕਤੀ ਪੱਤਰ ਦਿੱਤਾ । ਜਨੂਹਾ ਨੇ ਵੀ ਪੁਲਿਸ ਪ੍ਰਬੰਧਾਂ ਬਾਬਤ ਬੋਲਦਿਆਂ ਕਿਹਾ ਪੁਲਿਸ ਵਿੱਚ ਵੱਡੀ ਮੱਛਲੀ ਛੋਟੀ ਮੱਛੀ ਨੂੰ ਨਿਗਲਣ ਦੀ ਪਰੰਪਰਾ ਨਿਰੰਤਰ ਚੱਲ ਰਿਹਾ ਜਿਸ ਕਾਰਨ ਪੁਲਿਸ ਫੋਰਸ ਦੀ ਅੰਦਰਲੀ ਹਾਲਤ ਬਹੁਤ ਨਾਜ਼ਕ ਬਣੀ ਹੋਈ ਹੈ । ਉਹਨਾਂ ਸੰਸਥਾ ਵੱਲੋਂ ਦਿੱਤੇ ਇਸ ਮਾਣ ਸਨਮਾਨ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਵਾਇਆ । ਇਸ ਮੌਕੇ ਸਾਬਕਾ ਇੰਸਪੈਕਟਰ ਬਲਜਿੰਦਰ ਸਿੰਘ ਚੱਠਾ, ਸੰਸਥਾ ਦੇ ਜਿਲ੍ਹਾ ਲੁਧਿਆਣਾ ਤੋਂ ਪ੍ਰਧਾਨ ਮਲਕੀਤ ਸਿੰਘ, ਸੰਸਥਾ ਆਗੂ ਜਗਜੀਤ ਸਿੰਘ, ਸੰਸਥਾ ਆਗੂ ਅਵਤਾਰ ਸਿੰਘ, ਸੰਸਥਾ ਆਗੂ ਪੁਸ਼ਪਾ ਰਾਣੀ ਤੇ ਹੋਰ ਮੌਜੂਦ ਸਨ ।
Posted By:

Leave a Reply