ਮਸੀਹੀ ਪ੍ਰਾਰਥਨਾ ਸਭਾ ਕਰਵਾਈ ਗਈ
ਕਪੂਰਥਲਾ 18 ਸਤੰਬਰ ਗੌਰਵ ਮੜੀਆ
ਬੀਤੀ ਰਾਤ ਜੇਲ੍ਹ ਰੋਡ ਕਿਲੇ ਵਾਲੇ ਮਹੱਲੇ ਸਥਿਤ ਦਾ' ਚਰਚ ਲਾਈਟ ਹਾਊਸ ਮਨਿਸਟਰੀ ਪਾਸਟਰ ਬਲਵਿੰਦਰ ਜੀ ਵੱਲੋਂ ਮਸੀਹੀ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੱਦੇ ਗਏ ਮਹਿਮਾਨ ਵਜੋਂ ਮਸੀਹ ਭਲਾਈ ਵਿਕਾਸ ਬੋਰਡ ਦੇ ਜ਼ਿਲਾ ਚੇਅਰਮੈਨ ਡਾ.ਸੈਮੂਅਲ ਅਤੇ ਉਹਨਾਂ ਦੀ ਟੀਮ ਨੇ ਚਰਚ ਦੇ ਪ੍ਰਧਾਨ ਸ੍ਰੀ ਐਰਿਕ ਮਸੀਹ, ਮੁੱਖ ਪ੍ਰਚਾਰਕ ਅਤੇ ਚੀਫ ਗੈਸਟ ਪਾਸਟਰ ਰੀਚਡ ਬੈਨਜਰ ਜੀ ਹੋਣਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਸਵਾਗਤ ਕੀਤਾ ਅਤੇ ਪਾਸਟਰ ਬਲਵਿੰਦਰ ਜੀ ਅਤੇ ਉਨਾਂ ਦੇ ਚਰਚ ਦੀ ਸਮੁੱਚੀ ਟੀਮ ਅਤੇ ਸਾਰੀ ਆਈ ਹੋਈ ਸੰਗਤ ਨੂੰ ਇਸ ਮਸੀਹੀ ਬੰਦਗੀ ਕਰਵਾਉਣ ਤੇ ਪ੍ਰਭੁ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਲੱਖ ਲੱਖ ਵਧਾਈਆਂ ਦਿੱਤੀਆਂ
ਇਸ ਦੌਰਾਨ ਸਭਾ ਵਿੱਚ ਮੌਜੂਦ ਪਾਸਟਰ ਵਿਲੀਅਮ ਬਿੱਟੂ ਜੀ, ਪ੍ਰਧਾਨ ਜਸਵਿੰਦਰ ਬਿੱਟਾ ਜੀ, ਐਮ.ਸੀ ਵਿਕਾਸ ਮੋਮੀ ਜੀ, ਸ੍ਰੀ ਕੁਲਵੀਰ ਜੀ ਫਗਵਾੜਾ ਸ੍ਰੀ ਮਲਕੀਤ ਅਟਵਾਲ ਜੀ ਸ੍ਰੀ ਕਸ਼ਮੀਰ ਕਾਲਾ ਜੀ, ਰਾਹੁਲ ਗਿੱਲ ਅਤੇ ਖਾਸ ਤੌਰ ਤੇ ਸਾਰੇ ਹੀ ਆਦਰਯੋਗ ਕਪੂਰਥਲਾ ਪਾਸਟਰ ਐਸੋਸੀਏਸ਼ਨ ਦੇ ਪਾਸਟਰ ਸਾਹਿਬਾਨਾਂ ਨੇ ਪਹੁੰਚ ਕੇ ਪਾਸਟਰ ਬਲਵਿੰਦਰ ਜੀ ਨੂੰ ਜੋ ਕਿ ਇਸ ਇਲਾਕੇ ਵਿੱਚ ਬਹੁਤ ਅੱਛੀ ਤਰਾਂ ਮਸੀਹ ਦੇ ਕੰਮਾ ਦੀ ਸੇਵਾ ਨਿਭਾਅ ਰਹੇ ਹਨ ਓਹਨਾ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ ਅਤੇ ਪ੍ਰਾਰਥਨਾ ਕਰਕੇ ਆਪਣੀ ਆਪਣੀ ਹਾਜ਼ਰੀ ਲਗਾਈ।
Posted By: Gaurav Maria