"ਸੁਣ ਭਾਰਤ ਦੀ ਨਾਰੀ"

"ਸੁਣ ਭਾਰਤ ਦੀ ਨਾਰੀ"

"ਸੁਣ ਭਾਰਤ ਦੀ ਨਾਰੀ"


ਮਹਿਲਾ ਦਿਵਸ ਮੁਬਾਰਕ ਤੈਨੂੰ,

ਸੁਣ ਭਾਰਤ ਦੀ ਨਾਰੀ ।

ਕੋਈ ਜਬਰ-ਜੁਲਮ ਤੇਰੇ ਤੇ,

ਹੋ ਨਹੀਂ ਸਕਦਾ ਭਾਰੀ ।

ਮੰਨਿਆ ਸਾਡੀ ਸੋਚ ਜਗੀਰੂ,

ਕਰਿਆ ਤੈਨੂੰ ਵੀਚਾਰੀ ।

ਪਿਉ, ਪਤੀ ਤੇ ਪੁੱਤਰ ਬਣਿਆ,

ਤੇਰਾ ਹਰ ਅਧਿਕਾਰੀ ।

ਵਸਤੂ ਭੋਗ ਵਿਲਾਸ ਦੀ ਸਮਝੇ,

ਇਹ ਸਰਮਾਏਦਾਰੀ ।

ਨੰਗੇਜ ਤੇ ਲੱਚਰਤਾ ਨੂੰ ਵੇਚਣ,

ਪੈਸੇ ਦੇ ਭੁੱਖੇ ਵਪਾਰੀ ।

ਅਖੌਤੀ ਹੈ ਅਜਾਦੀ ਤੇਰੇ ਲਈ,

ਬਦਲ ਦੀ ਖਿੱਚ ਤਿਆਰੀ ।

ਇੱਕੋ ਜਦੋ-ਜਹਿਦ ਦਾ ਰਾਹ ਹੈ,

ਲੋਹਾ ਮੰਨੇ ਦੁਨੀਆ ਸਾਰੀ ।

ਤਾਕਤ ਨੂੰ ਪਛਾਣ, ਵਧਾ ਲੈ,

ਜਾਵਾਂ ਤੈਥੋਂ ਬਲਿਹਾਰੀ ।

ਅੱਜ ਦਾ ਦਿਨ ਹੈ ਪ੍ਰੇਰਨਾ ਦਿੰਦਾ,

ਹੋ ਲਾਮਬੰਦ ਇੱਕ ਵਾਰੀ ।



ਔਰਤ ਦੇ ਹਰ ਰੂਪ ਨੂੰ

ਹਰ ਵਾਰ ਦਬਾਇਆ ਜਾਦਾ ਏ।

ਹਰ ਪਿੰਡ ਸ਼ਹਿਰ ਦੀ ਗਲੀ ਮੋਡ ਤੇ ਏ ਵਿਤਕਰਾ ਪਾਇਆ ਜਾਦਾ ਏ।

ਔਰਤ ਦੀ ਦਬੀ ਅਵਾਜ਼ ਨੂੰ

ਔਰਤ ਦੇ ਮਰੇ ਹੋਏ ਖਾਵਬ ਨੂੰ।

ਇਕ ਖਾਵਬ ਦੇਣ ਲਈ

ਇਕ ਆਵਾਜ਼ ਦੇਣ ਲਈ।

ਆਓ ਦੋਸਤੋ !!

ਕੁੱਝ ਕਰਕੇ ਦਿਖਾਈਏ

ਕੁੱਝ ਬਣਕੇ ਦਿਖਾਈਏ।

ਜੇ ਬਦਲਣਾ ਹੈ ਲੋਕਾ ਦੀ ਸੋਚ ਨੂੰ

ਜੇ ਬਦਲਣਾ ਹੈ ਇਸ ਸਮਾਜ ਨੂੰ।


Author: ਜੁਗਰਾਜ ਸਿੰਘ ਸਰਹਾਲੀ
sandhuur22@gmail.com
7888358799